Menu

ਭੰਗੜਚੀ ਜੱਗੀ ਯੂਕੇ ਦਾ ਫਰਿਜਨੋ ਵਿਖੇ ਸਨਮਾਨ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
07, ਜੂਨ- ਫਰਿਜਨੋ (ਕੈਲੀਫੋਰਨੀਆ)- ਇੰਗਲੈਂਡ ਦੇ ਸ਼ਹਿਰ ਇੰਨਫੀਲਡ ਵਸਦੇ ਉੱਘੇ ਭੰਗੜਚੀ ਜੂਗੀ ਯੂਕੇ ਅੱਜਕੱਲ ਆਪਣੇ ਕੈਲੀਫੋਰਨੀਆ ਫੇਰੀ ਤੇ ਹਨ। ਉਹਨਾਂ ਦੇ ਸਨਮਾਨ ਹਿੱਤ   ਕਾਰੋਬਾਰੀ ਹਾਕਮ ਸਿੰਘ ਢਿਲੋ, ਉਨ੍ਹਾਂ ਦੇ ਭਤੀਜੇ ਦਵਿੰਦਰ ਢਿੱਲੋ ਅਤੇ ਕੁਲਵੰਦਰ ਢਿੱਲੋਂ ਨੇ ਇੱਕ ਸਾਨਦਾਰ ਸ਼ਾਂਮ ਦਾ ਅਯੋਜਨ ਆਪਣੇ ਢਿੱਲੋਂ ਫਾਰਮ ਤੇ ਕੀਤਾ। ਜਿੱਥੇ ਵੱਡੀ ਗਿਣਤੀ ਵਿੱਚ ਕਲਾਕਾਰਾਂ, ਸ਼ਾਇਰਾਂ, ਲੇਖਕਾਂ ਨੇ ਪਹੁੰਚਕੇ ਉਨ੍ਹਾਂ ਨੂੰ ਜੀ ਆਇਆਂ ਕਹੀ। ਇਸ ਮੌਕੇ ਸਟੇਜ ਦੀ ਸ਼ੁਰੂਆਤ ਰਾਜ ਕਿਸ਼ਨਪੁਰਾ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਉਪਰੰਤ ਪੱਪੀ ਭਦੌੜ ਨੇ ਆਪਣੇ ਗੀਤ ਖ਼ਤਰਾ ਸਿੱਖੀ ਨੂੰ ਅਤੇ ਇੱਜ਼ਤ ਕਰੀ ਦੀ ਕਿਰਦਾਰ ਵੇਖਕੇ, ਗਾਕੇ ਸਭਨਾਂ ਦੀ ਵਾਹਵਾ ਖੱਟੀ। ਲੇਖਕ ਸੰਤੋਖ ਮਨਿਹਾਸ ਨੇ ਸਹਿਤਕ ਸ਼ਬਦਾਂ ਨਾਲ ਸਾਂਝ ਪਾਈ। ਸ਼ਾਇਰ ਰਣਜੀਤ ਗਿੱਲ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਗਾਇਕ ਗੁਰਦੀਪ ਕੁੱਸਾ ਨੇ ਆਪਣਾ ਗੀਤ ਜਿਹੜਾ ਫੜਿਆ ਗਿਆ, ਓਹੀ ਚੋਰ ਚੋਰ ਨਾਲ ਪੂਰੀ ਧਾਕ ਜਮਾਈ। ਗਾਇਕ ਗੋਗੀ ਸੰਧੂ ਨੇ ਸੱਭਿਆਚਾਰਕ ਅਤੇ ਲੋਕ ਗੀਤ ਗਾਕੇ ਆਪ ਮੁਹਾਰੇ ਤਾੜੀਆਂ ਵਜਵਾਈਆਂ। ਗਾਇਕ ਕਮਲਜੀਤ ਬੈਨੀਪਾਲ, ਅਨਮੋਲ, ਵਿੱਕੀ ਧਾਲੀਵਾਲ, ਅਮਰਜੀਤ ਨੇ ਸੰਗੀਤਕ ਮਹਿਫ਼ਲ ਨੂੰ ਆਪਣੀ ਗਾਇਕੀ ਨਾਲ ਹੋਰ ਚਾਰ ਚੰਨ ਲਾਏ। ਉਪਰੰਤ ਜੱਗੀ ਯੂਕੇ ਨੇ ਆਪਣੇ ਨਵੇਂ ਪੁਰਾਣ ਗੀਤਾਂ ਨਾਲ ਖੂਬ ਰੰਗ ਬੰਨਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੱਗੀ ਯੂਕੇ ਜਿੰਨ੍ਹਾ ਨੇ 80 ਦੇ ਦਹਾਕੇ ਦੌਰਾਨ ਗੁਰੂ ਨਾਨਕ ਕਾਲਜ ਮੋਗਾ ਤੋਂ ਬੀ.ਏ. ਕੀਤੀ ਅਤੇ ਇਸੇ ਦੌਰਾਨ ਉਹਨਾਂ ਦਾ ਮੇਲ ਸਵ. ਮੇਜਰ ਸਿੰਘ ਢੋਲੀ ਨਾਲ ਹੋਇਆ ਅਤੇ ਇੱਥੋ ਫਿਰ ਸ਼ੁਰੂਆਤ ਹੋਈ ਜੱਗੀ ਯੂਕੇ ਦੇ ਭੰਗੜੇ ਦੇ ਸਫ਼ਰ ਦੀ। ਪਿਛਲੇ ਤਕਰੀਬਨ ਤਿੰਨ ਦਹਾਕਿਆਂ ਤੋਂ ਉਹ ਇੰਗਲੈਡੀਏ ਬਣ ਗਏ, ਪਰ ਅੰਦਰ ਵਸੀ ਪੰਜਾਬੀਅਤ ਨੇ ਉਹਨਾਂ ਨੂੰ ਵਲੈਤ ਦੀ ਹਵਾ ਨਾ ਲੱਗਣ ਦਿੱਤੀ, 2016 ਵਿੱਚ ਪਤਨੀ ਦੇ ਦਿਹਾਂਤ ਤੋਂ ਬਾਅਦ ਗਾਇਕੀ ਵੱਲ ਨੂੰ ਮੋੜ ਕੱਟਿਆ ਤੇ ਓਦੋਂ ਗੀਤਾਂ ਨੂੰ ਹੀ ਆਪਣੇ ਯਾਰ ਬਣਾ ਲਿਆ। ਇਸ ਮੌਕੇ ਮੌਕੇ ਬਿੱਲੂ ਖੰਨਾ, ਗੁਰਚਰਨ ਸਿੰਘ ਗਿੱਲ, ਹਰਦੇਵ ਸਿੰਘ ਰਸੂਲਪੁਰ, ਮਾਸਟਰ ਸੁਲੱਖਣ ਸਿੰਘ, ਬਿੱਟੂ ਕੁੱਸਾ, ਮਹਿੰਦਰ ਸਿੰਘ ਹਠੂਰ, ਨਾਜਰ ਸਿੰਘ ਸਹੋਤਾ, ਸੁੱਖਾ ਗਿੱਲ, ਅਵਤਾਰ ਗੁਦਾਰਾ, ਭਰਪੂਰ ਬਰਾੜ, ਧਰਮਿੰਦਰ ਚੜਿੱਕ, ਸ਼ੋਕੀ ਢੋਲੀ, ਥਾਣੇਦਾਰ ਗੁਰਮੇਲ ਸਿੰਘ, ਜਸਪਾਲ ਸਿੰਘ ਬਿਲਾਸਪੁਰ ਆਦਿ ਵਰਗੇ ਸੱਜਣ ਮਜੂਦ ਰਹੇ। ਅਖੀਰ ਮੋਗਾ ਮੀਟ ਦੇ ਚੰਗੇ ਖਾਣੇ ਨਾਲ ਅਮਿੱਟ ਪੈੜ੍ਹਾ ਛੱਡਦਾ ਯਾਦਗਾਰੀ ਹੋ ਨਿੱਬੜਿਆ।

