Menu

ਭੋਜਪੁਰੀ ਐਕਟ੍ਰੈਸ ਆਕਾਂਸ਼ਾ ਦੁਬੇ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਵਾਰਾਣਸੀ ਦੇ ਹੋਟਲ ਵਿਚ ਮਿਲੀ ਲਾਸ਼

26, ਮਾਰਚ- ਭੋਜਪੁਰੀ ਅਭਿਨੇਤਰੀ ਆਕਾਂਸ਼ਾ ਦੁਬੇ ਨੇ ਵਾਰਾਣਸੀ ਦੇ ਸਾਰਨਾਥ ਥਾਣਾ ਖੇਤਰ ਦੇ ਇਕ ਹੋਟਲ ਵਿਚ ਆਤਮਹੱਤਿਆ ਕਰ ਲਈ। ਬੀਤੀ ਰਾਤ ਆਕਾਂਸ਼ਾ ਸ਼ੂਟ ਦੇ ਬਾਅਦ ਹੋਟਲ ਵਿਚ ਗਈ ਸੀ ਤੇ ਉਥੇ ਸੁਸਾਈਡ ਕਰ ਲਿਆ। ਸੂਚਨਾ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਫਿਲਹਾਲ ਪੁਲਿਸ ਆਤਮਹੱਤਿਆ ਦੀ ਵਜ੍ਹਾ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ। ਆਕਾਂਸ਼ਾ ਮੂਲ ਤੌਰ ਤੋਂ ਭਦੋਹੀ ਜ਼ਿਲ੍ਹੇ ਦੇ ਚੌਰੀ ਥਾਣਾ ਖੇਤਰ ਦੇ ਪਰਸੀਪੁਰ ਦੀ ਰਹਿਣ ਵਾਲੀ ਸੀ। ਆਕਾਂਸ਼ਾ 25 ਸਾਲ ਦੀ ਸੀ ਤੇ ਬਹੁਤ ਹੀ ਘੱਟ ਸਮੇਂ ਵਿਚ ਇੰਡਸਟਰੀ ਵਿਚ ਆਪਣੀ ਪਛਾਣ ਬਣਾਈ ਸੀ।

ਆਕਾਂਸ਼ਾ ਦੁਬੇ ਭੋਜਪੁਰੀ ਫਿਲਮ ਇੰਡਸਟਰੀ ਵਿਚ ਆਪਣੇ ਬੇਹਤਰੀ ਡਾਂਸ ਲਈ ਜਾਣੀ ਜਾਂਦੀ ਸੀ। ਐਕਟ੍ਰੈਸ ਭੋਜਪੁਰੀ ਦੀ ਮਸ਼ਹੂਰ ਫ਼ਿਲਮ ਅਭਿਨੇਤਰੀ ਸੀ ਤੇ ਮਾਡਲਿੰਗ ਵੀ ਕਰਦੀ ਸੀ। ਆਕਾਂਸ਼ਾ ਨੇ ਭੋਜਪੁਰੀ ਸਿਨੇਮਾ, ਸੰਗੀਤ ਤੇ ਫ਼ਿਲਮਾਂ ਵਿਚ ਵੀ ਕੰਮ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਇਲਾਵਾ ਉਨ੍ਹਾਂ ਦੀ ਪੂਰੇ ਦੇਸ਼ ਵਿਚ ਫੈਨ ਫੋਲੋਇੰਗ ਹੈ। ਆਕਾਂਸ਼ਾ ਇੰਸਟਾਗ੍ਰਾਮ ‘ਤੇ ਰੀਲਸ ਵੀ ਬਣਾਉਂਦੀ ਸੀ।

ਮਿਲੀ ਜਾਣਕਾਰੀ ਮੁਤਾਬਕ ਆਕਾਂਸ਼ਾ ਬਨਾਰਸ ਵਿਚ ਹੀ ਆਪਣੇ ਇਕ ਪ੍ਰਾਜੈਕਟ ਦੀ ਸ਼ੂਟਿੰਗ ਕਰ ਰਹੀ ਸੀ। ਸੁਸਾਈਡ ਦੇ ਕੁਝ ਸਮਾਂ ਪਹਿਲਾਂ ਹੀ ਐਕਟ੍ਰੈਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਕੀਤਾ ਸੀ ਤੇ ਫਿਰ ਅਚਾਨਕ ਅਜਿਹਾ ਕੀ ਹੋਇਆ ਕਿ ਆਕਾਂਸ਼ਾ ਨੇ ਹੋਟਲ ਵਿਚ ਜਾਣ ਦੇ ਬਾਅਦ ਸੁਸਾਈਡ ਕਰ ਲਈ।

