ਬਠਿੰਡਾ, 10 ਜੂਨ (ਵੀਰਪਾਲ ਕੌਰ)-ਪਰਲਜ਼ ਸਮੇਤ ਬਹੁਤ ਸਾਰੀਆਂ ਅਜਿਹੀਆਂ ਚਿੱਟਫੰਡ ਕੰਪਨੀਆਂ ਹਨ ਜਿੰਨਾ ਨੇ ਪੰਜਾਬ ਤੋਂ ਸਿਵਾਏ ਹੋਰ ਸੂਬਿਆਂ ਦੇ ਲੋਕ ਨੂੰ ਵੀ ਬਹੁਤ ਬੁਰੀ ਤਰਾਂ ਲੁੱਟਿਆ ਹੈ, ਪਰ ਪਿਛਲੀਆਂ ਸਰਕਾਰਾਂ ਨੇ ਪੀੜ੍ਹਿਤ ਲੋਕਾਂ ਦੀ ਇੱਕ ਨਹੀਂ ਸੁਣੀ ਸਗੋਂ ਕੰਪਨੀ ਮਾਲਕਾ ਨੂੰ ਹੀ ਸੁਰੱਖਿਆ ਦੇ ਕੇ ਉਨ੍ਹਾਂ ਦੀ ਬੱਚਤ ਕੀਤੀ ਗਈ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ” ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ “ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇ ਤੋਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ਨੂੰ ਚੁੱਕਦੇ ਆ ਰਹੇ ਹਨ MP ਹੋਣ ਵੇਲੇ ਤੋਂ ਚੋਣਾਂ ਤੋਂ ਪਹਿਲਾ ਵੀ ਸੀ ਐਮ ਮਾਨ ਨੇ ਪੀੜ੍ਹਤ ਲੋਕ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਕੰਪਨੀਆਂ ਵਲੋਂ ਲੁੱਟਿਆ ਇੱਕ ਇੱਕ ਪੈਸਾ ਵਿਆਜ ਸਮੇਤ ਵਾਪਿਸ ਕਰਵਾਵਾਇਆ ਜਾਵੇਗਾ। ਮਾਨਸਾ ਚ ਮੁੱਖ ਮੰਤਰੀ ਨੇ ਬੋਲਦਿਆਂ ਫਿਰ ਕਿਹਾ ਹੈ ਕਿ ਪਰਲਜ਼ ਸਮੇਤ ਹੋਰ ਵੀ ਜੋ ਜੋ ਚਿਟਫੰਡ ਕੰਪਨੀਆਂ ਨੇ ਲੋਕਾਂ ਨਾਲ ਫਾਰਜ਼ੀਵਾੜਾ ਕੀਤਾ ਹੈ ਦੀਆ ਜਾਇਦਾਦਾਂ ਵੇਚਣ ਦੀ ਪ੍ਰਕਿਰਿਆ ਪੰਜਾਬ ਸਰਕਾਰ ਜਲਦੀ ਸ਼ੁਰੂ ਕਰ ਰਹੀ ਹੈ । ਸੀ ਐਮ ਮਾਨ ਵੱਲੋਂ ਅੱਜ ਮਾਨਸਾ ਵਿਖੇ ਕੀਤੇ ਇਸ ਐਲਾਨ ਤੇ ਗੁਰਭੇਜ ਸਿੰਘ ਸੰਧੂ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਪਰਲ ਕੰਪਨੀ ਦੀਆਂ ਜਾਇਦਾਦਾਂ ਵੇਚ ਕੇ ਪੀੜਤਾਂ ਨੂੰ ਪੈਸਾ ਦੇਵੇ ਤਾਂ ਲੋਕ ਬਚ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਮਾਨ ਪੰਜਾਬ ਚ ਇਹ ਪੈਸਾ ਵਾਪਿਸ ਕਰਵਾ ਜਾਂਦੇ ਹਨ ਤਾਂ ਬਾਕੀ ਸੂਬਿਆਂ ਚ ਵੀ ਪਰਲਜ਼ ਤੋਂ ਪੀੜ੍ਹਤ ਤਕਰੀਬਨ 5 ਕਰੋੜ 85 ਲੱਖ ਲੋਕ ਬੈਠੇ ਹਨ ਜੋ ਆਮ ਆਦਮੀ ਪਾਰਟੀ ਦੇ ਨਾਲ ਜੁੜ ਜਾਣਗੇ । ਚੇਅਰਮੈਨ ਸੰਧੂ ਨੇ ਮੁੱਖ ਮੰਤਰੀ ਨੂੰ ਵਿਸ਼ਵਾਸ ਦੁਆਇਆ ਕਿ ਸਮੂਹ ਜਥੇਬੰਦੀਆਂ ਵੀ ਪੰਜਾਬ ਸਰਕਾਰ ਨਾਲ ਖੜਨਗੀਆਂ।