ਬਜੁਰਗ ਦਾ ਭੇਸ ਬਣਾ ਕੇ ਕੈਨੇਡਾ ਜਾ…

ਨਵੀਂ ਦਿੱਲੀ, 19 ਜੂਨ : ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਇਕ 24 ਸਾਲ ਦੇ ਵਿਅਕਤੀ ਨੂੰ ਇਕ ਬਜ਼ੁਰਗ ਵਿਅਕਤੀ…

ਪਤਨੀ ਦੀ ਮੌਤ ਦਾ ਸਦਮਾ…

ਇੰਦੌਰ, 19 ਜੂਨ – ਅਸਾਮ ਦੇ ਗ੍ਰਹਿ…

ਸਵਾਤੀ ਮਾਲੀਵਾਲ ਨੇ ਇੰਡੀਆ ਗਠਜੋੜ…

ਨਵੀਂ ਦਿੱਲੀ, 18 ਜੂਨ -13 ਮਈ ਨੂੰ…

ਨਿਖਿਲ ਗੁਪਤਾ ’ਤੇ ਅਮਰੀਕੀ ਅਦਾਲਤ…

ਵਾਸ਼ਿੰਗਟਨ, 18 ਜੂਨ : ਅਮਰੀਕਾ ’ਚ ਇਕ…

Listen Live

Subscription Radio Punjab Today

ਨਿਖਿਲ ਗੁਪਤਾ ’ਤੇ ਅਮਰੀਕੀ ਅਦਾਲਤ ’ਚ ਮੁਕੱਦਮਾ…

ਵਾਸ਼ਿੰਗਟਨ, 18 ਜੂਨ : ਅਮਰੀਕਾ ’ਚ ਇਕ ਸਿੱਖ ਵੱਖਵਾਦੀ ਦਾ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਸਾਜ਼ਸ਼ ’ਚ ਸ਼ਾਮਲ…

ਇੰਸਟਾਗ੍ਰਾਮ ਦੀ ਲੋਕੇਸ਼ਨ ਤੋਂ ਲੱਭੀ…

14 ਜੂਨ 2024-ਬੁੱਧਵਾਰ ਨੂੰ ਅਮਰੀਕਾ ਦੇ ਸ਼ਹਿਰ…

ਕੁਵੈਤ ਅਗਜ਼ਨੀ ਹਾਦਸਾ: PM ਮੋਦੀ…

ਨਵੀਂ ਦਿੱਲੀ, 13 ਜੂਨ, 2024: ਕੁਵੈਤ ਵਿਚ…

ਮਾਲਾਵੀ ਦੇ ਉਪ ਰਾਸ਼ਟਰਪਤੀ ਦੀ…

11 ਜੁਨ 2024-ਪੂਰਬੀ ਅਫ਼ਰੀਕੀ ਦੇਸ਼ ਮਾਲਾਵੀ ਦੇ…

Our Facebook

Social Counter

  • 41107 posts
  • 0 comments
  • 0 fans