Menu

ਕਿਸਾਨਾਂ ਨੂੰ ਹੁਣ ਐਪ ਰਾਹੀਂ ਮਿਲੇਗੀ ਨਹਿਰੀ ਪਾਣੀ ਦੀ ਪੂਰੀ ਜਾਣਕਾਰੀ

19, ਮਈ : ਫ਼ਾਜ਼ਿਲਕਾ ਐਨਆਈਸੀ ਵੱਲੋਂ ਜਲਸ਼੍ਰੋਤ ਵਿਭਾਗ ਦੇ ਨਾਲ ਤਾਲਮੇਲ ਕਰਕੇ ਨਹਿਰਾਂ ਵਿਚ ਪਾਣੀ ਦੀ ਸਪਲਾਈ ਦੀ ਜਾਣਕਾਰੀ ਕਿਸਾਨਾਂ ਨੂੰ ਦੇਣ ਲਈ ਨਵੀਂ ਮੋਬਾਇਲ ਐਪ  ਬਣਾਈ ਗਈ ਹੈ। ਇਸ ਐਪ  ਨੂੰ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਲਾਂਚ ਕੀਤਾ ਹੈ।
ਡਿਪਟੀ ਕਸਿਮ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸ ਐਪ ਤੇ ਹਰੀਕੇ ਹੈਡਵਰਕਸ ਤੋਂ ਨਿਕਲਣ ਵਾਲੀਆਂ ਸਾਰੀਆਂ ਨਹਿਰਾਂ ਵਿਚ ਪਾਣੀ ਦੀ ਸਪਲਾਈ ਸੰਬੰਧੀ ਤਾਜਾ ਜਾਣਕਾਰੀ ਕਿਸਾਨਾਂ ਨੂੰ ਮਿਲ ਸਕੇਗੀ। ਇਸ ਐਪ ਨੂੰ ਜਲਸ਼੍ਰੋਤ ਵਿਭਾਗ ਵੱਲੋਂ ਲਗਾਤਾਰ ਅਪਡੇਟ ਕੀਤਾ ਜਾਇਆ ਕਰੇਗਾ। ਇਸ ਨਾਲ ਹਰੇਕ ਕਿਸਾਨ ਨੂੰ ਨਹਿਰ ਦੇ ਬੰਦ ਹੋਣ, ਪਾਣੀ ਆਉਣ ਅਤੇ ਜ਼ੇਕਰ ਨਹਿਰ ਚੱਲ ਰਹੀ ਹੈ ਤਾਂ ਉਸ ਵਿਚ ਚੱਲ ਰਹੇ ਪਾਣੀ ਦੀ ਜਾਣਕਾਰੀ ਮਿਲ ਸਕੇਗੀ।
ਇਹ ਐਪ  ਫ਼ਾਜ਼ਿਲਕਾ ਐਨਆਈਸੀ ਦੇ ਡੀਆਈਓ ਪ੍ਰਿੰਸ ਨੇ ਬਣਾਈ ਹੈ। ਇਹ ਐਪ  ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਐਪ ਐਡਰਾਇਡ ਤੇ ਆਈਫੋਨ ਦੋਹਾਂ ਮੋਬਾਇਲ ਤੇ ਚੱਲ ਸਕੇਗੀ। ਇਸ ਵਿਚ ਫ਼ਾਜ਼ਿਲਕਾ ਤੋਂ ਇਲਾਵਾ ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਜ਼ਿਲ੍ਹਿਆਂ ਦੀਆਂ ਨਹਿਰਾਂ ਸੰਬੰਧੀ ਵੀ ਜਾਣਕਾਰੀ ਅਪਡੇਟ ਹੋਵੇਗੀ।
ਇਸ ਐਪ ਦਾ ਨਾਂਅ ਐਫਸੀਸੀ ਰੈਗੁਲੇਸ਼ਨ ਹੈ। ਕੋਈ ਵੀ ਪਲੇਅ ਸਟੋਰ ਤੋਂ ਐਫਸੀਸੀ ਰੈਗੁਲੇਸ਼ਨ ਟਾਇਪ ਕਰਕੇ ਇਹ ਐਪ ਸਰਚ ਕਰਕੇ ਡਾਉਨਲੋਡ ਕਰ ਸਕਦਾ ਹੈ। ਇਸ ਤੋਂ ਬਿਨ੍ਹਾਂ ਇਹ ਸਾਰੀ ਜਾਣਕਾਰੀ ਵਿਭਾਗ ਦੀ ਵੈਬਸਾਇਟ https://fccregulation.punjab.gov.in/ ਤੇ ਵੀ ਵੇਖੀ ਜਾ ਸਕਦੀ ਹੈ। ਜਲ ਸ਼੍ਰੋਤ ਵਿਭਾਗ ਦੇ ਐਸਡੀਓ ਸੁਖਜੀਤ ਸਿੰਘ ਅਨੁਸਾਰ ਇਸ ਐਪ ਨਾਲ ਕਿਸਾਨਾਂ ਨੂੰ ਬਹੁਤ ਸਹੁਲਤ ਹੋਵੇਗੀ ਅਤੇ ਉਨ੍ਹਾਂ ਨੂੰ ਨਹਿਰਾਂ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਮਿਲ ਸਕੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ, ਜਲਾਲਾਬਾਦ ਦੇ ਐਸਡੀਐਮ  ਰਵਿੰਦਰ ਸਿੰਘ ਅਰੋੜਾ, ਸਹਾਇਕ ਕਮਿਸ਼ਨਰ ਜਨਰਲ  ਸਾਰੰਗਪ੍ਰੀਤ ਸਿੰਘ, ਡੀਟੀਸੀ  ਮਨੀਸ਼ ਠੁਕਰਾਲ, ਡੀਆਈਓ  ਪ੍ਰਿੰਸ, ਸੇਵਾ ਕੇਂਦਰਾਂ ਦੇ ਜ਼ਿਲ੍ਹਾਂ ਮੈਨੇਜਰ ਗਗਨਦੀਪ ਸਿੰਘ, ਡੀਡੀਐਫ  ਆਸੀਸ਼ ਦੂਬੇ ਆਦਿ ਵੀ ਹਾਜ਼ਰ ਸਨ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans