ਬਠਿੰਡਾ, 25 ਮਾਰਚ (ਵੀਰਪਾਲ ਕੌਰ)-ਸ਼ਹੀਦ-ਏ-ਆਜ਼ਮ ਸ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਹੀਦ ਰਾਜਗੁਰੂ ‘ਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਨ 23 ਮਾਰਚ ਨੂੰ ਪੂਰਾ ਸ਼ਹਿਰ ਦੇਸ਼-ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਇਸ ਦੌਰਾਨ ਬਹੁਤ ਸਾਰੀਆਂ ਸੰਸਥਾਵਾਂ ‘ਤੇ ਨੌਜਵਾਨ ਕਲੱਬਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵੱਖ ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ‘ਤੇ ਸਮਾਜਸੇਵੀ ਕੰਮ ਕੀਤੇ ਗਏ। ਇਸੇ ਦੌਰਾਨ ਮਾਲਵਾ ਆਰਟ ਕੌਂਸਲ ਬਠਿੰਡਾ ਨੇ ਪ੍ਰਬੰਧਕੀ ਕਮੇਟੀ ਗੁਰਦੁਆਰਾ ਗੁਰੂ ਨਾਨਕ ਵਾੜੀ ਸਾਹਿਬ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 200 ਮਰੀਜਾਂ ਦਾ ਚੈਕ-ਅੱਪ ਕਰਕੇ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਕੈਂਪ ਦਾ ਉਦਘਾਟਨ ਮਾਨਸਾ ਦੇ ਉੱਘੇ ਸਮਾਜ ਸੇਵੀ ਮੇਜਰ ਸਿੰਘ ਮਾਨਸਾ ਨੇ ਕੀਤਾ। ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸਾਬਕਾ ਸਿਵਲ ਸਰਜਨ ਤੇ ਸਮਾਜ ਸੇਵੀ ਬਠਿੰਡਾ ਡਾ. ਮਹੇਸ਼ਵਰੀ ਐਮਡੀ ਬੱਚਿਆਂ ਦੇ ਮਾਹਰ ਨੇ ਵੀ ਹਾਜਰੀ ਲਵਾਈ। ਇਸ ਮੌਕੇ ਸੰਸਥਾ ਵੱਲੋਂ ਚਾਹ-ਪਾਣੀ ਅਤੇ ਮਰੀਜਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਡਾ ਬਲਕਾਰ ਸਿੰਘ ਸੋਖਲ ‘ਤੇ ਵਿੱਤ ਸਕੱਤਰ ਡਾ ਰਾਣਾ ਨੇ ਵੀ ਯੋਗਦਾਨ ਪਾਇਆ। ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕੌਂਸਲ ਦੇ ਪਰਧਾਨ ਨਿਰੰਜਣ ਸਿੰਘ ਪ੍ਰੇਮੀ ਨੇ ਦੱਸਿਆ ਕਿ ਉਹ 1 ਅਪ੍ਰੈਲ ਨੂੰ ਵੀ ਅਜਿਹਾ ਕੈਂਪ ਕੈਂਟ ਰੋਡ ਧੋਬੀਆਣਾ ਵਿਖੇ ਵੀ ਆਯੋਜਿਤ ਕਰ ਰਹੇ ਹਨ।