Menu

ਬਾਘਾਪੁਰਾਣਾ – ਮੋਗਾ ਰੋਡ ਤੇ ਪਲਟੀ ਇੱਕ ਤੇਜ਼ ਰਫ਼ਤਾਰ ਰੋਡਵੇਜ ਦੀ ਬੱਸ

25 ਮਈ 2023-ਲੁਧਿਆਣਾ ਤੋਂ ਮੋਗਾ ਵਾਇਆ ਸ੍ਰੀ ਮੁਕਤਸਰ ਸਾਹਿਬ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਬਾਘਾਪੁਰਾਣਾ ‘ਚ ਸਟੇਅਰਿੰਗ ਜਾਮ ਹੋਣ ਕਾਰਨ ਪਲਟ ਗਈ। ਬੱਸ ਵਿਚ ਕਰੀਬ 50-55 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚੋਂ 25 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਮੌਕੇ ਤੇ ਇੱਕਤਰ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 2 ਵਜੇ ਮੀਂਹ ਪੈਂਦੇ ਵਿੱਚ ਮੋਗਾ ਤਰਫੋਂ ਇੱਕ ਤੇਜ਼ ਰਫ਼ਤਾਰ ਰੋਡਵੇਜ਼ ਬੱਸ ਆ ਰਹੀ ਸੀ। ਜਦੋਂ ਇਹ ਬੱਸ ਗੁਰਦੁਆਰਾ ਚਰਨ ਕੰਵਲ ਸਾਹਿਬ (ਮਸਤਾਨ ਸਿੰਘ ਵਾਲਾ)ਦੇ ਨਜ਼ਦੀਕ ਪੁੱਜੀ ਤਾਂ ਅਚਾਨਕ ਪਲਟ ਗਈ, ਜਿਸ ਨੂੰ ਲੈਕੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ, ਇਸ ਮੌਕੇ ਵੱਡੇ ਪੱਧਰ ਤੇ ਪਹੁੰਚੇ ਦੁਕਾਨਦਾਰਾ ਅਤੇ ਰਾਹਗੀਰਾਂ ਨੇ ਭਾਰੀ ਜੱਦੋਜਹਿਦ ਉਪਰੰਤ ਬੱਸ ਦੇ ਸ਼ੀਸ਼ੇ ਭੰਨ ਕੇ ਸਵਾਰੀਆਂ ਨੂੰ ਬੱਸ ਚੋਂ ਬਾਹਰ ਕੱਢਿਆ। ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਵਾਲੀ ਜਗ੍ਹਾ ਤੇ ਹਲਕਾ ਵਿਧਾਇਕ ਅਮ੍ਰਿੰਤਪਾਲ ਸਿੰਘ ਸੁਖਾਨੰਦ ਅਤੇ ਡੀ ਐਸ ਪੀ ਬਾਘਾ ਪੁਰਾਣਾ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ, ਜਿੰਨਾਂ ਨੇ ਸਿਹਤ ਵਿਭਾਗ ਦੀ 108 ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਾਘਾ ਪੁਰਾਣਾ ਵਿਖੇ ਪਹੁੰਚਾਇਆ।  ਬੱਸ ਦੇ ਪਲਟਣ ਨਾਲ ਸੜਕ ਦੇ ਦੋਵੇਂ ਪਾਸੇ ਵਾਹਨਾਂ ਲੰਮੀਆਂ ਕਤਾਰਾਂ ਲੱਗ ਗਈਆਂ ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਚਾਚੇ ਨੇ 7 ਸਾਲਾ ਮਸੂਮ ਭਤੀਜੀ ਦਾ…

2 ਮਾਰਚ 2024: ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਚਾਚੇ ਨੇ 7 ਸਾਲਾ ਭਤੀਜੀ ਦਾ ਕਤਲ ਕਰ ਦਿਤਾ। ਇਸ ਤੋਂ…

ਤੇਜ਼ਧਾਰ ਹਥਿਆਰਾਂ ਨਾਲ ਭਾਜਪਾ ਨੇਤਾ…

ਛੱਤੀਸਗੜ੍ਹ 2 ਮਾਰਚ 2024 : ਛੱਤੀਸਗੜ੍ਹ ‘ਚ…

ਸ਼ਾਨਨ ਪਾਵਰ ਪ੍ਰੋਜੈਕਟ ਦੀ ਲੀਜ਼…

ਚੰਡੀਗੜ੍ਹ, 2 ਮਾਰਚ 2024 – ਸ਼ਾਨਨ ਪਾਵਰ…

ਗੌਤਮ ਗੰਭੀਰ ਵੱਲੋਂ ਰਾਜਨੀਤੀ ਤੋਂ…

ਨਵੀਂ ਦਿੱਲੀ, 2 ਮਾਰਚ 2024: ਸਾਬਕਾ ਕ੍ਰਿਕਟਰ…

Listen Live

Subscription Radio Punjab Today

6 ਮੰਜ਼ਿਲਾ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ,…

ਢਾਕਾ 1 ਮਾਰਚ 2024 – ਢਾਕਾ – ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬੈਲੀ ਰੋਡ ਸਥਿਤ ਇਕ 6 ਮੰਜ਼ਿਲਾ ਰੈਸਟੋਰੈਂਟ ‘ਚ…

ਭਿਆਨਕ ਹਾਦਸਾ: ਪੁਲ ਤੋਂ ਹੇਠਾਂ…

28 ਫਰਵਰੀ 2024: ਅਫਰੀਕੀ ਦੇਸ਼ ਮਾਲੀ ‘ਚ…

ਅਮਰੀਕਾ ‘ਚ ਅਣਪਛਾਤਿਆਂ ਨੇ ਗੋ.ਲੀਆਂ…

ਨਿਊਯਾਰਕ, 26 ਫਰਵਰੀ 2024 – ਬੀਤੇ ਦਿਨ…

ਯੂਕੇ ਦੀ ਸੰਸਦ ‘ਚ ਸਿੱਖ…

ਲੰਡਨ: 23 ਫਰਵਰੀ 2024- ਭਾਰਤ ਵਿਚ ਇੱਕ…

Our Facebook

Social Counter

  • 38861 posts
  • 0 comments
  • 0 fans