Menu

ਚਾਰ ਮਹੀਨਿਆਂ ਦੇ ਅੰਦਰ ਇਹ ਤੀਜੀ ਵਾਰ DGCA ਨੇ ਏਅਰ ਇੰਡੀਆ ਨੂੰ ਲਗਾਇਆ 30 ਲੱਖ ਰੁਪਏ ਜੁਰਮਾਨਾ, ਪਾਇਲਟ ਦਾ ਲਾਇਸੰਸ ਮੁਅੱਤਲ

13 ਮਈ 2023-ਹਵਾਬਾਜ਼ੀ ਰੈਗੂਲੇਟਰੀ ਡੀ ਜੀ ਸੀ ਏ ਨੇ ਸ਼ੁਕਰਵਾਰ ਨੂੰ ਏਅਰ ਇੰਡੀਆ ‘ਤੇ 27 ਫਰਵਰੀ ਨੂੰ ਇਕ ਫਲਾਈਟ ਨਾਲ ਸਬੰਧਤ ਸੁਰੱਖਿਆ ਮੁੱਦੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਨਾ ਕਰਨ ਲਈ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸ਼ਿਕਾਇਤ ਮੁਤਾਬਕ ਏਅਰ ਇੰਡੀਆ ਦੀ ਇਸ ਫਲਾਈਟ ਦੇ ਪਾਇਲਟ ਨੇ ਅਪਣੀ ਮਹਿਲਾ ਦੋਸਤ ਨੂੰ ਕਾਕਪਿਟ ‘ਚ ਦਾਖਲ ਹੋਣ ਦਿਤਾ ਸੀ । ਚਾਰ ਮਹੀਨਿਆਂ ਦੇ ਅੰਦਰ ਇਹ ਤੀਜੀ ਵਾਰ ਹੈ ਜਦੋਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਲਾਪਰਵਾਹੀ ਲਈ ਏਅਰ ਇੰਡੀਆ ਨੂੰ ਜੁਰਮਾਨਾ ਲਗਾਇਆ ਹੈ।ਘਟਨਾ ਦੇ ਬਾਅਦ ਤੋਂ ਕੰਪਨੀ ਅਧਿਕਾਰੀ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਦੁਬਈ-ਦਿੱਲੀ ਫਲਾਈਟ ‘ਚ ਹੋਈ ਹੈ ਕਿਉਂਕਿ ਫਲਾਈਟ ਨੰਬਰ ਨੂੰ ਲੈ ਕੇ ਕੁੱਝ ਭੰਬਲਭੂਸਾ ਸੀ। ਦਰਅਸਲ ਇਹ ਘਟਨਾ ਦਿੱਲੀ-ਦੁਬਈ ਫਲਾਈਟ ਵਿਚ ਵਾਪਰੀ ਹੈ।  ਡੀਜੀਸੀਏ ਨੇ ਇਕ ਬਿਆਨ ਵਿਚ ਕਿਹਾ ਕਿ ਏਅਰ ਇੰਡੀਆ ਨੇ ਤੁਰਤ ਅਤੇ ਉਚਿਤ ਕਾਰਵਾਈ ਨਹੀਂ ਕੀਤੀ। ਹਾਲਾਂਕਿ ਏਅਰਲਾਈਨ ਨੇ ਇਸ ਦਾਅਵੇ ਨੂੰ ਖਾਰਜ ਕਰ ਦਿਤਾ ਹੈ।

