Menu

ਫੁੱਲਾਂ ਦੀ ਕਾਸ਼ਤ ਵੱਲ ਅਕਰਸ਼ਤ ਹੋ ਕੇ ਮਾਲੇਰਕੋਟਲਾ ਦੇ ਮਤੋਈ ਰੋਡ ਦਾ ਕਿਸਾਨ ਉਮਰਦੀਨ 2015 ਤੋਂ ਕਰ ਰਿਹਾ ਫੁੱਲਾਂ ਦੀ ਖੇਤੀ

19, ਮਈ : ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਵਿੱਚ  ਪੰਜਾਰ ‘ਚ ਬਾਗਬਾਨੀ ਹੇਠ ਰਕਬਾ ਵਧਾਉਣ ਲਈ ਤੇ ਕਿਸਾਨਾਂ ਨੂੰ ਬਾਗਬਾਨੀ ਦੇ ਕਿੱਤੇ ਨਾਲ ਜੋੜਨ ਦੇ ਉਦੇਸ਼ ਨਾਲ ਵਿਭਾਗ ਵੱਲੋਂ ਨਵੀਂਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਪੰਜਾਬ ਦੇ ਕਿਸਾਨਾਂ ਦਾ ਰੁਝਾਨ ਸਤਰੰਗੇ ਇਨਕਲਾਬ ਭਾਵ ‘ਫੁੱਲਾ ਦੀ ਕਾਸ਼ਤ’ ਵੱਲ ਵੱਧ ਰਿਹਾ ਹੈ। ਫੁੱਲਾਂ ਦਾ ਵਪਾਰ ਵਿਸ਼ਵ ਪੱਧਰ ’ਤੇ ਸਨਅਤੀ ਦਰਜਾ ਰੱਖਦਾ ਹੈ। ਪੰਜਾਬ ਦਾ ਪੌਣ ਪਾਣੀ ਫੁੱਲਾਂ ਦੀ ਕਾਸ਼ਤ ਲਈ ਬਹੁਤ ਅਨੁਕੂਲ ਹੈ।  ਜਿਸ ਕਾਰਨ ਪੰਜਾਬ ਦੇ ਕਿਸਾਨ ਰਵਾਇਤੀ ਫਸ਼ਲੀ ਚੱਕਰ ਨੂੰ ਛੱਡ ਕੇ ਸਤਰੰਗੇ ਇਨਕਲਾਬ ਭਾਵ ‘ਫੁੱਲਾ ਦੀ ਕਾਸ਼ਤ’ ਵੱਲ ਜਾ ਰਹੇ ਹਨ ।

             ਫੁੱਲਾਂ ਦੀ ਕਾਸਤ ਵੱਲ ਅਕਰਸ਼ਤ ਹੋ ਕੇ ਮਾਲੇਰਕੋਟਲਾ ਦੇ ਮਤੋਈ ਰੋਡ ਦੇ ਕਿਸਾਨ ਉਮਰਦੀਨ ਸਪੁੱਤਰ ਸਵਰ ਮੁਹੰਮਦ  ਨੇ 2015‘ ਚ ਕਰੀਬ 5 ਬਿਘੇ ਰਕਬੇ ਵਿੱਚ  ਫੁਲਾਂ ਦੀ ਕਾਸ਼ਤ ਖਾਸ  ਕਰਕੇ  ਗੇਂਦਾ ਅਤੇ ਗੁਲਾਬ ਦੇ ਫੁੱਲ ਦੀ ਖੇਤੀ ਕਰਨੀ ਸੁਰੂ ਕੀਤੀ ਸੀ। ਹੁਣ ਉਹ ਕਰੀਬ 30 ਬਿਘੇ ਵਿੱਚ ਵੱਖ ਵੱਖ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ । ਉਮਰਦੀਨ ਦੇ ਦੱਸਣ ਅਨੁਸਾਰ ਉਹ ਕਰੀਬ  70-80 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਆਮਦਨ ਪ੍ਰਾਪਤ ਕਰ ਰਿਹਾ ਹੈ । ਉਸ ਦਾ ਸਾਰਾ ਪਰਿਵਾਰ ਫੁਲਾਂ ਦੀ ਖੇਤੀ ਵਿੱਚ ਉਸ ਦੀ ਮਦਦ ਕਰ ਰਿਹਾ ਹੈ। ਉਮਰਦੀਨ ਨੇ ਫੁੱਲਾਂ ਦੀ ਕਾਸਤ ਦੌਰਾਨ ਮੁਸਕਲਾਂ ਦਾ ਜਿਕਰ ਕਰਦਿਆ ਕਿਹਾ ਕਿ ਫੁੱਲਾਂ ਦੀ ਖੇਤੀ ਵਿੱਚ ਨਦੀਨਾਂ ਦੀ ਕਾਫੀ ਮੁਸ਼ਕਿਲ ਆਉਂਦੀ ਹੈ । ਇਸ ਲਈ ਬਾਗਬਾਨੀ ਵਿਭਾਗ ਮਾਲੇਰਕੋਟਲਾ ਵਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਉਸ ਨੇ ਫੁੱਲਾਂ ਦੇ ਖੇਤਾਂ ਦੀ ਗੁਢਾਲੀ ਕਰਨ ਲਈ ਪਾਵਰ ਟਿੱਲਰ ਲਿਆ ਜਿਸ ਤੇ ਵਿਭਾਗ ਵਲੋਂ ਕਰੀਬ 40 ਫੀਂਸਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ  ਸੀ ।  ਜਿਸ  ਨਾਲ  ਲੇਬਰ ਤੇ ਸਮੇਂ ਦੀ ਬਹੁਤ ਬੱਚਤ ਹੋਈ ਅਤੇ ਫੁੱਲਾਂ ਦੀ ਗੁਣਵੱਤਾ , ਕਾਸਤ ਲਾਗਤ  ਵਿੱਚ ਕਮੀ ਅਤੇ ਝਾੜ ਵਿੱਚ ਕਾਫੀ ਵਾਧਾ ਹੋਣ ਕਾਰਨ ਉਸ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ । ਜਿਸ ਕਾਰਨ ਉਹ  ਆਪਣੇ ਆਪ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਮਹਿਸੂਸ ਕਰ ਰਿਹਾ ਹੈ।

            ਉਮਰਦੀਨ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਪੰਜਾਬ ਦੇ ਹੋਰ ਕਿਸਾਨ ਭਰਾਵਾਂ ਨੂੰ ਵੀ ਰਵਾਇਤੀ ਫਸ਼ਲੀ ਚੱਕਰ ਵਿੱਚੋ ਬਾਹਰ ਆ ਕੇ ਸਤਰੰਗੇ ਇਨਕਲਾਬ ਭਾਵ ‘ਫੁੱਲਾ ਦੀ ਕਾਸ਼ਤ’ਨੂੰ ਅਪਣਾਉਣਾ ਚਾਹੀਦਾ ਹੈ  ਇਹ ਇੱਕ ਬਹੁਤ ਲਾਹੇਵੰਦ ਸੌਦਾ ਹੈ ਕਿਉਂਕਿ ਫੁੱਲਾਂ ਦੀ ਕਾਸ਼ਤ ਕਰ ਕੇ ਤਾਜੇ-ਫੁੱਲ, ਸੁਕਾਏ ਹੋਏ ਫੁੱਲ, ਫੁੱਲਾਂ ਦੇ ਬੀਜ਼, ਫੁੱਲਾਂ ਦੇ ਗੰਢੇ, ਟਿਸ਼ੂ ਕਲਚਰ ਰਾਹੀਂ ਤਿਆਰ ਜਾਂ ਗਮਲਿਆਂ ਵਿੱਚ ਵੀ ਫੁੱਲਾਂ ਦੇ ਪੌਦੇ ਤਿਆਰ ਕਰ ਕੇ ਵੇਚੇ ਜਾ ਸਕਦੇ ਹਨ। ਫੁੱਲਾਂ ਤੋਂ ਤਿਆਰ ਕੀਤਾ ਇਤਰ ਵੀ ਬਹੁਤ ਮਹਿੰਗਾ ਵਿਕਦਾ ਹੈ ਅਤੇ ਚੌਖਾ ਮੁਨਾਫ਼ਾ ਦੇ ਦਿੰਦਾ ਹੈ। ਪੰਜਾਬ ਵਿੱਚ ਪੈਦਾ ਕੀਤੇ ਹੋਏ ਫੁੱਲਾਂ ਦੇ ਬੀਜ਼ ਹਾਲੈਂਡ, ਅਮਰੀਕਾ, ਜਾਪਾਨ ਆਦਿ ਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ। ਸੋ, ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਖੇਤੀ ਦੀ ਨਵਾਂ ਉਭਰਦਾ ਰੂਪ ‘ਫੁੱਲਾਂ ਦੀ ਕਾਸ਼ਤ’ ਵੱਲ ਵੀ ਉਚੇਚਾ ਧਿਆਨ ਦੇਣ।

          ਬਾਗਬਾਨੀ ਅਫ਼ਸਰ ਮਾਲੇਰਕੋਟਲਾ ਬਲਜੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ,ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਫ਼ਸਲੀ ਵਿਭਿੰਨਤਾ ਲਿਆਉਣ ਦੀ ਦਿਸ਼ਾ ਵਿੱਚ  ਬਾਗ਼ਬਾਨੀ ਅਤੇ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਪ੍ਰੋਤਸਾਹਿਤ ਕਰ ਰਹੀ ਹੈ ਤਾਂ  ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਹੋ ਸਕੇ । ਉਨ੍ਹਾਂ ਦਸਿਆ ਕਿ  ਪੰਜਾਬ ਸਰਕਾਰ ਨੇ ਪਹਿਲੀ ਵਾਰ ਫ਼ਸਲੀ ਵਿਭਿੰਨਤਾ ਲਿਆਉਣ ਦੀ ਦਿਸ਼ਾ ਵਿੱਚ ਫੁੱਲਾਂ ਦੀ ਖੇਤੀ ਅਤੇ ਬੀਜ ਉਤਪਾਦਨ ਨੂੰ ਉਤਸ਼ਾਹਿਤ ਕਰਨ, ਬੀਜ ਦੀ ਬਿਜਾਈ, ਵਾਢੀ, ਸਫ਼ਾਈ , ਸਟੋਰੇਜ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਫੁੱਲ ਕਾਸ਼ਤਕਾਰਾਂ ਦੀ ਆਰਥਿਕ ਮਦਦ ਕਰਨ ਲਈ ਵਿਸ਼ੇਸ ਸਕੀਮ ਉਲੀਕੀ ਹੈ, ਜਿਸ ਤਹਿਤ 2.5 ਏਕੜ ਲਈ 35 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਹੁਣ ਤੱਕ ਕਰੀਬ 30 ਫੁੱਲਾਂ ਦੀ ਖੇਤੀ ਦੇ ਕਾਸਤਕਾਰਾਂ ਨੂੰ 10 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾਂ ਮੁਹੱਈਆ ਕਰਵਾਈ ਜਾ ਚੁੱਕੀ ਹੈ

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans