Menu

ਪੈਸੇ ਕਢਵਾਉਣ ਆਏ ਬਜ਼ੁਰਗ ਦਾ ਏ ਟੀ ਐਮ ਕਾਰਡ ਬਦਲ ਕੇ ਜਾਲਸਾਜ਼ਾਂ ਨੇ ਉਡਾਏ 80,000 ਰੁਪਏ

19 ਮਈ 2023- ਬੈਂਕ ਦੇ ਏਟੀਐੱਮ ਤੋਂ ਪੈਸੇ ਕਢਵਾਉਣ ਆਏ ਬਜ਼ੁਰਗ ਵਿਅਕਤੀ ਤੇ ਉਸ ਦੀ  ਭੈਣ ਨੂੰ ਠੱਗਾਂ ਨੇ ਸ਼ਿਕਾਰ ਬਣਾ ਲਿਆ। ਤਿੰਨ ਬਦਮਾਸ਼ਾਂ ਨੇ ਚਾਲਾਕੀ ਨਾਲ ਏ ਟੀ ਐੱਮ ਕਾਰਡ ਬਦਲ ਲਿਆ। ਕਝ ਦੇਰ ਬਾਅਦ ਬਜ਼ੁਰਗ ਦੀ ਘਰ ਬੈਠੀ ਵੱਡੀ ਭੈਣ ਦੇ ਮੋਬਾਈਲ ‘ਤੇ ਪੈਸੇ ਕੱਢਣ ਦੇ ਮੈਸੇਜ ਆਉਣ ਲੱਗੇ। ਠੱਗਾਂ ਨੇ 3 ਵਾਰ ਵਿਚ 80 ਹਜ਼ਾਰ ਰੁਪਏ ਕਢਵਾਏ।ਬਜ਼ੁਰਗ ਜਵਾਲਾ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਸ ਦੇ ਪੈਸੇ ਕੱਢਣੇ ਸ਼ੁਰੂ ਹੋਏ ਸਨ ਤਾਂ ਉਹ ਤੁਰੰਤ ਬੈਂਕ ਦੇ ਅੰਦਰ ਜਾ ਕੇ ਅਧਿਕਾਰੀਆਂ ਸਾਹਮਣੇ ਸ਼ੋਰ ਮਚਾਉਣ ਲੱਗਾ ਕਿ ਉਸ ਦੀ ਭੈਣ ਦਾ ਕਾਰਡ ਬਲਾਕ ਕਰ ਦਿਓ,ਪਰ ਕਿਸੇ ਬੈਂਕ ਅਧਿਕਾਰੀ ਨੇ ਉਸ ਦੀ ਮਦਦ ਨਹੀਂ ਕੀਤੀ। ਉਸ ਦੀ ਭੈਣ ਪੈਰਾਲਾਈਜਡ ਹੈ, ਉਹ ਉਸ ਦੇ ਪੈਸੇ ਕਢਵਾਉਣ ਆਇਆ ਸੀ।

ਉਸ ਨੇ ਬੈਂਕ ਮੁਲਾਜ਼ਮਾਂ ਨੂੰ ਪੂਰੀ ਗੱਲ ਦੱਸੀ , ਪਰ ਬੈਂਕ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜਿਸ ਦਾ ਖਾਦਾ ਜਾਂ ਏਟੀਐੱਮ ਕਾਰਡ ਹੈ ਉਹ ਖੁਦ ਕਾਰਡ ਬੰਦ ਕਰਵਾਉਣ ਆਏ। ਜਵਾਲਾ ਸਿੰਘ ਨੇ ਕਿਹਾ ਕਿ ਜਦੋਂ ਉਸ ਨੇ ਵੀਡੀਓ ਕਾਲ ਕਰਕੇ 80 ਹਜ਼ਾਰ ਰੁਪਏ ਕੱਢੇ ਜਾਣਦੇ ਬਾਅਦ ਰੋਂਦੀ ਵੋਈ ਵੱਡੀ ਭੈਣ ਬੈਂਕ ਮੁਲਾਜ਼ਮਾਂ ਨੂੰ ਦਿਖਆਈ ਤਾਂ ਉਨ੍ਹਾਂ ਨੇ ਕਾਰਡ ਬਲਾਕ ਕੀਤਾ ਪਰ ਉਦੋਂ ਤੱਕ ਪੈਸੇ ਕਢੇ ਜਾ ਚੁੱਕੇ ਸਨ। ਜਵਾਲਾ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦੇ ਖਾਤੇ ਵਿਚ ਕੁੱਲ 1 ਲੱਖ 54 ਹਜ਼ਾਰ ਰੁਪਏ ਸਨ ਜਿਸ ਵਿਚੋਂ 80,000 ਠੱਗਾਂ ਨੇ ਕਢਵਾ ਲਏ ਸਨ।ਜਵਾਲਾ ਸਿੰਘ ਨੇ ਦੱਸਿਆ ਕਿ ਲੁਧਿਆਣਾ ਪੀ ਐੱਨ ਬੀ ਏੇ ਟੀ ਐੱਮ ਤੋਂ ਉਸ ਨੇ ਕੁੱਲ 20 ਹਜ਼ਾਰ ਰੁਪਏ ਕਢਵਾਉਣੇ ਸਨ ਅਤੇ ਅਜੇ ਉਸ ਨੇ 5 ਹਜ਼ਾਰ ਰੁਪਏ ਕਢਵਾਏ ਸਨ। ਇਸ ਦਰਮਿਆਨ ਇਕ ਨੌਜਵਾਨ ਉਸ ਕੋਲ ਆ ਕੇ ਖੜ੍ਹਾ ਹੋ ਗਿਆ। 5000 ਕਢਵਾਉਣ ਦੇ ਬਾਅਦ ਏਟੀਐੱਮ ਤੋਂ ਰਸੀਦ ਨਹੀਂ ਨਿਕਲ ਰਹੀ ਸੀ। ਇੰਨੇ ਚ ਉਸ ਨੌਜਵਾਨ ਨੇ ਉਸ ਨੂੰ ਗੱਲਾਂ ਚ ਉਲਝਾ ਲਿਆ ਤੇ ਕੁਝ ਸੈਕਿੰਡ ਚ ਉਸ ਨੌਜਵਾਨ ਦੇ ਦੋ ਹੋਰ ਸਾਥੀ ਵੀ ਅੰਦਰ ਆ ਗਏ। ਪਲ ਭਰ ਚ ਨੌਸਰਬਾਜ਼ਾਂ ਨੇ ਉਸ ਦਾ ਏਟੀਐੱਮ ਕਾਰਡ ਬਦਲ ਲਿਆ। ਮੁਲਜ਼ਮਾਂ ਦੀ ਪੂਰੀ ਹਰਕਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।ਬੈਂਕ ਮੈਨੇਜਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਬੈਂਕ ਦੇ ਗਾਹਕ ਨੂੰ ਖਾਤੇ ਤੋਂ ਪੈਸੇ ਕਢਣ ਦੇ ਬਾਅਦ ਇਸ ਠੱਗੀ ਦਾ ਪਤਾ ਲੱਗਾ ਹੈ। ਜਦੋਂ ਤੱਕ ਸ਼ਿਕਾਇਤ ਉਨ੍ਹਾਂ ਕੋਲ ਪਹੁੰਚੀ ਉਦੋਂ ਤੱਕ 80 ਹਜ਼ਾਰ ਰੁਪਏ ਕੱਢੇ ਜਾ ਚੁੱਕੇ ਸਨ।

ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਨਵੀਂ ਚਾਰਜਸ਼ੀਟ…

ਨਵੀਂ ਦਿੱਲੀ, 11 ਮਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁਕਰਵਾਰ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀਆਂ…

10 ਮਈ 2024- : ਮਹਿਲਾ ਪਹਿਲਵਾਨਾਂ ਨਾਲ…

ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ,…

ਨਵੀਂ ਦਿੱਲੀ, 10 ਮਈ 2024 – ਸੁਪਰੀਮ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40265 posts
  • 0 comments
  • 0 fans