Menu

ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਨੇ ਕੱਢਿਆ ਜਾਗਰੂਕਤਾ ਮਾਰਚ 

ਸ਼ਹੀਦੀ ਸਮਾਰਕ ਹੁਸੈਨੀ ਵਾਲਾ ਵਿਖੇ ਲਗਾਇਆ ਖੂਨਦਾਨ ਕੈਂਪ ਅਤੇ ਸ਼ਹੀਦਾਂ ਨੂੰ ਕੀਤੇ  ਸ਼ਰਧਾ ਦੇ ਫੁੱਲ ਭੇਟ
ਫ਼ਿਰੋਜ਼ਪੁਰ,  24 ਮਾਰਚ (ਗੁਰਨਾਮ ਸਿੱਧੂ/ਗੁਰਦਰਸ਼ਨ ਸੰਧੂ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ , ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹੋਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਅਗਵਾਈ ਹੇਠ ਜਾਗਰੂਕਤਾ ਮਾਰਚ ਕੱਢਿਆ ਅਤੇ ਖੂਨਦਾਨ ਕੈਂਪ ਲਗਾਉਣ ਤੋਂ ਇਲਾਵਾ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸ਼ਹੀਦੀ ਸਮਾਰਕ ਤੇ ਸਿਜਦਾ ਕਰ ਸ਼ਹੀਦਾ ਨੂੰ ਸ਼ਰਧਾ ਦੇ ਫੁਲ  ਭੇਟ ਕੀਤੇ ।  ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾ ਕੇ ਚਿੱਟੇ ਕੜਤੇ ਪਾਜਾਮੇ ਤੇ ਬਸੰਤੀ ਦਸਤਾਰਾ ਚ  ਸਜੇ ਸੁਸਾਇਟੀ ਨੌਜਵਾਨਾਂ ਨੇ  ਹੁਸੈਨੀ ਵਾਲਾ ਸਮਾਰਕ ਤੱਕ ਜਾਗਰੂਕਤਾ ਮਾਰਚ ਕੱਢਿਆ । ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਨੌਜਵਾਨਾਂ ਨੇ ਸ਼ਹੀਦੀ ਸਮਾਰਕ ਤੇ ਫੁੱਲ ਅਰਪਿਤ ਕਰ ਸ਼ਹੀਦਾ ਨੂੰ  ਸਿਜਦਾ ਕੀਤਾ । ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਪੀ.ਬੀ ਵੈਲਫੇਅਰ ਕਲੱਬ ਕੋਟ ਕਪੂਰਾ ਜ਼ਿਲ੍ਹਾ ਫ਼ਰੀਦਕੋਟ ਦੀ ਅਗਵਾਈ ਹੇਠ ਖੂਨਦਾਨ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਨੌਜਵਾਨਾਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ । ਸਮਾਗਮਾ ਵਿੱਚ ਗੁਰਦੇਵ ਸਿੰਘ ਸਿੱਧੂ ਪ੍ਰਧਾਨ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ , ਗੁਰਮੀਤ ਸਿੰਘ ਘੋੜੇ ਚੱਕ ਪ੍ਰਧਾਨ ਜ਼ਿਲ੍ਹਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ,  ਗੁਰਮੀਤ ਸਿੰਘ ਸਿੱਧੂ ਮੱਲੂਵਾਲੀਆ, ਰਾਜਨ ਅਰੋੜਾ , ਸੀਨੀਅਰ ਸਾਇਕਲਿਸਟ ਸੋਹਨ ਸਿੰਘ ਸੋਢੀ, ਰਵਿੰਦਰ ਸਿੰਘ ਢਿੱਲੋਂ ਸੁਰ ਸਿੰਘ ਵਾਲਾ, ਤੇਜਿੰਦਰ ਸਿੰਘ ਹੀਰੋ ਮੋਟਰਸਾਇਕਲ ਵਾਲੇ, ਸੁਖਬੀਰ ਸਿੰਘ ਹੁੰਦਲ ਸਰਪੰਚ ਸ਼ੂਸ਼ਕ, ਹਰਦੇਵ ਸਿੰਘ ਸੰਧੂ ਮਹਿਮਾ, ਡਾ: ਜਗਵਿੰਦਰ ਸਿੰਘ ਜੋਬਨ ਬਾਰੇ ਕੇ , ਪਸ਼ਵਿੰਦਰ ਸਿੰਘ  ਸ਼ੈਰੀ ਵਸਤੀ ਭਾਗ ਸਿੰਘ, ਲਖਵੀਰ ਸਿੰਘ ਉੱਪਲ ਵਕੀਲਾ ਵਾਲੀ , ਡਾ: ਕੁਲਦੀਪ ਸਿੰਘ ਔਲਖ , ਪ੍ਰਗਟ ਸਿੰਘ ਸੋਢੇਵਾਲਾ ਏਸ਼ੀਅਨ ਗੋਲਡ ਮੈਡਲਿਸਟ ਮਾਸਟਰਜ਼ ਖੇਡਾਂ , ਕਾਬਲ ਸਿੰਘ ਲਖਨਪਾਲ ਮਖੂ, ਮਨਦੀਪ ਸਿੰਘ ਜੋਨ, ਸਹਿਨਾਜ ਸਿੰਘ  ਸੰਧੂ ਝੋਕ ਹਰੀ ਹਰ,  ਐਮਰੀਨ ਸਿੰਘ  ਸੰਧੂ , ਨਵਤੋਜ ਸਿੰਘ ਰੰਧਾਵਾ ਵਧਣੀ ਜੈਮਲ ਸਿੰਘ , ਜਸਵਿੰਦਰ  ਸਿੰਘ  ਸੰਧੂ ਝੋਕ ਹਰੀ ਹਰ ਆਦਿ ਵੱਡੀ ਗਿਣਤੀ ਚ ਨੌਜਵਾਨਾਂ ਨੇ ਸ਼ਿਰਕਤ ਵੱਡੀਆਂ ਜ਼ੁੰਮੇਵਾਰੀਆ ਨਿਭਾਅ ਸਮਾਗਮਾ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39892 posts
  • 0 comments
  • 0 fans