Menu

ਮਨੀਸ਼ ਸਸੋਦੀਆ ਨੇ ਦੇਸ਼ ਵਾਸੀਆਂ ਦੇ ਨਾਂ ਜੇਲ੍ਹ ਚੋਂ ਲਿਖੀ ਇੱਕ ਹੋਰ ਚਿੱਠੀ, ਲਿਖਿਆ “ਜੇਕਰ ਹਰ ਗ਼ਰੀਬ ਨੂੰ ਮਿਲੀ ਕਿਤਾਬ ਤਾਂ……….।

19 ਮਈ 2023-ਦਿੱਲੀ ਆਬਕਾਰੀ ਨੀਤੀ ਸਬੰਧੀ ਮਨੀ ਲਾਂਡਰਿੰਗ ਮਾਮਲੇ ਚ ਜੇਲ ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਵਾਰ ਫਿਰ ਜੇਲ ਚੋਂ ਦੇਸ਼ ਵਾਸੀਆਂ ਦੇ ਨਾਂਅ ਪੱਤਰ ਲਿਖਿਆ ਹੈ। ਇਸ ਪੱਤਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਇਸ ਜ਼ਰੀਏ ਸਿਸੋਦੀਆ ਨੇ ਲਿਖਿਆ ਕਿ “ਜੇਕਰ ਹਰ ਗ਼ਰੀਬ ਨੂੰ ਮਿਲੀ ਕਿਤਾਬ ਤਾਂ ਨਫ਼ਰਤ ਦੀ ਹਨੇਰੀ ਕੌਣ ਫ਼ੈਲਾਏਗਾ। ਸੱਭ ਦੇ ਹੱਥਾਂ ਨੂੰ ਮਿਲ ਗਿਆ ਕੰਮ ਤਾਂ ਸੜਕਾਂ ’ਤੇ ਤਲਵਾਰਾਂ ਕੌਣ ਲਹਿਰਾਏਗਾ। ਜੇਕਰ ਪੜ੍ਹ ਗਿਆ ਹਰ ਗ਼ਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ, ਰਾਜਮਹਿਲ ਹਿੱਲ ਜਾਵੇਗਾ। ਜੇਕਰ ਹਰ ਕਿਸੇ ਨੂੰ ਮਿਲ ਗਈ ਚੰਗੀ ਸਿਖਿਆ ਅਤੇ ਸਮਝ ਤਾਂ ਇਨ੍ਹਾਂ ਦੀ ਵ੍ਹਟਸਐਪ ਯੂਨੀਵਰਸਿਟੀ ਬੰਦ ਹੋ ਜਾਵੇਗੀ। ਸਿੱਖਿਆ ਅਤੇ ਸਮਝ ‘ਤੇ ਆਧਾਰਤ ਸਮਾਜ ਨੂੰ ਫ਼ਿਰਕੂ ਨਫ਼ਰਤ ਦੇ ਮਾਇਆ ਜਾਲ ‘ਚ ਕੋਈ ਕਿਵੇਂ ਫਸਾਏਗਾ। ਉਨ੍ਹਾਂ ਅੱਗੇ ਲਿਖਿਆ, “ਜੇਕਰ ਸਮਾਜ ਦਾ ਹਰ ਬੱਚਾ ਪੜ੍ਹਿਆ ਲਿਖਿਆ ਹੋਵੇ ਤਾਂ ਉਹ ਤੁਹਾਡੀ ਚਤੁਰਾਈ ਤੇ ਮਾੜੇ ਕੰਮਾਂ ‘ਤੇ ਸਵਾਲ ਉਠਾਏਗਾ। ਜੇ ਗ਼ਰੀਬ ਨੂੰ ਕਲਮ ਦੀ ਤਾਕਤ ਮਿਲੇ ਤਾਂ ਉਹ ਅਪਣੇ ‘ਮਨ ਕੀ ਬਾਤ’ ਸੁਣਾਏਗਾ। ਦਿੱਲੀ ਅਤੇ ਪੰਜਾਬ ਦੇ ਸਕੂਲਾਂ ਵਿਚ ਹੋ ਰਿਹਾ ਸ਼ੰਖਨਾਦ ਪੂਰੇ ਭਾਰਤ ਵਿਚ ਚੰਗੀ ਸਿਖਿਆ ਦਾ ਚਾਨਣ ਫੈਲਾਏਗਾ। ਜੇਲ੍ਹ ਭੇਜੋ ਜਾਂ ਫਾਂਸੀ ਦਿਉ, ਇਹ ਕਾਫ਼ਲਾ ਨਹੀਂ ਰੁਕ ਸਕੇਗਾ, ਜੇ ਪੜ੍ਹ ਗਿਆ ਹਰ ਗ਼ਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ”।

 

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans