11, ਅਪ੍ਰੈਲ- ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਅਤੇ ਮਾਰਨ ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ। ਮੁੰਬਈ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਬੀਤੇ ਦਿਨ ਕੰਟਰੋਲ ਰੂਮ ‘ਤੇ ਇਕ ਕਾਲ ਆਈ ਸੀ, ਜਿਸ ‘ਚ ਰਾਜਸਥਾਨ ਦੇ ਜੋਧਪੁਰ ਦੇ ਰਹਿਣ ਵਾਲੇ ਰੌਕੀ ਭਾਈ ਨੇ ਇਹ ਧਮਕੀ ਦਿੱਤੀ ਸੀ। ਮੁੰਬਈ ਪੁਲਿਸ ਨੇ ਦੱਸਿਆ ਕਿ ਰੌਕੀ ਨੇ 30 ਅਪ੍ਰੈਲ ਨੂੰ ਅਦਾਕਾਰ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁੰਬਈ ਪੁਲਿਸ ਇਸ ਤੋਂ ਅੱਗੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਉਹ ਫੋਨ ਨੂੰ ਟਰੈਕ ਕਰਕੇ ਮਾਮਲੇ ਦੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕਰ ਰਹੇ ਹਨ।
ਸਲਮਾਨ ਖਾਨ ਨੂੰ ਪਹਿਲਾਂ ਵੀ ਰਾਜਸਥਾਨ ਤੋਂ ਧਮਕੀ ਭਰੇ ਪੱਤਰ ਜਾਂ ਕਾਲ ਆ ਚੁੱਕੇ ਹਨ। ਸਲਮਾਨ ਨੂੰ ਪਹਿਲਾਂ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਮਾਰਨ ਦੀ ਧਮਕੀ ਦਿੱਤੀ ਸੀ। ਉਹ ਕੈਮਰੇ ਦੇ ਸਾਹਮਣੇ ਵੀ ਕਈ ਵਾਰ ਅਜਿਹੀਆਂ ਧਮਕੀਆਂ ਦੇ ਚੁੱਕੇ ਹਨ। ਬਿਸ਼ਨੋਈ ਨੇ ਕਿਹਾ ਸੀ ਕਿ ਉਹ ਬਚਪਨ ਤੋਂ ਹੀ ਸਲਮਾਨ ਨੂੰ ਨਫ਼ਰਤ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ।
ਅਦਾਕਾਰ ਨੂੰ ਇੱਕ ਵਾਰ ਜਾਨੋਂ ਮਾਰਨ ਦੀ ਧਮਕੀ ਵਾਲੀ ਈ-ਮੇਲ ਵੀ ਮਿਲੀ ਹੈ। ਧਮਕੀ ਵਿੱਚ ਕਿਹਾ ਗਿਆ ਸੀ ਕਿ ਮੇਰੇ ਬੌਸ ਗੋਲਡੀ ਭਾਈ (ਗੋਲਡੀ ਬਰਾੜ) ਨੇ ਸਲਮਾਨ ਨਾਲ ਗੱਲ ਕਰਨੀ ਹੈ, ਜਲਦੀ ਸੰਪਰਕ ਕਰੋ। ਮੇਲ ਵਿੱਚ ਇਹ ਵੀ ਕਿਹਾ ਗਿਆ ਸੀ, ‘ਇਸ ਵਾਰ ਅਸੀਂ ਸੂਚਨਾ ਦੇ ਰਹੇ ਹਾਂ, ਅੱਗੇ ਸਿੱਧੀ ਕਾਰਵਾਈ ਹੋਵੇਗੀ’।