ਮਾਲੇਰਕੋਟਲਾ 01 ਅਪ੍ਰੈਲ : ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਮੁਕਲ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਦਰਖ਼ਾਸਤਾਂ ਆਨ-ਲਾਈਨ ਪ੍ਰਣਾਲੀ ਰਾਹੀਂ ਪ੍ਰਾਪਤ ਕਰਨ ਹਿੱਤ ਨਵੰਬਰ 2022 ਵਿਚ ਆਸ਼ੀਰਵਾਦ ਪੋਰਟਲ ਲਾਂਚ ਕੀਤਾ ਗਿਆ ਸੀ। ਵਿਭਾਗ ਵਲੋਂ ਅਸ਼ੀਰਵਾਦ ਪੋਰਟਲ ਹੁਣ ਪੂਰੀ ਤਰ੍ਹਾਂ ਆਨ-ਲਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਕੋਈ ਵੀ ਆਸ਼ੀਰਵਾਦ ਸਕੀਮ ਦੀ ਫਾਈਲ ਦਫ਼ਤਰ ਵਿਖੇ ਜਾਂ ਸੇਵਾ ਕੇਂਦਰ ਵਿਚ ਪ੍ਰਾਪਤ ਨਹੀਂ ਕੀਤੀ ਜਾਵੇਗੀ । ਹੁਣ ਆਸ਼ੀਰਵਾਦ ਸਕੀਮ ਤਹਿਤ ਦਰਖ਼ਾਸਤਾਂ ਆਨ-ਲਾਈਨ ਅਸ਼ੀਰਵਾਦ ਪੋਰਟਲ ’ਤੇ ਹੀ ਲਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਹੁਣ ਕਿਸੇ ਵੀ ਬਿਨੈਕਾਰ ਨੂੰ ਦਫ਼ਤਰ ਵਿਚ ਜਾਂ ਸੇਵਾ ਕੇਂਦਰ ਵਿੱਚ ਆਪਣੀ ਫਾਈਲ ਜਮ੍ਹਾਂ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ, ਸਮੂਹ ਦਰਖ਼ਾਸਤਾਂ ਆਸ਼ੀਰਵਾਦ ਪੋਰਟਲ ’ਤੇ ਹੀ ਪ੍ਰਾਪਤ ਕੀਤੀਆਂ ਜਾਣਗੀਆਂ । ਲਾਭਪਾਤਰੀ ਘਰ ਬੈਠੇ ਹੀ https://ashirwad.punjab.gov.in ’ਤੇ ਅਪਲਾਈ ਕਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈਪੱਤਰ ਅਪਲਾਈ ਕਰਨ ਉਪਰੰਤ ਬਿਨੈਕਾਰ ਨੂੰ ਇੱਕ ਯੂਨੀਕ ਆਈ.ਡੀ. ਪ੍ਰਾਪਤ ਹੋਵੇਗੀ। ਬਿਨੈਕਾਰ ਉਸ ਯੂਨੀਕ ਆਈ.ਡੀ. ਰਾਹੀਂ ਆਪਣੀ ਫਾਈਲ ਦੇ ਸਟੇਟਸ ਨੂੰ https://ashirwad.punjab.gov.in ’ਤੇ ਵੀ ਚੈੱਕ ਕਰ ਸਕਦੇ ਹਨ।