Menu

ਬਿਨ੍ਹਾਂ ਦੱਸੇ ਜ਼ਮੀਨ ਵੇਚਣ ਤੇ ਗੁੱਸੇ ਚ ਆਏ ਪੁੱਤ ਨੇ ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ

28 ਮਈ 2023-ਯੂਪੀ ਦੇ ਫਤਿਹਪੁਰ ਜ਼ਿਲ੍ਹੇ ਚ ਜ਼ਮੀਨ ਵੇਚਣ ਤੋਂ ਗੁੱਸੇ ਚ ਆਏ ਪੁੱਤ  ਨੇ ਕੁਹਾੜੀ ਨਾਲ ਗਲਾ ਵੱਢ ਕੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਪੁੱਤਰ ਮੌਕੇ ਤੋਂ ਫਰਾਰ ਹੋ ਗਿਆ।ਕਤਲ ਦੀ ਸੂਚਨਾ ਮਿਲਦੇ ਹੀ ਐੱਸ ਪੀ ਰਾਜੇਸ਼ ਕੁਮਾਰ ਸਿੰਘ ਪੁਲਿਸ ਅਤੇ ਫੋਰੈਂਸਿਕ ਟੀਮ ਸਮੇਤ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਏ ਐਸ ਪੀ ਵਿਜੇ ਸ਼ੰਕਰ ਮਿਸ਼ਰਾ ਨੇ ਦੱਸਿਆ ਕਿ ਪਿਤਾ ਨੇ ਬਿਨਾਂ ਦੱਸੇ ਦੋ ਵਿੱਘੇ ਜ਼ਮੀਨ ਵੇਚ ਦਿੱਤੀ ਸੀ। ਉਹ ਪੈਸੇ ਲੈ ਕੇ ਸ਼ਨੀਵਾਰ ਨੂੰ ਮੁੰਬਈ ਜਾਣ ਲਈ ਤਿਆਰ ਸੀ, ਜਿਸ ਕਾਰਨ ਗੁੱਸੇ ‘ਚ ਆਏ ਪੁੱਤ ਨੇ ਘਰ ਦੇ ਅੰਦਰ ਹੀ ਆਪਣੇ ਪਿਤਾ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉਤੇ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਪੁੱਤਰ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮ ਤਾਇਨਾਤ ਕਰ ਦਿੱਤੀ ਗਈ ਹੈ।

ਪਿੰਡ ਕੋਰਈਆਂ ਦੇ ਰਹਿਣ ਵਾਲੇ 55 ਸਾਲਾ ਮਨੀਰਾਮ ਨਿਸ਼ਾਦ ਦੀ ਪਤਨੀ ਦੀ ਕਈ ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਮੁੰਬਈ ‘ਚ ਰਹਿ ਕੇ ਮਜ਼ਦੂਰੀ ਕਰਦਾ ਸੀ।ਉਸ ਦਾ 30 ਸਾਲਾ ਪੁੱਤਰ ਸੁਨੀਲ ਪਿੰਡ ਵਿਚ ਇਕੱਲਾ ਰਹਿੰਦਾ ਸੀ ਅਤੇ ਖੇਤੀ ਕਰਦਾ ਸੀ। ਪਿਤਾ ਨੇ ਆਪਣੇ ਪੁੱਤਰ ਨੂੰ ਦੱਸੇ ਬਿਨਾਂ 10 ਵਿੱਘੇ ਜ਼ਮੀਨ ਵਿੱਚੋਂ ਦੋ ਵਿੱਘੇ ਜ਼ਮੀਨ ਵੇਚ ਦਿੱਤੀ। ਸ਼ਨੀਵਾਰ ਨੂੰ ਉਹ ਪੈਸੇ ਲੈ ਕੇ ਮੁੰਬਈ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਪੁੱਤਰ ਨੇ ਕੁਹਾੜੀ ਨਾਲ ਗਲਾ ਵੱਢ ਕੇ ਪਿਤਾ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans