3 ਮਈ, 2023: ਧਰਮਕੋਟ ਦੇ ਪਿੰਡ ਫਤਹਿਗੜ੍ਹ ਕੋਰੋਟਾਣਾ ਵਿਚ ਸਥਿਤੀ ਉਸ ਵਕਤ ਨਾਜ਼ੁਕ ਬਣ ਗਈ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਤਿੱਖੀ ਬਹਿਬਾਜੀ ਤੋਂ ਬਾਅਦ ਤਕਰਾਰ ਹੋ ਗਈ। ਇਸ ਤਕਰਾਰ ਨੇ ਇਕ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਗੁਰਦੁਆਰਾ ਅਕਾਲਸਰ ਸਾਹਿਬ ਦੀ ਨਵੀਂ ਬਣੀ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾ ਵੱਲੋਂ ਪੁਰਾਣੀ ਕਮੇਟੀ ਦੇ ਆਗੂ ਜੰਗ ਸਿੰਘ ‘ਤੇ ਪੈਸੇ ਗਬਨ ਦੇ ਦੋਸ ਮੜ ਦਿੱਤੇ। ਜੰਗ ਸਿੰਘ ਨੇ ਇਹ ਗੱਲ ਨਾ ਸਹਾਰਦੇ ਹੋਏ ਜਗਤਾਰ ਸਿੰਘ ‘ਤੇ ਹਵਾਈ ਫਾਇਰ ਕਰ ਦਿੱਤੇ, ਪਰ ਬਾਅਦ ਚ ਜੰਗ ਸਿੰਘ ਨੇ ਖੁਦ ਨੂੰ ਗੋਲ਼ੀ ਮਾਰਕੇ ਆਤਮਹੱਤਿਆ ਕਰ ਲਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।