Menu

ਨਵਜੋਤ ਸਿੱਧੂ ਨੇ ਚੁੱਕੇ ਸਵਾਲ ਸਰਕਾਰਾਂ ਨੌਜਵਾਨਾਂ ਨੂੰ ਮਰਵਾਉਣ ਲਈ ਨੇ ਜਾਂ ਬਚਾਉਣ ਲਈ?

3ਅਪ੍ਰੈਲ 2023- ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਮਾਨਸਾ ਪਹੁੰਚੇ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਕੀਤੇ।ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਸਿੱਧੂ ਨੇ ਕਿਹਾ ਕਿ ਸਿੱਧੂਮੂਸੇਵਾਲਾ ਦੇ ਪਿਤਾ ਨੇ ਉਹ ਬੋਝ ਚੁੱਕਿਆ ਹੈ, ਜਿਸ ਨੂੰ ਦੁਨੀਆ ਚ ਕੋਈ ਨਹੀਂ ਚੁੱਕ ਸਕਦਾ, ਉਨ੍ਹਾਂ ਆਪਣੇ ਪੁੱਤ ਦੀ ਲਾਸ਼ ਨੂੰ ਮੋਢਾ ਦਿੱਤਾ ਹੈ।  ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਚ ਜਿਉਂਦਾ ਹੈ। ਕਿਹਾ ਕਿ ਸਿੱਧੂਮੂਸੇਵਾਲਾ ਪੰਜਾਬ ਦੀ ਸ਼ਾਨ ਸਨ। ਉਨ੍ਹਾਂ ਕਿਹਾ ਇਸ ਘਟਨਾ ਪਿੱਛੇ ਕੋਈ ਰਾਜਨੀਤਕ ਸਾਜਿਸ਼ ਸੀ। ਸਿੱਧੂ ਨੇ ਕਿਹਾ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਦੇਣਾ ਸਰਕਾਰ ਦੀ ਪਹਿਲੀ ਜਿੰਮੇਵਾਰੀ ਹੁੰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿੱਧੂਮੂਸੇਵਾਲਾ ਦੀ ਸੁਰੱਖਿਆ ਚ ਕਟੌਤੀ ਕਿਉਂ ਕੀਤੀ ਗਈ? ਕੀ ਕਦੇ ਇਹ ਹੋਇਆ ਕੀ ਕਿਸੇ ਦੀ ਸੁਰੱਖਿਆ ਘੱਟ ਕਰਕੇ ਉਸ ਨੂੰ ਜਨਤਕ ਕੀਤਾ ਹੋਵੇ? ਜਦੋਂ ਸੁਰੱਖਿਆ ਵਾਪਸ ਲਈ ਜਾਂਦੀ ਹੈ ਤਾਂ ਉਸ ਦੀ ਅਨਾਊਸਮੈਂਟ ਕਿਉਂ ਕਰਦੇ ਹਨ?ਉਨ੍ਹਾਂ ਸਵਾਲ ਕੀਤਾ ਕਿ ਕੀ ਸਰਕਾਰਾਂ ਨੌਜਵਾਨਾਂ ਨੂੰ ਮਰਵਾਉਣ ਲਈ ਹੁੰਦੀਆਂ ਹਨ ਜਾਂ ਬਚਾਉਣ ਲਈ?

ਸਿੱਧੂ ਨੇ ਅੱਗੇ ਕਿਹਾ ਕਿ ਜੇਲਾਂ ਚੋ ਫੋਨ ਤੋਂ ਬਿਜਨੈਸ ਕਰਨਾ ਮੁਮਕਿੰਨ ਨਹੀਂ। ਵਿਸ਼ਵ ਦੀ ਕਿਸੇ ਵੀ ਦੇਸ਼ ਦੀ ਜੇਲ ਚ ਅਜਿਹਾ ਨਹੀਂ ਹੁੰਦਾ, ਪਰ ਪੰਜਾਬ ਚ ਸਭ ਕੁਝ ਹੋ ਰਿਹਾ ਹੈ। ਜੇਲ ਨੂੰ ਸੈਟੇਲਾਈਟ ਰਾਹੀਂ ਸੀਲ ਕੀਤਾ ਜਾ ਸਕਦਾ ਹੈ, ਫਿਰ ਜੇਲ ਦੇ ਅੰਦਰੋਂ ਕੋਈ ਫੋਨ ‘ਤੇ ਗੱਲ ਕਰ ਸਕਦਾ ਹੈ। ਜੇਲ੍ਹਾਂ ਅਪਰਾਧਾਂ ਲਈ ਸੁਵਿਧਾਵਾਂ ਬਣ ਗਈਆਂ ਹਨ ਕਿਉਂਕਿ ਸਿਆਸੀ ਲੋਕ ਅਜਿਹੇ ਲੋਕਾਂ ਦੀ ਹੇਰਾਫੇਰੀ ਅਤੇ ਵਰਤੋਂ ਕਰਦੇ ਹਨ। ਇਹ ਸਭ ਕੁਝ ਸੂਬੇ ਨੂੰ ਨੀਵਾਂ ਵਿਖਾਉਣ ਦੀ ਸਾਜਿਸ਼ ਹੈ। ਜੇਲ ਚ 2 ਰੁਪਏ ਦੀ ਚੀਜ਼ 2000/- ਵਿੱਚ ਵੇਚੀ ਜਾ ਰਹੀ ਹੈ। ਇਹ ਬਿਜਨੈਸ ਕਿਵੇਂ ਚਲ ਰਿਹਾ ਹੈ ਅਤੇ ਕੌਣ ਚਲਾ ਰਿਹਾ ਹੈ?

