Menu

ਕੋਰੀਅਰ ਰਾਹੀਂ ਕੈਨੇਡਾ ਅਫੀਮ ਭੇਜਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ, ਦੂਜੇ ਦੀ ਭਾਲ ਜਾਰੀ

25 ਮਾਰਚ 2023-ਸੀਆਈਏ ਸਟਾਫ ਦੀ ਪੁਲਿਸ ਨੇ ਕੋਰੀਅਰ ਰਾਹੀਂ ਕੈਨੇਡਾ ਅਫੀਮ ਭੇਜਣ ਦੇ ਮਾਮਲੇ ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੇ। ਉਸ ਦੇ ਦੂਸਰੇ ਸਾਥੀ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜਗਰਾਓਂ ਸਬ-ਡਵੀਜ਼ਨ ਦੇ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਅਤੇ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਜਗਰਾਓਂ ਪੁਲਿਸ ਨੂੰ ਸਥਾਨਕ ਐੱਮ ਐੱਸ ਜੀ ਵਰਲਡ ਵਾਈਡ ਇੰਟਰਨੈਸ਼ਨਲ ਕੋਰੀਅਰ ਸਰਵਿਸ ਤੋਂ ਕੋਰੀਅਰ ਰਾਹੀਂ ਇਕ ਜਣਾ ਜੋ ਆਪਣੇ ਆਪ ਨੂੰ ਸਾਹਿਬ ਪੁੱਤਰ ਅਮਰੀਕ ਸਿੰਘ ਵਾਸੀ ਕਾਉਂਕੇ ਕਲਾਂ ਦੱਸਦਾ ਸੀ, ਕੈਨੇਡਾ ਲਈ ਜੱਸੀ ਗਿੱਲ ਦੇ ਨਾਂ ’ਤੇ ਕੋਰੀਅਰ ਭੇਜਦਾ ਆ ਰਿਹਾ ਹੈ। ਇਸ ਕੋਰੀਅਰ ਵਿਚ ਅਫੀਮ ਤੇ ਹੋਰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਭੇਜੇ ਜਾਣ ਦਾ ਖੁਲਾਸਾ ਹੋਣ ’ਤੇ ਜਗਰਾਓਂ ਸੀਆਈਏ ਸਟਾਫ ਦੇ ਐੱਸਆਈ ਅੰਗਰੇਜ ਸਿੰਘ ਦੇ ਬਿਆਨਾਂ ’ਤੇ ਬੀਤੀ 11 ਮਾਰਚ ਨੂੰ ਮੁਕੱਦਮਾ ਦਰਜ ਕੀਤਾ ਗਿਆ। ਇਸ ਤੋਂ 10 ਦਿਨਾਂ ਬਾਅਦ ਜਦੋਂ ਖੁਫੀਆ ਸੂਤਰਾਂ ਰਾਹੀਂ ਜਾਣਕਾਰੀ ਮਿਲੀ ਕਿ ਕਾਰ ਚਾਲਕ ਜੋ ਕੋਰੀਅਰ ਰਾਹੀਂ ਕੈਨੇਡਾ ਅਫੀਮ ਭੇਜਦਾ ਹੈ, ਜਗਰਾਓਂ ਵਿਚ ਦੀ ਲੰਘ ਰਿਹਾ ਹੈ। ਜਿਸ ’ਤੇ ਸੀਆਈਏ ਦੀ ਪੁਲਿਸ ਨੇ ਇਸ ਕਾਰ ਚਾਲਕ ਨੂੰ ਬੱਸ ਅੱਡਾ ਚੌਂਕੀਮਾਨ ਨੇੜਿਓਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਚਾਲਕ ਦਾ ਅਸਲੀ ਨਾਂ ਕਿਰਪਾਲਜੀਤ ਸਿੰਘ ਵਿੱਕੀ ਪੁੱਤਰ ਲਖਵੀਰ ਸਿੰਘ ਵਾਸੀ ਹਾਂਸ ਕਲਾਂ ਪਾਇਆ ਗਿਆ ਹੈ। ਤਲਾਸ਼ੀ ਲਈ ਤਾਂ ਕਾਰ ਵਿਚੋਂ 200 ਗ੍ਰਾਮ ਅਫੀਮ ਬਰਾਮਦ ਹੋਈ। ਪੁੱਛਗਿੱਛ ਦੌਰਾਨ ਗ੍ਰਿਫਤਾਰ ਵਿੱਕੀ ਹਾਂਸ ਕਲਾਂ ਨੇ ਕੋਰੀਅਰ ਰਾਹੀਂ ਕੈਨੇਡਾ ਅਫੀਮ ਭੇਜਣ ਦੇ ਮਾਮਲੇ ਵਿਚ ਉਸ ਦੇ ਇਕ ਹੋਰ ਸਾਥੀ ਨਾਸਿਰ ਵਾਸੀ ਪੱਖੋਵਾਲ ਬਾਰੇ ਵੀ ਖੁਲਾਸਾ ਕੀਤਾ। ਜਿਸ ਦੀ ਗ੍ਰਿਫਤਾਰੀ ਨੂੰ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਵਿੱਕੀ ਨੂੰ ਅਦਾਲਤ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।

