Menu

ਵੈਟਨਰੀ ਯੂਨੀਵਰਸਿਟੀ ਵਿਖੇ ਡੇਅਰੀ ਪਸ਼ੂਆਂ ਦਾ ਉਤਪਾਦਨ ਵਧਾਉਣ ਸੰਬੰਧੀ ਹੋਇਆ ਉੱਚ ਪੱਧਰੀ ਵਿਚਾਰ ਵਟਾਂਦਰਾ

29, ਮਈ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਡੇਅਰੀ ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਭਵਿੱਖੀ ਨੀਤੀਆਂ ਤਿਆਰ ਕਰਨ ਬਾਰੇ ਦੋ ਉੱਚ ਪੱਧਰੀ ਵਿਚਾਰ ਵਟਾਂਦਰਾ ਸਭਾਵਾਂ ਕੀਤੀਆਂ ਗਈਆਂ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਪ੍ਰਧਾਨਗੀ ਵਿਚ ਕੀਤੇ ਗਈ, ਇਨ੍ਹਾਂ ਸੈਸ਼ਨਾਂ ਵਿਚ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਪ੍ਰਜਣਨ ਨੁਕਤਿਆਂ ਸੰਬੰਧੀ ਸੈਸ਼ਨ ਵਿਚ ਡਾ. ਏ ਕੇ ਮਿਸਰਾ, ਸਾਬਕਾ ਚੇਅਰਮੈਨ, ਖੇਤੀਬਾੜੀ ਵਿਗਿਆਨੀ ਭਰਤੀ ਬੋਰਡ, ਨਵੀਂ ਦਿੱਲੀ, ਡਾ. ਸ਼ਿਆਮ ਜ਼ਾਵਰ, ਰਾਸ਼ਟਰੀ ਸਲਾਹਕਾਰ, ਆਈ ਵੀ ਐਫ ਪ੍ਰਯੋਗਸ਼ਾਲਾ, ਭਾਰਤ ਸਰਕਾਰ ਦੇ ਨਾਲ ਡੇਅਰੀ ਉਦਮੀ  ਨਰਿੰਦਰ ਸਿੰਘ ਅਤੇ  ਕਰਨ, ਫਰੰਟੀਅਰ ਡੇਅਰੀ ਜੰਕਸ਼ਨ, ਲੁਧਿਆਣਾ ਨੇ ਸ਼ਮੂਲੀਅਤ ਕੀਤੀ। ਪ੍ਰਬੰਧਨ ਸੰਬੰਧੀ ਸੈਸ਼ਨ ਵਿਚ ਡਾ. ਆਰ ਐਸ ਯਾਦਵ, ਸੇਵਾ ਮੁਕਤ ਪ੍ਰੋਫੈਸਰ, ਹਿਸਾਰ, ਖੇਤੀਬਾੜੀ ਯੂਨੀਵਰਸਿਟੀ, ਡਾ. ਏ ਕੇ ਬਲਹਾਰਾ, ਸੀਨੀਅਰ ਵਿਗਿਆਨੀ, ਮੱਝਾਂ ਸੰਬੰਧੀ ਕੇਂਦਰੀ ਖੋਜ ਸੰਸਥਾ, ਹਿਸਾਰ ਅਤੇ ਸ਼੍ਰੀ ਸੰਦੀਪ ਸਿੰਘ ਰੰਧਾਵਾ, ਡੇਅਰੀ ਉਦਮੀ ਨੇ ਸ਼ਿਰਕਤ ਕੀਤੀ। ਯੂਨੀਵਰਸਿਟੀ ਦੇ ਡੀਨ ਅਤੇ ਨਿਰਦੇਸ਼ਕ ਵੀ ਇਸ ਚਰਚਾ ਵਿਚ ਸ਼ਾਮਿਲ ਹੋਏ।

ਪ੍ਰਜਣਨ ਸੰਬੰਧੀ ਸੈਸ਼ਨ ਵਿਚ ਮਸਨੂਈ ਗਰਭਦਾਨ, ਬਿਹਤਰ ਵੀਰਜ ਦੀ ਉਪਲਬਧਤਾ ਸੰਬੰਧੀ ਦਿੱਕਤਾਂ, ਕਿਸਾਨ ਦੀਆਂ ਬਰੂਹਾਂ ’ਤੇ ਨਾ ਪਹੁੰਚਦੀਆਂ ਸਹੂਲਤਾਂ ਵਰਗੇ ਮੁੱਦੇ ਵਿਚਾਰੇ ਗਏ। ਪ੍ਰਬੰਧਨ ਸੈਸ਼ਨ ਵਿਚ ਨਵ ਜੰਮੇ ਬੱਚਿਆਂ ਦੀ ਵਧੇਰੀ ਮੌਤ ਦਰ, ਫੰਡਰ ਹੁੰਦੀਆਂ ਵਿਦੇਸ਼ੀ ਨਸਲ ਦੀਆਂ ਗਾਵਾਂ, ਦੇਸੀ ਪਸ਼ੂਆਂ ਵਿਚ ਦੁੱਧ ਦੇਣ ਦਾ ਘਟਦਾ ਸਮਾਂ, ਵਾਤਾਵਰਣ ਚੁਣੌਤੀਆਂ, ਕਿਸਾਨਾਂ ਵਿਚ ਜਾਗਰੂਕਤਾ ਦੀ ਲੋੜ ਅਤੇ ਰਿਕਾਰਡ ਰੱਖਣ ਸੰਬੰਧੀ ਨੁਕਤੇ ਵਿਚਾਰੇ ਗਏ। ਸਭਾ ਵਿਚ ਕਈ ਸਿਫਾਰਸ਼ਾਂ ਉਲੀਕੀਆਂ ਗਈਆਂ, ਜਿਵੇਂ ਘੱਟੋ ਘੱਟ 10 ਪਸ਼ੂਆਂ ਵਾਲੇ ਕਿਸਾਨਾਂ ਨੂੰ ਸਰਕਾਰੀ ਸਹਾਇਤਾ, ਬਿਹਤਰ ਹਾਰਮੋਨ ਤਿਆਰ ਕਰਨ ਦੀ ਇਕਾਈ ਅਤੇ ਵੱਡੇ ਪੱਧਰ ’ਤੇ ਨਵੀਨਤਮ ਪ੍ਰਜਣਨ ਤਕਨੀਕਾਂ ਲਾਗੂ ਕਰਨ ਦਾ ਸੁਝਾਅ ਦਿੱਤਾ ਗਿਆ। ਇਸ ਤੋਂ ਇਲਾਵਾ ਮਸਨੂਈ ਗਰਭਦਾਨ ਲਈ ਸਿੱਖਿਅਤ ਪੇਸ਼ੇਵਰ, ਕੱਟੇ/ਵੱਛੇ ਦੇ ਪਾਲਣ ਲਈ ਸੁਚੱਜੀਆਂ ਨੀਤੀਆਂ, ਸ਼ਾਫ ਸੁਥਰੇ ਦੁੱਧ ਲਈ ਮਸ਼ੀਨੀ ਚੁਆਈ ’ਤੇ ਸੁਦਿ੍ਰੜ ਪਸਾਰ ਸੇਵਾਵਾਂ ਦੀ ਲੋੜ ਸੰਬੰਧੀ ਕਾਰਜਾਂ ਨੂੰ ਪ੍ਰਮੁੱਖਤਾ ਦੇਣ ਬਾਰੇ ਆਮ ਰਾਏ ਬਣਾਈ ਗਈ। ਵੈਟਨਰੀ ਸਾਇੰਸ ਦੀ ਰਾਸ਼ਟਰੀ ਅਕਾਦਮੀ ਦੀ ਵੈਟਨਰੀ ਯੂਨੀਵਰਸਿਟੀ ਵਿਖੇ 01-02 ਜੁਲਾਈ ਨੂੰ ਹੋ ਰਹੀ ਕਨਵੈਨਸ਼ਨ ਵਿਚ ਇਨ੍ਹਾਂ ਸਿਫਾਰਸ਼ਾਂ ਨੂੰ ਉਭਾਰਣ ਅਤੇ ਇਨ੍ਹਾਂ ਨੂੰ ਰਾਸ਼ਟਰੀ ਨੀਤੀ ਵਿਚ ਸ਼ਾਮਿਲ ਕਰਾਉਣ ਲਈ ਪੇਸ਼ ਕੀਤਾ ਜਾਏਗਾ।

 

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans