Menu

ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਕਿੱਥੇ ਬਣ ਰਿਹਾ, ਜਿੱਥੇ 100 ਕਿ. ਮੀ. ਪ੍ਰਤੀ ਘੰਟੇ ਦੀ ਸਪੀਡ ਨਾਲ ਦੌੜਣਗੀਆਂ ਟ੍ਰੇਨਾਂ- ਪੜ੍ਹੋ ਪੂਰੀ ਖ਼ਬਰ

27, ਮਾਰਚ- ਜੰਮੂ-ਕਸ਼ਮੀਰ ਵਿਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਦੇ ਪਹਿਲੇ ਕੇਬਲ ਆਧਾਰਿਤ ਰੇਲਵੇ ਪੁਲ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਅੰਜੀ ਨਦੀ ‘ਤੇ ਬਣਿਆ ਇਹ ਪੁਲ ਮਈ ਤੱਕ ਬਣ ਕੇ ਤਿਆਰ ਹੋਣ ਦੀ ਉਮੀਦ ਹੈ।

ਤਿਆਰ ਹੋਣ ਦੇ ਬਾਅਦ ਜੰਮੂ ਤੋਂ ਲਗਭਗ 80 ਕਿਲੋਮੀਟਰ ਦੂਰ ਬਣ ਰਹੇ ਇਸ ਪੁਲ ‘ਤੇ ਟ੍ਰੇਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜਣਗੀਆਂ। ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਨਦੀ ਦੇ ਉਪਰ 359 ਮੀਟਰ (1178 ਫੁੱਟ) ਦੀ ਉਚਾਈ ‘ਤੇ ਚਿਨਾਬ ਨਦੀ ਤੱਕ ਫੈਲਿਆ ਹੈ। ਇਹ ਰੇਲਵੇ ਪੁਲ ਪੈਰਿਸ ਦੇ ਏਫਿਲ ਟਾਵਰ ਤੋਂ 35 ਮੀਟਰ ਲੰਬਾ ਹੈ। ਰੇਲਵੇ ਪੁਲ ਨਦੀ ਦੇ ਹੇਠਾਂ ਤੋਂ 1179 ਫੁੱਟ ਉਪਰ ਹੈ। ਜੋ ਕਟੜਾ ਤੋਂ ਬਨਿਹਾਲ ਨੂੰ ਇਕ ਮਹੱਤਵਪੂਰਨ ਲਿੰਕ ਬਣਾਉਂਦਾ ਹੈ। ਇਹ ਊਧਮਪੁਰ-ਸ਼੍ਰੀਨਗਰ ਬਾਰਾਮੂਲਾ ਰੇਲਵੇ ਲਿੰਕ ਦਾ ਹਿੱਸਾ ਹੈ ਜੋ ਕਿ 35000 ਕਰੋੜ ਰੁਪਏ ਦੀ ਇਕ ਡ੍ਰੀਮ ਯੋਜਨਾ ਹੈ। ਕਟੜਾ ਤੇ ਰਿਆਸੀ ਸਟੇਸ਼ਨਾਂ ਦੇ ਵਿਚ ਬਣਾਇਆ ਜਾ ਰਿਹਾ ਅੰਜੀ ਪੁਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਪੈਂਦਾ ਹੈ।

ਅੰਜੀ ਨਦੀ ‘ਤੇ ਬਣਿਆ ਇਹ ਰੇਵੇ ਪੁਲ ਏਫਿਲ ਟਾਵਰ ਤੋਂ ਵੀ ਉੱਚਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੰਮੂ ਨੂੰ ਸ਼੍ਰੀਨਗਰ ਨਾਲ ਜੋੜਨ ਵਾਲੀ ਊਧਮਪੁਰ-ਬਨਿਹਾਲ ਲਾਈਨ ਇਸ ਸਾਲ ਦਸੰਬਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਪੂਰੀ ਹੋ ਜਾਵੇਗੀ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿਚ ਊਧਮਪੁਰ-ਬਾਰਾਮੂਲਾ ਰੇਲ ਲਾਈਨ ਦਾ ਕੰਮ ਪੂਰਾ ਹੋ ਜਾਵੇਗਾ।

ਇਸ ਸਾਲ ਦਸੰਬਰ ਜਾਂ ਅਗਲੇ ਸਾਲ ਜਨਵਰੀ-ਫਰਵਰੀ ਵਿਚ ਇਸ ਰਸਤੇ ‘ਤੇ ਟ੍ਰੇਨ ਚੱਲਣ ਲੱਗਣਗੀਆਂ। ਉਨ੍ਹਾਂ ਕਿਹਾ ਕਿ ਇਸ ਲਾਈਨ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀ ਗਈ ‘ਵੰਦੇ ਭਾਰਤ’ ਟ੍ਰੇਨ ਤਿਆਰ ਕੀਤੀ ਜਾ ਰਹੀ ਹੈ। ਇਸ ਟ੍ਰੇਨ ਦੇ ਨਿਰਮਾਣ ਵਿਚ ਤਾਪਮਾਨ, ਬਰਫ ਵਰਗੀ ਹਰ ਚੀਜ਼ ਨੂੰ ਧਿਆਨ ਵਿਚ ਰੱਖਿਆ ਗਿਆ ਹੈ।

ਰੇਲ ਮੰਤਰੀ ਨੇ ਕਿਹਾ ਕਿ ਏਫਿਲ ਟਾਵਰ ਤੋਂ ਵੀ ਉੱਚੇ ਰੇਲਵੇ ਪੁਲ ਨੂੰ ਲੈ ਕੇ ਸਾਰੇ ਪ੍ਰੀਖਣ ਪੂਰੇ ਕਰ ਲਏ ਗਏ ਹਨ ਤੇ ਉਹ ਸਾਰੇ ਸਫਲ ਰਹੇ ਹਨ। ਰੇਲ ਮੰਤਰੀ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਉਚੇ ਪੁਲਾਂ ਵਿਚੋਂ ਇਕ ਹੋਰ ਦੇਸ਼ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੈ। ਤੇਜ਼ ਰਫ਼ਤਾਰ ਹਵਾਵਾਂ, ਜ਼ਿਆਦਾ ਤਾਪਮਾਨ, ਭੂਚਾਲ ਸੰਭਾਵਿਤ ਖੇਤਰ, ਹਾਈਡ੍ਰੋਲਾਜੀਕਲ ਪ੍ਰਭਾਵ ਹਰ ਚੀਜ਼ ਦਾ ਅਧਿਐਨ ਕੀਤਾ ਗਿਆ ਹੈ। ਹੁਣ ਰੇਲਵੇ ਪੁਲ ਸੰਚਾਲਨ ਲਈ ਪੂਰੀ ਤਰ੍ਹਾਂ ਤੋਂ ਤਿਆਰ ਹੈ। ਪਟੜੀਆਂ ਵਿਛਾਉਣ ਦਾ ਕੰਮ ਚੱਲ ਰਿਹਾ ਹੈ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39852 posts
  • 0 comments
  • 0 fans