Menu

ਅਕਾਲੀ ਦਲ ਦੀ ਆਪ ਦੇ ਬੁਲਾਰਿਆਂ ਨੂੰ ਚੁਣੌਤੀ, ਕਿਹਾ ਮੀਡੀਆ ਸਾਹਮਣੇ ਕਰਨ ਜਨਤਕ ਬਹਿਸ

ਚੰਡੀਗੜ੍ਹ, 8 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਆਪ ਸਰਕਾਰ ਦੇ ਮੁੱਖ ਬੁਲਾਰੇ ਨੂੰ ਚੁਣੌਤੀ ਦਿੱਤੀ ਕਿ ਜਾਂ ਤਾਂ ਉਹ ਅਕਾਲੀ ਦਲ ਵੱਲੋਂ ਚੁੱਕੇ ਮੁੱਦਿਆਂ ਦਾ ਜਵਾਬ ਦੇਣ ਜਾਂ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਲੀਗਲ ਸੈਲ ਦੇ ਚੇਅਰਮੈਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਕਰ ਨੇ ਕਿਹਾ ਕਿ ਅਕਾਲੀ ਦਲ ਦੇ ਸੀਨੀਅਰ ਆਗੂ  ਬਿਕਰਮ ਸਿੰਘ ਮਜੀਠੀਆ ਨੇ ਬੀਤੇ ਕੱਲ੍ਹ ਆਬਕਾਰੀ ਨੀਤੀ ਤੇ ਹੋਰ ਕਈ ਮਾਮਲਿਆਂ ’ਤੇ ਆਪ ਸਰਕਾਰ ਦਾ ਝੂਠ ਬੇਨਕਾਬ ਕੀਤਾ ਸੀ। ਉਹਨਾਂ ਕਿਹਾ ਕਿ ਬਜਾਏ  ਮਜੀਠੀਆ ਵੱਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਝੁਠਲਾਉਣ ਦੇ ਆਪ ਸਰਕਾਰ ਤੇ ਇਸਦੇ ਮੁੱਖ ਬੁਲਾਰੇ ਨੇ ਅਕਾਲੀ ਦਲ ਦੇ ਖਿਲਾਫ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਬਿਆਨ ਚ ਆਪ ਸਰਕਾਰ ਦੀ ਅਸਲੀਅਤ ’ਤੇ ਪਰਦਾ ਪਾਇਆ।
ਉਹਨਾਂ ਨੇ ਆਪ ਸਰਕਾਰ ਤੇ ਇਸਦੇ ਬੁਲਾਰਿਆਂ ਨੂੰ ਚੁਣੌਤੀ ਦਿੱਤੀ ਕਿ ਉਹ ਚੰਡੀਗੜ੍ਹ ਪ੍ਰੈਸ ਕਲੱਬ ਵਰਗੀ ਸਾਂਝੀ ਥਾਂ ’ਤੇ ਲੋਕਾਂ ਅਤੇ ਮੀਡੀਆ ਦੇ ਸਾਹਮਣੇ ਜਨਤਕ ਬਹਿਸ ਰੱਖ ਲੈਣ।ਉਹਨਾਂ ਕਿਹਾ ਕਿ ਆਪ ਸਰਕਾਰ ਅਕਾਲੀ ਦਲ ਦੇ ਸੀਨੀਅਰ ਆਗੂ ਵੱਲੋਂ ਪੇਸ਼ ਦਸਤਾਵੇਜ਼ ਕਿਸੇ ਵੀ ਤਰੀਕੇ ਜਾਅਲੀ ਹੋਣ ਦੀ ਗੱਲ ਸਾਬਤ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਨੇ ਆਪ ਸਰਕਾਰ ਨੂੰ ਇਹ ਵੀ ਆਖਿਆ ਕਿ ਉਹ ਰੇਤ ਮਾਫੀਆ ਦੇ ਸਰਗਨੇ ਰਾਕੇਸ਼ ਚੌਧਰੀ ਨੂੰ ਜ਼ਮਾਨਤ ਮਿਲਣ ਦੇ ਦਸਤਾਵੇਜ਼ ਵੀ ਪੇਸ਼ ਕਰਨ ਕਿਉਂਕਿ ਉਸਨੂੰ ਹਾਈ ਕੋਰਟ ਤੋਂ ਕੋਈ ਜ਼ਮਾਨਤ ਨਹੀਂ ਮਿਲੀ।
ਅਕਾਲੀ ਦਲ ਦੇ ਆਗੂ ਨੇ ਹੋਰ ਕਿਹਾ ਕਿ ਆਪ ਸਰਕਾਰ ਵਾਰ ਵਾਰ ਆਪਣਾ ਝੂਠ ਪੰਜਾਬੀਆਂ ਨੂੰ ਵੇਚ ਰਹੀ ਹੈ। ਉਹਨਾਂ ਆਪ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਕਿਸਾਨਾਂ ਨੂੰ ਭਾਰੀ ਬਰਸਾਤਾਂ, ਗੜ੍ਹੇਮਾਰੀ ਤੇ ਤੇਜ਼ ਹਵਾਵਾਂ ਨਾਲ ਕਣਕ ਦੇ ਹੋਏ ਨੁਕਸਾਨ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲ ਗਿਆ ਹੈ ? ਕਿਉਂਕਿ ਮੁੱਖ ਮੰਤਰੀ  ਭਗਵੰਤ ਮਾਨ ਨੇ ਜਨਤਕ ਤੌਰ ’ਤੇ ਇਹ ਐਲਾਨ ਕੀਤਾ ਸੀ ਕਿ ਗਿਰਦਾਵਰੀ ਬਾਅਦ ਵਿਚ ਹੁੰਦੀ ਰਹੇਗੀ, ਕਿਸਾਨਾਂ ਨੂੰ ਮੁਆਵਜ਼ਾ ਪਹਿਲਾਂ ਮਿਲੇਗਾ। ਉਹਨਾਂ ਨੇ ਆਪ ਸਰਕਾਰ ਨੂੰ ਇਹ ਵੀ ਆਖਿਆ ਕਿ ਉਹ ਗੱਲ ਦਾ ਖੰਡਨ ਕਰੇ ਕਿ ਦਿੱਲੀ ਤੋਂ ਕੈਬਨਿਟ ਮੰਤਰੀ ਆਰੂਸ਼ੀ, ਇਕ ਸਕਸੈਨਾ ਤੇ ਆਦਿਲ ਨਾਂ ਦਾ ਆਗੂ ਪੰਜਾਬ ਵਿਚ ਨਿਊਜ਼਼ ਚੈਨਲਾਂ ਨੂੰ ਫੋਨ ਕਰ ਕੇ ਆਪਣੇ ਹੁਕਮ ਨਹੀਂ ਸੁਣਾ ਰਹੇ। ਸਰਕਾਰ ਤੇ ਇਸਦੇ ਬੁਲਾਰੇ ਇਸ ਗੱਲ ਦਾ ਵੀ ਖੰਡਨ ਕਰੇ ਕਿ ਅਨੇਕਾਂ ਪੱਤਰਕਾਰਾਂ ਤੇ ਪੰਜਾਬੀ ਗਾਇਕਾਂ ਦੇ ਟਵਿੱਟਰ ਹੈਂਡ ਸਰਕਾਰ ਵੱਲੋਂ ਬਲਾਕ ਨਹੀਂ ਕੀਤੇ ਗਏ।
ਅਕਾਲੀ ਆਗੂ ਨੇ ਕਿਹਾ ਕਿ ਇਹ ਵੀ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸਰਕਾਰ ਵਾਰ ਵਾਰ ਖੰਡਨ ਵਾਲੇ ਰੌਂਅ ਵਿਚ ਹੈ। ਉਹਨਾਂ ਕਿਹਾ ਕਿ ਇਹ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਮਾਮਲੇ ਦੀ ਜਾਂਚ ਕਰਵਾਉਣ ਵਿਚ ਨਾਕਾਮ ਰਹੀ ਜਦੋਂ ਕਿ ਉਸਦੀ ਸੁਰੱਖਿਆ ਵਾਪਸ ਲੈਣ ਦਾ ਟਵੀਟ ਮੁੱਖ ਮੰਤਰੀ ਦਫਤਰ ਵਿਚੋਂ ਹੀ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਪੁਲਿਸ ਨੇ ਖੁਦ ਮੰਨਿਆ ਹੈ ਕਿ ਇਹ ਸਾਜ਼ਿਸ਼ ਮਰਹੂਮ ਗਾਇਮ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਹੀ ਰਚੀ ਗਈ।

ਆਪ ’ਤੇ ਵਰ੍ਹਦਿਆਂ ਸਰਦਾਰ ਕਲੇਰ ਨੇ ਆਡੀਓ ਤੇ ਵੀਡੀਓ ਟੇਪਾਂ ਵੀ ਚਲਾਈਆਂ ਜਿਸ ਚ ਭਗਵੰਤ ਮਾਨ ਇਕ ਪੱਤਰਕਾਰ ਵੱਲੋਂ ਉਹਨਾਂ ਤੋਂ ਸਵਾਲ ਪੁੱਛਣ ’ਤੇ ਉਸ ਨਾਲ ਬਦਸਲੂਕੀ ਕਰਦੇ ਨਜ਼ਰ ਆ ਰਹੇ ਹਨ। ਇਕ ਹੋਰ ਆਡੀਓ ਵਿਚ ਇਕ ਆਪ ਵਰਕਰ ਇਹ ਕਹਿੰਦਾ ਸੁਣਦਾ ਹੈ ਕਿ ਜਿਥੇ ਜਿਥੇ ਦਲਬੀਰ ਗੋਲਡੀ ਦੀ ਪਤਨੀ ਜਾਂਦੀ ਸੀ , ਅਸੀਂ ਉਸਦੇ ਮਗਰ ਜਾਂਦੇ ਸੀ ਤੇ ਕਰਤਾਰੋ ਗੀਤ ਸੁਣਾਉਂਦੇ ਸੀ। ਉਹਨਾਂ ਕਿਹਾ ਕਿ ਪੰਜਾਬੀ ਉਸ ਪਾਰਟੀ ਤੋਂ ਕੀ ਆਸ ਕਰ ਸਕਦੇ ਹਨ ਜਦੋਂ ਖੁਦ ਭਗਵੰਤ ਮਾਨ ਨੇ ਦਲਬੀਰ ਗੋਲਡੀ ਦੀ ਪਤਨੀ ਦਾ ਪਿੱਛਾ ਕਰਨ ਵਾਲੇ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਤੇ ਮੋਟਰਸਾਈਕਲ ਗਿਫਟ ਕੀਤਾ।ਅਕਾਲੀ ਆਗੂ ਨੇ ਕਿਹਾ ਕਿ ਆਪ ਨੇ ਜਦੋਂ ਮਹਿਸੂਸ ਕਰ ਲਿਆ ਕਿ ਇਸਦੇ ਝੂਠ ਬੇਨਕਾਬ ਹੋ ਗਏ ਹਨ ਤਾਂ ਇਸਨੇ ਕਾਂਗਰਸ ਦੇ ਆਗੂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਜਲੰਧਰ ਜ਼ਿਮਨੀ ਚੋਣ ਵਿਚ ਪਾਰਟੀ ਦਾ ਉਮੀਦਵਾਰ ਬਣਾਇਆ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਪੰਜਾਬੀਆਂ ਦੇ ਹਰ ਸਵਾਲ ਦਾ ਜਵਾਬ ਦੇਣਾ ਪਵੇਗਾ ਕਿਉਂਕਿ ਇਹਨਾਂ ਨੇ ਇਸਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39929 posts
  • 0 comments
  • 0 fans