ਭ੍ਰਿਸ਼ਟਾਚਾਰ ਮੁਕਤ ਪੰਜਾਬ

ਧਾਲੀਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ; ਲਵਪ੍ਰੀਤ ਨੂੰ…

– ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸੇ ਪੰਜਾਬੀ ਨੂੰ ਡਿਪੋਰਟ ਨਹੀਂ ਹੋਣ ਦੇਵੇਗੀ: ਕੁਲਦੀਪ ਸਿੰਘ ਧਾਲੀਵਾਲ ਚੰਗੀਗੜ੍ਹ, 10…

8 ਸਾਲਾਂ ਬੱਚੇ ਦੇ ਨਾਂ…

10 ਜੂਨ 2023-ਸੋਨੀਪਤ ਦੇ ਸੈਕਟਰ 23 ਵਿੱਚ…

ਖੇਤਾਂ ਚੋਂ ਮਿਲੀ ਦਸਵੀਂ ਜਮਾਤ…

ਫਿਰੋਜ਼ਾਬਾਦ ‘ਚ 10ਵੀਂ ਜਮਾਤ ਦੀ ਵਿਦਿਆਰਥਣ ਦਾ…

ਭਾਜਪਾ ਅਤੇ ਜੇ ਜੇ ਪੀ…

10 ਜੂਨ 2023-ਹਰਿਆਣਾ ਦੇ ਉਪ ਮੁੱਖ ਮੰਤਰੀ…

Listen Live

Subscription Radio Punjab Today

Our Facebook

Social Counter

  • 32542 posts
  • 0 comments
  • 0 fans

ਧਾਲੀਵਾਲ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ; ਲਵਪ੍ਰੀਤ ਨੂੰ…

– ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸੇ ਪੰਜਾਬੀ ਨੂੰ ਡਿਪੋਰਟ ਨਹੀਂ ਹੋਣ ਦੇਵੇਗੀ: ਕੁਲਦੀਪ ਸਿੰਘ ਧਾਲੀਵਾਲ ਚੰਗੀਗੜ੍ਹ, 10…

ਚਾਰ ਸਾਲ ਪਹਿਲਾਂ ਰੋਜੀ ਰੋਟੀ…

9 ਜੂਨ 2023-ਮਨੀਲਾ ‘ਚ  ਇਕ ਪੰਜਾਬੀ ਨੌਜਵਾਨ…

ਪ੍ਰਦਰਸ਼ਨਕਾਰੀ ਭਾਰਤੀ ਵਿਦਿਆਰਥੀਆਂ ਨੂੰ ਟਰੂਡੋ…

8 ਜੂਨ 2023- ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ …

ਭੰਗੜਚੀ ਜੱਗੀ ਯੂਕੇ ਦਾ ਫਰਿਜਨੋ…

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ 07,…