ਉਨ੍ਹਾਂ ਆਪਣੀ ਘਟਾਈ ਸੁਰੱਖਿਆ ਨੂੰ ਲੈ ਵੀ ਸਰਕਾਰ ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ  ਕਿਹਾ ਕਿ ਮੇਰੀ ਸੁਰੱਖਿਆ ਵੀ ਘੱਟ ਕੀਤੀ ਗਈ ਹੈ ਤਾਂ ਜੋ ਮੈਂ ਆਪਣੇ ਘਰ ਚ ਹੀ ਰਹਾਂ। ਉਨ੍ਹਾਂ ਕਿਹਾ  ਕਿ ਮੈਂ ਮੌਤ ਤੋਂ ਨਹੀਂ ਡਰਦਾ। ਸਿੱਧੂ ਨੇ ਅੱਗੇ ਕਿਹਾ ਕਿ ਸੰਭਵ ਹੈ ਕਿ ਉਹ ਮੇਰਾ ਵੀ ਕੋਈ ਨੁਕਸਾਨ ਕਰ ਦੇਣ, ਪਰ ਡਰਪੋਕ ਬੰਦਾ ਰੋਜ਼ ਮਰਦਾ ਹੈ। ਮੇਰੀ ਸੁਰੱਖਿਆ ਘਟਾ ਦਿੱਤੀ ਗਈ ਹੈ ਪਰ ਬੁਲੇਟ ਪਰੂਫ ਗੱਡੀ ਵਾਪਸ ਲੈ ਕੇ ਕੋਈ ਵੀ ਸੱਚ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦਾ।

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਹੁਣ ਦਿੱਲੀ ਤੋਂ ਅੰਮ੍ਰਿਤਸਰ ਤੱਕ…

21 ਸਤੰਬਰ 2023-ਦਿੱਲੀ-ਅੰਮ੍ਰਿਤਸਰ ਰੂਟ ਉਤੇ ਬੁਲੇਟ ਟਰੇਨ …

Listen Live

Subscription Radio Punjab Today

ਕੈਨੇਡਾ ਤੇ ਭਾਰਤ ਦੀ ਤਲਖੀ ਵਿਚਾਲੇ ਕੈਨੇਡਾ…

ਨਵੀਂ ਦਿੱਲੀ 22 ਸਤੰਬਰ 2023-: ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ…

ਭਾਰਤ ਵੱਲੋਂ ਵੀਜਾ ਪਾਬੰਦੀ ਤੋਂ…

ਨਵੀਂ ਦਿੱਲੀ – ਭਾਰਤ ਦੀ ਨਾਰਾਜ਼ਗੀ ਅਤੇ…

ਭਾਰਤ-ਕੈਨੇਡਾ ਵੀਜ਼ਾ ਵਿਵਾਦ ਬੋਲੀ ਸਰਕਾਰ:…

ਨਵੀਂ ਦਿੱਲੀ 21 ਸਤੰਬਰ 2023– ਕੈਨੇਡਾ ‘ਚ…

ਕੈਨੇਡਾ ਤੇ ਭਾਰਤ ਵਿਚਾਲੇ ਵਧੀ…

ਨਵੀਂ ਦਿੱਲੀ 21 ਸਤੰਬਰ 2023- :  ਕੈਨੇਡਾ…

Our Facebook

Social Counter

  • 35892 posts
  • 0 comments
  • 0 fans