ਇਸ ਮਾਮਲੇ ਦੀ ਅਜੇ ਤੱਕ ਅਧਿਕਾਰਕ ਤੌਰ ‘ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਇਆ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੁਲਿਸ ਫ਼ਿਲਮ ਦੀ ਯੂਨਿਟ ਨਾਲ ਜੁੜੇ ਲੋਕਾਂ ਤੋਂ ਪੁੱਛਗਿਛ ਕਰ ਰਹੀ ਹੈ। ਨਾਲ ਹੀ ਆਕਾਂਸ਼ਾ ਦੁਬੇ ਦੇ ਘਰ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਆਕਾਂਸ਼ਾ ਦੁਬੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੋਸ਼ਲ ਪਲੇਟਫਾਰਮ ਟਿਕ-ਟੌਕ ‘ਤੇ ਕੀਤੀ ਸੀ। ਇਸ ਦੇ ਬਾਅਦ ਐਕਟ੍ਰੈਸ ਨੇ ਭੋਜਪੁਰੀ ਫ਼ਿਲਮ ਇੰਡਸਟਰੀ ਵਿਚ ਕਦਮ ਰੱਖਿਆ ਤੇ ਇਕ ਤੋਂ ਬਾਅਦ ਇਕ ਭੋਜਪੁਰੀ ਗਾਣੇ ਤੇ ਫ਼ਿਲਮਾਂ ਵਿਚ ਕੰਮ ਕੀਤਾ।

ਬਜੁਰਗ ਦਾ ਭੇਸ ਬਣਾ ਕੇ ਕੈਨੇਡਾ ਜਾ…

ਨਵੀਂ ਦਿੱਲੀ, 19 ਜੂਨ : ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਇਕ 24 ਸਾਲ ਦੇ ਵਿਅਕਤੀ ਨੂੰ ਇਕ ਬਜ਼ੁਰਗ ਵਿਅਕਤੀ…

ਪਤਨੀ ਦੀ ਮੌਤ ਦਾ ਸਦਮਾ…

ਇੰਦੌਰ, 19 ਜੂਨ – ਅਸਾਮ ਦੇ ਗ੍ਰਹਿ…

ਸਵਾਤੀ ਮਾਲੀਵਾਲ ਨੇ ਇੰਡੀਆ ਗਠਜੋੜ…

ਨਵੀਂ ਦਿੱਲੀ, 18 ਜੂਨ -13 ਮਈ ਨੂੰ…

ਨਿਖਿਲ ਗੁਪਤਾ ’ਤੇ ਅਮਰੀਕੀ ਅਦਾਲਤ…

ਵਾਸ਼ਿੰਗਟਨ, 18 ਜੂਨ : ਅਮਰੀਕਾ ’ਚ ਇਕ…

Listen Live

Subscription Radio Punjab Today

ਨਿਖਿਲ ਗੁਪਤਾ ’ਤੇ ਅਮਰੀਕੀ ਅਦਾਲਤ ’ਚ ਮੁਕੱਦਮਾ…

ਵਾਸ਼ਿੰਗਟਨ, 18 ਜੂਨ : ਅਮਰੀਕਾ ’ਚ ਇਕ ਸਿੱਖ ਵੱਖਵਾਦੀ ਦਾ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਸਾਜ਼ਸ਼ ’ਚ ਸ਼ਾਮਲ…

ਇੰਸਟਾਗ੍ਰਾਮ ਦੀ ਲੋਕੇਸ਼ਨ ਤੋਂ ਲੱਭੀ…

14 ਜੂਨ 2024-ਬੁੱਧਵਾਰ ਨੂੰ ਅਮਰੀਕਾ ਦੇ ਸ਼ਹਿਰ…

ਕੁਵੈਤ ਅਗਜ਼ਨੀ ਹਾਦਸਾ: PM ਮੋਦੀ…

ਨਵੀਂ ਦਿੱਲੀ, 13 ਜੂਨ, 2024: ਕੁਵੈਤ ਵਿਚ…

ਮਾਲਾਵੀ ਦੇ ਉਪ ਰਾਸ਼ਟਰਪਤੀ ਦੀ…

11 ਜੁਨ 2024-ਪੂਰਬੀ ਅਫ਼ਰੀਕੀ ਦੇਸ਼ ਮਾਲਾਵੀ ਦੇ…

Our Facebook

Social Counter

  • 41107 posts
  • 0 comments
  • 0 fans