ਸੂਬੇ ਦੀਆਂ ਜੇਲਾਂ ਲਗਾਤਾਰ ਸੁਰਖੀਆਂ ਚ ਆ ਰਹੀਆਂ ਹਨ, ਜੇਲ੍ਹਾਂ ਚੋਂ ਮੋਬਾਈਲ ਫ਼ੋਨ ਜਾਂ ਹੋਰ ਪਾਬੰਦੀਸ਼ੁਦਾ ਵਸਤੂਆਂ ਮਿਲਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਚਲਦਿਆਂ ਫਰੀਦਕੋਟ ਮਾਡਰਨ ਜੇਲ ‘ਚੋਂ ਇਕ ਵਾਰ ਫਿਰ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਜੇਲ ਦੇ ਸਹਾਇਕ ਸੁਪਰਡੈਂਟ ਸ਼ਿਵਮ ਤੇਜ ਸਿੰਗਲਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਹਵਾਲਾਤੀ ਸੁਖਦੇਵ ਸਿੰਘ ਅਤੇ ਹਵਾਲਾਤੀ ਰਾਹੁਲ ਕੋਲੋਂ ਇਕ-ਇਕ ਮੋਬਾਈਲ ਫ਼ੋਨ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਜੇਲ ਦੀ ਬੈਰਕ-2 ਦੇ ਬਾਥਰੂਮ ‘ਚੋਂ ਇਕ, ਬੈਰਕ-5 ਦੇ ਬਾਥਰੂਮ ‘ਚੋਂ 3 ਅਤੇ ਬੈਰਕ-3 ਦੇ ਪਿਛੇ ਤੋਂ 2 ਮੋਬਾਈਲ ਬਰਾਮਦ ਹੋਣ ‘ਤੇ ਅਣਪਛਾਤੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।