Menu

ਸਬ-ਡਵੀਜ਼ਨ ਮੌੜ ’ਚੋ ਟਰੈਫ਼ਿਕ ਪੁਲਿਸ ਹਟਾਉਣ ਨਾਲ ਬਾਜ਼ਾਰਾਂ ’ਚ ਜਾਮ ਲੱਗਣੇ ਸ਼ੁਰੂ

ਟਰੈਫ਼ਿਕ ਦੀ ਸਮੱਸਿਆ ਲਈ ਟਰੈਫ਼ਿਕ ਪੁਲਿਸ ਹੋਣਾ ਜ਼ਰੂਰੀ : ਸ਼ਹਿਰ ਵਾਸੀ
ਮੌੜ ਮੰਡੀ, 26 ਮਾਰਚ ( ਪਰਮਜੀਤ ਸਿੰਘ ਪੰਮਾ)- ਸਬ-ਡਵੀਜ਼ਨ ਮੌੜ ਅੰਦਰ ਪੁਲਿਸ ਪ੍ਰਸ਼ਾਸਨ ਵੱਲੋਂ ਟਰੈਫ਼ਿਕ ਪੁਲਿਸ ਦੀ ਪੋਸਟ ਨੂੰ ਬੰਦ ਕਰਨ ਨਾਲ ਸ਼ਹਿਰ ’ਚ ਜਾਮ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਬਾਜ਼ਾਰਾਂ ’ਚ ਤੇਜ ਰਫ਼ਤਾਰ ਨਾਲ ਚੱਲਣ ਵਾਲੇ ਵਹਕੀਲ ਨੇ ਲੋਕਾਂ ਦੇ ਨੱਕ ’ਚ ਦਮ ਕਰ ਦਿੱਤਾ। ਦੱਸਣਾ ਬਣਦਾ ਹੈ ਕਿ ਕਰੀਬ 15 ਸਾਲ ਪਹਿਲਾਂ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਸ਼ਹਿਰ ਅਤੇ ਇਲਾਕਾ ਵਾਸੀਆਂ ਦੀ ਮੁੱਖ ਮੰਗ ਨੂੰ ਦੇਖਦੇ ਹੋਏ ਮੌੜ ਮੰਡੀ ਅੰਦਰ ਟਰੈਫ਼ਿਕ ਪੁਲਿਸ ਦੀ ਪੋਸਟ ਨੂੰ ਚਾਲੂ ਕੀਤਾ ਗਿਆ ਸੀ| ਜਿਸ ਵਿਚ ਇੱਕ ਏ.ਐਸ.ਆਈ. ਸਮੇਂਤ 5 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਸਨ, ਜੋ ਹਰ ਸਮੇਂ ਸ਼ਹਿਰ ਦੇ ਹਸਪਤਾਲ ਬਜ਼ਾਰ, ਬੋਹੜ ਵਾਲਾ ਚੌਂਕ, ਬੱਸ ਸਟੈਂਡ, ਘੁੰਮਣ ਕੈਂਚੀਆਂ, ਰਾਮਨਗਰ ਕੈਂਚੀਆਂ ਅਤੇ ਮੌੜ ਖੁਰਦ ਰੋਡ ’ਤੇ ਡਿਊਟੀ ਦੇ ਕੇ ਟਰੈਫਿਕ ਨੂੰ ਕੰਟਰੋਲ ਕਰਦੇ ਸਨ| ਇਸ ਸੰਬੰਧੀ ਕਰਨੈਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਆੜ੍ਹਤੀਆ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਜੇਸ਼ ਕੁਮਾਰ ਜੈਨ, ਪੰਜਾਬ ਮਹਾਂਵੀਰ ਦਲ ਦੇ ਜ਼ਿਲ੍ਹਾ ਸੈਕਟਰੀ ਮਹਿੰਦਰਪਾਲ ਮੌਜੀ, ਜਗਸੀਰ ਸਿੰਘ ਸੀਰਾ, ਰਮਨਾ ਮੌੜ ਕਲਾਂ, ਲਾਭ ਸਿੰਘ ਮੌੜ ਕਲਾਂ, ਤੀਰਥ ਰਾਮ ਸਿੰਗਲਾ, ਜ਼ਿਲ੍ਹਾ  ਮੀਤ ਪ੍ਰਧਾਨ ਬਲਵੀਰ ਚੰਦ ਨੇ ਕਿਹਾ ਕਿ ਸ਼ਹਿਰ ਅੰਦਰ ਸਾਰਾ ਦਿਨ ਵਹੀਕਲਾਂ ਦੀ ਆਵਾਜਾਈ ਰਹਿੰਦੀ ਹੈ। ਹੋਰ ਤਾਂ ਹੋਰ ਸਕੂਲਾਂ ਦੇ ਛੁੱਟੀ ਹੋਣ ਸਮੇਂ ਸ਼ਹਿਰ ਦੇ ਬਜ਼ਾਰਾਂ ’ਚ ਵੈਨਾਂ ਦੇ ਕਾਰਨ ਟਰੈਫ਼ਿਕ ਸਮੱਸਿਆ ਆਉਂਦੀ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਗੇਟ ’ਤੇ ਹਰ ਸਮੇਂ ਜਾਮ ਲੱਗਿਆ ਰਹਿੰਦਾ ਹੈ। ਜਿਸ ਕਰਕੇ ਐਂਬੂਲੈਂਸ ਨੂੰ ਐਮਰਜੈਂਸੀ ਸੇਵਾਵਾਂ ਸਮੇਂ ਜਾਮ ’ਚ ਰੁਕਣਾ ਪੈਂਦਾ ਹੈ। ਇਸ ਸਮੱਸਿਆ ਦਾ ਮੁੱਖ ਹੱਲ ਸ਼ਹਿਰ ਅੰਦਰ ਟਰੈਫ਼ਿਕ ਪੁਲਿਸ ਦਾ ਹੋਣਾ ਲਾਜ਼ਮੀ ਹੈ।  ਸ਼ਹਿਰ ’ਚੋਂ ਟਰੈਫਿਕ ਪੁਲਿਸ ਦੇ ਹਟਣ ਕਾਰਨ ਜਿੱਥੇ ਹੁਲੜਬਾਜ਼ ਮੋਟਰਸਾਇਕਲਾਂ ’ਤੇ ਪਟਾਕੇ ਚਲਾ ਕੇ ਪ੍ਰਦੂਸ਼ਣ ਫੈਲਾਅ ਰਹੇ ਹਨ| ਉੱਥੇ ਹੀ ਮੋਟਰਸਾਇਕਲ ਚੋਰੀਆਂ, ਝਪਟਮਾਰ ਅਤੇ ਮੋਬਾਇਲ ਖੋਹਣ ਵਾਲੇ ਗਿਰੋਹ ਦੇ ਹੌਂਸਲੇ ਵਧਣਗੇ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੌੜ ਮੰਡੀ ਅੰਦਰ ਟਰੈਫ਼ਿਕ ਪੁਲਿਸ ਤਾਇਨਾਤ ਕੀਤੀ ਜਾਵੇ, ਤਾਂ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans