Menu

‘ਪਤਝੜ ਦੇ ਫੁੱਲ’

(ਕਹਾਣੀ)
ਚੌਂਕ ‘ਚ ਕਾਫ਼ੀ ਰਸ਼ ਸੀ ਮੈਂ ਸਕੂਟੀ ਥੋੜ੍ਹਾ ਪਿੱਛੇ ਜੇ ਰੋਕੀ ਮਾਸਕ ਲਾਹਿਆ ਤੇ ਐਨਕ ਸਾਫ਼ ਕਰਨ ਲੱਗਾ। ਐਨੇ ਨੂੰ ਦੋ ਪੁਲਿਸ ਵਾਲ਼ੇ ਨੌਜ਼ਵਾਨ ਮੁੰਡੇ ਮੇਰੇ ਵੱਲ ਨੂੰ ਆਏ ਮੈਂ ਮਾਸਕ ਬੁੱਲ੍ਹਾਂ ਜਿਆਂ ਤੇ ਕੀਤਾ ਉਨ੍ਹਾਂ ਵਿੱਚੋਂ ਇੱਕ ਨੇ ਝੁਕਦੇ ਹੋਏ ਮੈਨੂੰ ਸਸਰੀਕਾਲ ਬੁਲਾਈ ਤੇ ਬੋਲਿਆ,” ਲਗਦਾ ਪਛਾਣਿਆ ਨੀ ਸਰ,ਮੈਂ ਸੰਜੀਵ ਆਂ ,ਸ਼ਬਜ਼ੀ ਮੰਡੀ ਆਲ਼ਾ।”
ਮੇਰੀਆਂ ਅੱਖਾਂ ‘ ਚ ਖ਼ੁਸ਼ੀ ਦਾ ਪਾਣੀ ਆ ਗਿਆ ,ਮੈਂ ਸਕੂਟੀ ਨੂੰ ਸਟੈਂਡ ਲਾਇਆ ਉਤਰ ਕੇ ਉਸ ਦਾ ਮੋਢਾ ਥਪਥਪਾਇਆ ਦੂਜੇ ਮੁੰਡੇ ਨੂੰ ਵੀ ਸ਼ਾਬਾਸ਼ ਦਿੱਤੀ ਉਹ ਡਿਉਟੀ ਤੇ ਹੋਣ ਕਰਕੇ ਕਾਹਲ਼ੀ ਵਿੱਚ ਸੀ ਮੋਬਾਇਲ ਨੰ. ਦੀ ਸਾਂਝ ਹੋਈ ਫੇਰ ਮਿਲਣ ਦਾ ਵਾਅਦਾ ਕਰ ਕੇ ਉਹ ਚਲਾ ਗਿਆ ।
ਮੇਰੀਆਂ ਅੱਖਾਂ ਸਾਹਮਣੇ 2008-09 ਦੀ ਉਹ ਸ਼ਾਮ ਘੁੰਮਣ ਲੱਗੀ ਮੈਂ ਪਿੰਡੋਂ ਕਿਸੇ ਕੰਮ ਬਠਿੰਡੇ ਆ ਰਿਹਾ ਸੀ,ਮੁਲਤਾਨੀਆਂ ਪੁਲ਼ ਲਾਗੇ ਇੱਕ 12-13 ਸਾਲ ਦੇ ਲੜਕੇ ਨੇ ਮੈਨੂੰ ਹੱਥ ਦਿੱਤਾ ਮੈਂ ਬੇ ਧਿਆਨੇ ਜੇ ਮੋਟਰ ਸੈਂਕਲ ਲੰਘਾ ਲਿਆ, ਜਿੱਥੋਂ ਪੁਲ਼ ਚੜ੍ਹਦਾ ਮੇਰੇ ਮਨ ‘ ਚ ਆਇਆ ਪਤਾ ਨੀ ਕਦੋਂ ਦਾ ਖੜ੍ਹਾ ਯਰ ਜਵਾਕ ਚੜ੍ਹਾ ਲੈਨੇ ਆ ,ਮੈਂ ਮੋਟਰ ਸੈਂਕਲ ਮੋੜਿਆ ਤੇ ਉਸ ਨੂੰ ਪਿੱਛੇ ਬਿਠਾ ਲਿਆ ।
ਬੱਚਾ ਬੜਾ ਪਿਆਰਾ ਤੇ ਐਕਟਵ ਲੱਗਾ,ਮੈਂ ਪੁੱਛਿਆ,”ਕਿੱਥੇ ਉਤਰਨਾ ਬੇਟਾ?”
