Menu

ਸੁਰਜਨ ਚੱਠਾ ਦੀ ਗ੍ਰਿਫਤਾਰੀ ਤੋਂ ਬਾਅਦ ਨੰਗਲ ਅੰਬੀਆ ਦੀ ਪਤਨੀ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

5 ਮਈ 2023- ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ‘ਚ ਪੁਲਿਸ ਨੇ ਵੱਡੀ ਕਰਵਾਈ ਕਰਦਿਆਂ ਸੁਰਜਨ ਚੱਠਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਬਾਅਦ ਸੰਦੀਪ ਨੰਗਲ ਅੰਬੀਆ ਦੀ ਪਤਨੀ ਸੋਸ਼ਲ ਮੀਡੀਆ ‘ਤੇ ਲਾਈਵ ਹੋਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ ਸਾਲ ਸਾਡੇ ਪਰਿਵਾਰ ਜਾਂ ਕਬੱਡੀ ਜਗਤ ਨਾਲ ਬਹੁਤ ਮਾੜੀ ਦੁਰਘਟਨਾ ਵਾਪਰੀ ਸੀ। ਜਿਸਨੂੰ ਕੋਈ ਭੁਲਾ ਨਹੀਂ ਸਕਿਆ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜਦੋਂ ਅਸੀਂ ਸੰਦੀਪ ਨੰਗਲ ਅੰਬੀਆ ਦੀ ਬਰਸੀ ਮਨਾਉਣ ਪੰਜਾਬ ਆਏ ਸੀ ਤਾਂ ਅਸੀਂ CM ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਸੀ। ਜਿਨ੍ਹਾਂ ਨੇ ਸਾਨੂੰ ਭਰੋਸਾ ਦਵਾਇਆ ਸੀ ਕਿ ਉਨ੍ਹਾਂ ਦੀ ਇਨਸਾਫ ਦਿਵਾਉਣ ਵਿੱਚ ਪੂਰੀ ਮਦਦ ਕੀਤੀ ਜਾਵੇਗੀ। ਜਿਨ੍ਹਾਂ ਦੀ ਬਦੋਲਤ ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਸੁਰਜਨ ਸਿੰਘ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸਦੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ, ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੱਠਾ ਦੀ ਗ੍ਰਿਫ਼ਤਾਰੀ ਨਾਲ ਸਾਨੂੰ ਸੰਦੀਪ ਦੇ ਇਨਸਾਫ ਦੀ ਪਹਿਲੀ ਪੌੜੀ ਤੇ ਪੈਰ ਰੱਖਣ ਦਾ ਮੌਕਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੋ ਬਾਕੀ ਦੇ ਮਾਸਟਰਮਾਈਂਡ ਜੋ ਸ਼ਰੇਆਮ ਘੁੰਮ ਰਹੇ ਹਨ, ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਤਾ ਜੋ ਜਿਹੜੀ ਦੁਰਘਟਨਾ ਸਾਡੇ ਪਰਿਵਾਰ ਨਾਲ ਘਟੀ ਹੈ ਉਹ ਦੁਬਾਰਾ ਕਿਸੇ ਹੋਰ ਪਰਿਵਾਰ ਨਾਲ ਨਾ ਘਟੇ।

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਹੁਣ ਦਿੱਲੀ ਤੋਂ ਅੰਮ੍ਰਿਤਸਰ ਤੱਕ…

21 ਸਤੰਬਰ 2023-ਦਿੱਲੀ-ਅੰਮ੍ਰਿਤਸਰ ਰੂਟ ਉਤੇ ਬੁਲੇਟ ਟਰੇਨ …

Listen Live

Subscription Radio Punjab Today

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਕੈਨੇਡਾ ਤੇ ਭਾਰਤ ਵਿਚਾਲੇ ਵਧੀ…

ਨਵੀਂ ਦਿੱਲੀ 21 ਸਤੰਬਰ 2023- :  ਕੈਨੇਡਾ…

Our Facebook

Social Counter

  • 35893 posts
  • 0 comments
  • 0 fans