ਇਸ ਮਾਮਲੇ ਵਿਚ ਡੀਜੀਸੀਏ ਨੇ ਫਲਾਈਟ ਦੇ ਪਾਇਲਟ ਦਾ ਲਾਇਸੰਸ ਵੀ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿਤਾ ਅਤੇ ਸਹਿ-ਪਾਇਲਟ ਨੂੰ ਚੇਤਾਵਨੀ ਦਿਤੀ ਹੈ। ਹਵਾਬਾਜ਼ੀ ਰੈਗੂਲੇਟਰ ਨੇ ਏਅਰ ਇੰਡੀਆ ਨੂੰ ਡਿਊਟੀ ‘ਤੇ ਕਰਮਚਾਰੀਆਂ (ਐਸ.ਓ.ਡੀ.)/ਯਾਤਰੀ ਵਿਰੁਧ ਪ੍ਰਸ਼ਾਸਨਿਕ ਕਾਰਵਾਈ ਕਰਨ ਦਾ ਨਿਰਦੇਸ਼ ਦਿਤਾ ਹੈ। ਇਸ ਵਿਚ ਕਰਮਚਾਰੀਆਂ ਨੂੰ ਇਕ ਨਿਸ਼ਚਿਤ ਸਮੇਂ ਲਈ ਸੰਗਠਨ ਵਿਚ ਪ੍ਰਬੰਧਨ ਸਬੰਧੀ ਗਤੀਵਿਧੀਆਂ ਤੋਂ ਦੂਰ ਰੱਖਣਾ ਵੀ ਸ਼ਾਮਲ ਹੈ। ਇਕ ਬਿਆਨ ਵਿਚ, ਡੀਜੀਸੀਏ ਨੇ ਕਿਹਾ ਕਿ 27 ਫਰਵਰੀ ਨੂੰ ਦਿੱਲੀ ਤੋਂ ਦੁਬਈ ਲਈ ਏਅਰ ਇੰਡੀਆ ਦੀ ਉਡਾਣ AI-915 ਦੌਰਾਨ, ਪਾਇਲਟ-ਇੰਚਾਰਜ ਨੇ ਜਹਾਜ਼ ਵਿਚ ਯਾਤਰੀ ਵਜੋਂ ਸਵਾਰ ਇਕ ਐਸਓਡੀ ਨੂੰ ਕਾਕਪਿਟ ਵਿਚ ਦਾਖਲ ਹੋਣ ਦੀ ਆਗਿਆ ਦਿਤੀ ਸੀ।

ਪੰਜਾਬ ਦੀ ਸ਼੍ਰੇਆ ਮੈਣੀ ਨੂੰ ਰਾਸ਼ਟਰਪਤੀ ਦ੍ਰੌਪਦੀ…

30 ਸਤੰਬਰ 2023- ਨਵੀਂ ਦਿੱਲੀ ਵਿਚ ਸ਼ੁੱਕਰਵਾਰ ਨੂੰ ਕਰਵਾਏ ਗਏ ਇਨਾਮ ਵੰਡ ਸਮਾਗਮ ਵਿਚ ਜਲੰਧਰ ਨਾਲ ਸਬੰਧਤ ਵਲੰਟੀਅਰ ਸ਼੍ਰੇਆ…

ਕ੍ਰਿਕੇਟ ਵਿਸ਼ਵ ਕੱਪ ਨੂੰ ‘ਵਿਸ਼ਵ…

ਅਹਿਮਦਾਬਾਦ29 ;ਸਤੰਬਰ 2023: ਗੁਜਰਾਤ ਪੁਲਿਸ ਨੇ ਪੰਜ…

ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਮਗਰੋਂ…

ਨਵੀਂ ਦਿੱਲੀ 29 ਸਤੰਬਰ 2023: ਦਿੱਲੀ ਦੇ…

25 ਕਰੋੜ ਦੇ ਸੋਨੇ ਦੀ…

ਨਵੀਂ ਦਿੱਲੀ29 ਸਤੰਬਰ 2023 –  ਦਿੱਲੀ ਦੇ…

Listen Live

Subscription Radio Punjab Today

ਕ੍ਰਿਕੇਟ ਵਿਸ਼ਵ ਕੱਪ ਨੂੰ ‘ਵਿਸ਼ਵ ਦਹਿਸ਼ਤ ਕੱਪ’…

ਅਹਿਮਦਾਬਾਦ29 ;ਸਤੰਬਰ 2023: ਗੁਜਰਾਤ ਪੁਲਿਸ ਨੇ ਪੰਜ ਅਕਤੂਬਰ ਨੂੰ ਇੱਥੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ੁਰੂ ਹੋ ਰਹੇ ਕ੍ਰਿਕੇਟ ਵਿਸ਼ਵ…

ਪਾਕਿਸਤਾਨ ਵਿਚ ਹੋਇਆ ਆਤਮਘਾਤੀ ਹਮਲਾ,…

29, ਸਤੰਬਰ- ਪਾਕਿਸਤਾਨ ਤੋਂ ਦੁੱਖਦਾਈ ਖ਼ਬਰ ਸਾਹਮਣੇ…

ਵਿਆਹ ਸਮਾਗਮ ‘ਚ ਕੀਤੀ ਅਤਿਸ਼ਬਾਜੀ…

ਇਰਾਕ 27 ਸਤੰਬਰ 2023-: ਉੱਤਰੀ ਇਰਾਕ ’ਚ…

ਡੋਨਾਲਡ ਟਰੰਪ ਧੋਖਾਧੜੀ ਦੇ ਕੇਸ…

27 ਸਤੰਬਰ 2023-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ…

Our Facebook

Social Counter

  • 35007 posts
  • 0 comments
  • 0 fans