ਸੀਰੀਅਲ ਕਿਲਰ ਰਵਿੰਦਰ ਕੁਮਾਰ ਨੂੰ ਬੱਚੀ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ‘ਚ ਵੀਰਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਧੀਕ ਜ਼ਿਲ੍ਹਾ ਜੱਜ ਸੁਨੀਲ ਕੁਮਾਰ ਦੀ ਅਦਾਲਤ ਨੇ ਰਵਿੰਦਰ ਨੂੰ ਇਹ ਸਜ਼ਾ ਸੁਣਾਈ। ਦੱਸ ਦੇਈਏ ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ 2008 ਤੋਂ 2015 ਤਕ ਕਰੀਬ 30 ਬੱਚਿਆਂ ਨਾਲ ਬਲਾਤਕਾਰ ਕਰਨ ਦੀ ਗੱਲ ਕਬੂਲੀ ਹੈ। ਰਵਿੰਦਰ 2008 ਵਿੱਚ ਇੱਕ ਅੰਗਰੇਜ਼ੀ ਡਰਾਉਣੀ ਫਿਲਮ ਦੇਖਣ ਤੋਂ ਬਾਅਦ ਇਕ ਰਾਖਸ਼ ਬਣ ਗਿਆ। ਫਿਲਮ ਦੇਖਣ ਤੋਂ ਬਾਅਦ ਉਸ ਨੇ ਪਹਿਲਾ ਅਪਰਾਧ ਕੀਤਾ। ਇਹ ਜਾਣਕਾਰੀ 2015 ਚ ਬੇਗਮਪੁਰ ਮਾਸੂਮ ਕਤਲ ਕਾਂਡ ਦੇ ਜਾਂਚ ਅਧਿਕਾਰੀ ਅਤੇ ਦਿੱਲੀ ਪੁਲਿਸ ਤੋਂ ਏ ਸੀ ਪੀ ਵਜੋਂ ਸੇਵਾਮੁਕਤ ਜਗਮਿੰਦਰ ਸਿੰਘ ਦਹੀਆ ਨੇ ਦਿੱਤੀ ਸੀ। ਆਪਣਾ ਜ਼ੁਰਮ ਕਬੂਲ ਕਰਨ ਵਾਲਾ ਰਵਿੰਦਰ ਇੰਨਾ ਕੱਟੜ ਹੈ ਕਿ ਬੱਚਿਆਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨਾਲ ਵੀ ਗਲਤ ਕੰਮ ਕਰਦਾ ਸੀ। ਇਸ ਗੱਲ ਨੂੰ ਉਸ ਨੇ ਖੁਦ ਮੀਡੀਆ ਸਾਹਮਣੇ ਸਵੀਕਾਰ ਕੀਤਾ। ਦਹੀਆ ਨੇ ਦੱਸਿਆ ਕਿ ਮੁਲਜ਼ਮ ਜ਼ਿਆਦਾਤਰ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਇਹ ਬੱਚੇ ਜ਼ਿਆਦਾਤਰ ਸੜਕ ਕਿਨਾਰੇ ਸੌਂਦੇ ਸਨ। ਰਵਿੰਦਰ ਵਰਗੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜਾ ਦੇਣੀ ਚਾਹੀਦੀ ਤਾਂ ਜੋ ਕੋਈ ਹੋਰ ਰਵਿੰਦਰ ਅਜਿਹੀ ਦਰਿੰਦਗੀ ਕਰਨ ਦੀ ਹਿੰਮਤ ਨਾ ਕਰੇ।