Menu

ਵੈਟਨਰੀ ਯੂਨੀਵਰਸਿਟੀ ਨੇ ਕਿਸਾਨ ਔਰਤਾਂ ਲਈ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਲਗਾਇਆ ਸਿਖਲਾਈ ਕੈਂਪ

17, ਮਈ- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਫਾਰਮਰ ਫਸਟ ਪ੍ਰਾਜੈਕਟ ਅਧੀਨ ਕਿਸਾਨ ਔਰਤਾਂ ਵਾਸਤੇ ਪਿੰਡ ਧਨੇਰ ਵਿਖੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਇਕ ਪ੍ਰਦਰਸ਼ਨੀ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।  ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਫਾਰਮਰ ਫਸਟ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਅਗਵਾਈ ਅਧੀਨ ਡਾ. ਪਰਮਿੰਦਰ ਸਿੰਘ, ਮੁੱਖ ਨਿਰੀਖਕ ਨੇ ਇਸ ਨਿਵੇਕਲੀ ਪਹੁੰਚ ਨਾਲ ਔਰਤ ਸ਼ਕਤੀਕਰਨ ਵਾਸਤੇ ਇਹ ਯਤਨ ਕੀਤਾ। ਇਸ ਕੈਂਪ ਵਿਚ 21 ਲਾਭਪਾਤਰੀ ਔਰਤਾਂ ਨੇ ਹਿੱਸਾ ਲਿਆ। ਡਾ. ਗੋਪਿਕਾ ਤਲਵਾੜ, ਡਾ. ਰੇਖਾ ਚਾਵਲਾ ਅਤੇ ਡਾ. ਗੁਰਪ੍ਰੀਤ ਕੌਰ ਨੇ ਇਸ ਕੈਂਪ ਵਿਚ ਔਰਤਾਂ ਦਾ ਵੱਖ-ਵੱਖ ਢੰਗਾਂ ਨਾਲ ਮਾਰਗ ਦਰਸ਼ਨ ਕੀਤਾ।

ਡਾ. ਗੋਪਿਕਾ ਤਲਵਾੜ ਨੇ ਇਨ੍ਹਾਂ ਉਤਪਾਦਾਂ ਨੂੰ ਪੈਕ ਕਰਨ ਸੰਬੰਧੀ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਬਾਰੇ ਸਿਖਲਾਈ ਦਿੱਤੀ। ਉਨ੍ਹਾਂ ਕਿਹਾ ਕਿ ਖੀਰ, ਲੱਸੀ, ਪਨੀਰ ਦੇ ਪਾਣੀ ਦੇ ਪਦਾਰਥ ਅਤੇ ਸੁਗੰਧਿਤ ਦੁੱਧ ਨੂੰ ਕੱਪ ਜਾਂ ਗਲਾਸ ਵਿਚ ਮਸ਼ੀਨ ਰਾਹੀਂ ਪੈਕ ਕਰਕੇ ਬੰਦ ਕੀਤਾ ਜਾ ਸਕਦਾ ਹੈ। ਸਿੱਖਿਆਰਥੀਆਂ ਨੂੰ ਪਨੀਰ, ਛੈਨਾ ਅਤੇ ਮਠਿਆਈਆਂ ਨੂੰ ਵੀ ਹੱਥ ਦੀ ਮਸ਼ੀਨ ਨਾਲ ਪੈਕ ਕਰਨ ਸੰਬੰਧੀ ਦੱਸਿਆ ਗਿਆ। ਡਾ. ਰੇਖਾ ਚਾਵਲਾ ਨੇ ਇਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਪਨੀਰ ਤਿਆਰ ਕਰਨ ਬਾਰੇ ਦੱਸਿਆ ਅਤੇ ਇਨ੍ਹਾਂ ਔਰਤਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਟੀਮ ਮੈਂਬਰਾਂ ਨੇ ਕਿਹਾ ਕਿ ਉਹ ਗੁਣਵੱਤਾ ਭਰਪੂਰ ਦੁੱਧ ਉਤਪਾਦ ਤਿਆਰ ਕਰਕੇ ਇਸ ਨੂੰ ਇਕ ਉਦਮ ਦੇ ਤੌਰ ’ਤੇ ਅਪਣਾ ਸਕਦੇ ਹਨ ਅਤੇ ਸਹੀ ਪੈਕਿੰਗ ਤੇ ਵਧੀਆ ਮੰਡੀਕਾਰੀ ਨਾਲ ਸੁਚੱਜਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

 

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39941 posts
  • 0 comments
  • 0 fans