” ਸ਼ਬਜ਼ੀ ਮੰਡੀ ਕੋਲ਼ ਤਾਰ ਦਿਓ ਜੀ।”
“ਕਿਹੜੀ ਕਲਾਸ ‘ਚ ਪੜ੍ਹਦਾਂ ?”
“ਮੈਂ ਅੱਠਵੀਂ ਚੋਂ ਹਟ ਗਿਆ ਜੀ ,ਘਰੇ ਨੀ ਸਰਦਾ।”
“ਕਿਉਂ,?ਤੇਰੇ ਮੰਮੀ ਡੈਡੀ!”
” ਉਹ ਤਾਂ ਹੈਨੀ ਜੀ,ਪੂਰੇ ਹੋ ਗੇ ਦੋਵੇਂ!”
“ਓਹ! ਸੌਰੀ ਬੇਟਾ”
“ਫੇਰ ਤੂੰ ਕੀਹਦੇ ਕੋਲ਼ ਰਹਿਨਾ?”
“ਮਾਮਾ ਮਾਮੀ ਕੋਲ਼ ਜੀ।”
“ਤੁਸੀਂ ਕੀ ਕਰਦੇ ਓਂ ਜੀ?”
“ਮੈਂ ਟੀਚਰ ਆਂ ਬੇਟਾ ,ਤੂੰ ਪੜ੍ਹਨ ਲੱਗਣਾ ਦੁਬਾਰਾ ।”
” ਜੀ ਤਾਂ ਕਰਦਾ ਜੀ ਪਰ ਘਰੇ ਨੀ ਸਰਦਾ ।”
“ਐਥੇ ਤਾਰ ਦਿਓ ਜੀ ,ਸ਼ਬਜ਼ੀ ਮੰਡੀ ਲਾਗੇ ਆ ਕੇ ਉਹ ਬੋਲਿਆ।”
“ਕੀ ਕੰਮ ਕਰਦਾ ਇੱਥੇ ਬੇਟਾ?”
” ਟਾਲ਼ ਦਾ ਕੰਮ ਕਰਦੇ ਆਂ ਜੀ,ਨਾਲ਼ੇ ਜਿਹੜਾ ਗੱਡੀਆਂ ‘ਚ ਸ਼ਬਜ਼ੀ ਵਗੈਰਾ ਆਉਂਦੀ ਆ ਉਹ ਲਾਹ ਦਿੰਨੇ ਆਂ।”
“ਤੇਰੇ ਮਾਮੇ ਦਾ ਨਾਂ ਤੇ ਨੰਬਰ ਲਿਖਾ ਮੈਨੂੰ ਮੈਂ ਥੋਡੇ ਘਰੇ ਆਊਂ ।”ਆਪਾਂ ਦੁਬਾਰਾ ਪੜ੍ਹਨ ਲੱਗਣਾ ਚੰਗਾ।”ਬੱਚਾ ਖ਼ੁਸ਼ੀ ‘ਚ ਅੰਦਰ ਨੂੰ ਭੱਜਦਾ ਮੇਰੇ ਹਾਲ਼ੇ ਵੀ ਯਾਦ ਆ।
ਮੈਂ ਉਦੋਂ ਛੇ ਕੁ ਮਹੀਨੇ ਪੜ੍ਹੋ- ਪੰਜਾਬ ਸਕੀਮ ‘ ਚ ਕੰਮ ਕੀਤਾ ਸੀ ,ਲਗਭਗ ਸਾਰੇ ਸਕੂਲਾਂ ਦੇ ਮਾਸਟਰ ਜਾਣਦੇ ਸਨ । ਮੈਂ ਦੂਜੇ ਦਿਨ ਛੁੱਟੀ ਲਈ ਉਹਨਾਂ ਦੇ ਨੇੜਲੇ ਗੁਆਂਢ ਚੋਂ ਆਪਣੇ ਇੱਕ ਸਾਥੀ ਅਧਿਆਪਕ ਨੂੰ ਨਾਲ਼ ਲਿਆ ਤੇ ਉਹਨਾਂ ਦੇ ਘਰੇ ਚਲੇ ਗਏ ,ਮਾਮਾ ਥੋੜ੍ਹੀ ਬਹੁਤੀ ਮਿਹਨਤ ਨਾਲ਼ ਮੰਨ ਗਿਆ ਪਰ ਮਾਮੀ ਸਾਡੇ ਵੱਲ ਕੌੜ ਕੌੜ ਕੇ ਝਾਕ ਰਹੀ ਸੀ ।ਅਸੀਂ ਜਵਾਕ ਨੂੰ ਨੇੜੇ ਦੇ ਸਰਕਾਰੀ ਸਕੂਲ ‘ ਚ ਦਾਖ਼ਲ ਕਰਵਾ ਦਿੱਤਾ ,ਮੈਂ ਪੰਜ ਸੱਤ ਵਾਰ ਸਕੂਲ ‘ ਚ ਪਤਾ ਵੀ ਲੈ ਕੇ ਆਇਆ,ਦੋ-ਚਾਰ ਵਾਰ ਘਰੋਂ ਵੀ ਚੜ੍ਹਾ ਕੇ ਲਿਆਦਾਂ ਜਦੋਂ ਨਾ ਆਉਂਦਾ ਪਰ ਬੱਚਾ ਐਕਸਓਡਨਰੀ ਸੀ ਛੇਤੀ ਗੈਪ ਕਵਰ ਕਰ ਗਿਆ।ਮੈਂ ਛੇਤੀ ਕੰਪੋਨੈਂਟ ਛੱਡ ਦਿੱਤਾ ਤੇ ਆਪਣੇ ਸਕੂਲ ‘ ਚ ਵਾਪਸ ਚਲਾ ਗਿਆ। ਸੱਚ ਦੱਸਾਂ,ਉਦੋਂ ਬਾਅਦ ਮੇਰਾ ਉਸ ਲੜਕੇ ਨਾਲ਼ ਕੋਈ ਲਿੰਕ ਨਹੀਂ ਹੋਇਆ। ਅੱਜ 12-13 ਸਾਲਾਂ ਬਾਅਦ ਮਨ ਨੂੰ ਇੱਕ ਸਕੂਨ ਜ਼ਰੂਰ ਮਿਲ਼ਿਆ ਵੀ ਉਸ ਨੇ ਮੈਨੂੰ ਪਛਾਣ ਲਿਆ ਵਾਹਿਗੁਰੂ ਉਸ ਨੂੰ ਹੋਰ ਤਰੱਕੀ ਬਖ਼ਸ਼ੇ। ਇੱਕ ਗੱਲ ਹੋਰ, ਅੱਜ ਇਹ ਗੱਲ ਪਕੇਰੀ ਹੋ ਗਈ ਕਿ ਅਧਿਆਪਕ ਸਮਾਜ ਦੇ ਆਮ ਇਨਸਾਨ ਨਹੀਂ ਹੁੰਦੇ । ਸ਼ੁਕਰ ਆ ਬਾਜ਼ਾਂ ਆਲ਼ਿਆਂ ਤੂੰ ਇਸ ਮਹਾਨ ਕਾਰਜ ਦੇ ਯੋਗ ਸਮਝਿਆ ।

ਜਗਸੀਰ ਸਿੰਘ ‘ਝੁੰਬਾ’
ਅੰਗਰੇਜ਼ੀ ਮਾਸਟਰ
ਸ ਮਾਡਲ ਸ.ਸ.ਸ.ਰਾਏ-ਕੇ ਕਲਾਂ
ਮੋਬਾਇਲ ਨੰ. 95014 33344

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans