Menu

ਭਾਜਪਾ ਆਗੂ ਅਰਵਿੰਦ ਸ਼ਰਮਾ ਖਿਲਾਫ ਇੱਕ ਹੋਰ ਮਾਮਲਾ ਦਰਜ਼

24 ਮਾਰਚ 2023-ਬਲੈਕਮੇਲ ਕਰਕੇ 8 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ਚ ਫਲਾਇੰਗ ਸਕੁਆਇਡ ਵੱਲੋਂ ਫੜੇ ਗਏ ਭਾਜਪਾ ਨੇਤਾ ਅਰਵਿੰਦ ਸ਼ਰਮਾ ਖਿਲਾਫ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਭਾਜਪਾ ਨੇਤਾ ਮਿਸ਼ਰਾ ਨੇ ਆਪਣੇ ਸਾਥੀ ਹਰਮੀਤ ਸਿੰਘ ਬਾਵਾ ਨਾਲ ਮਿਲ ਕੇ ਜਲੰਧਰ ਹਾਈਟਸ ਸਥਿਤ ਫਲੈਟ ਨੰਬਰ ਐੱਫ-803 ‘ਤੇ ਇਕ ਸਾਜ਼ਿਸ਼ ਤਹਿਤ ਕਬਜ਼ਾ ਕਰ ਲਿਆ ਸੀ। ਇਹ ਫਲੈਟ 71 ਸਾਲ ਦੀ ਕਵਿਤਾ ਘਈ ਦਾ ਹੈ ਤੇ ਉਨ੍ਹਾਂ ਦੇ ਪਤੀ ਸੁਰੇਸ਼ ਘਈ ਫੌਜ ਚ ਕਰਨਲ ਸਨ। ਭਾਜਪਾ ਨੇਤਾ ਤੋਂ ਫਲੈਟ ਖਾਲੀ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਚ ਉਨ੍ਹਾਂ ਦੀ 13 ਮਾਰਚ 2022 ਨੂੰ ਮੌਤ ਹੋ ਚੁੱਕੀ ਹੈ। ਮਿਸ਼ਰਾ ਫਲੈਟ ਖਾਲੀ ਕਰਨ ਦੇ ਬਦਲੇ 40 ਲੱਖ ਮੰਗ ਰਿਹਾ ਸੀ। ਅਰਵਿੰਦ ਨੇ ਖੁਦ ਦਾ ਆਧਾਰ ਕਾਰਡ ਵੀ ਕਬਜ਼ਾ ਕੀਤੇ ਫਲੈਟ ਦੇ ਪਤੇ ‘ਤੇ ਬਣਾ ਲਿਆ ਸੀ। ਥਾਣਾ ਸਦਰ ਵਿਚ IPC ਦੀ ਧਾਰਾ 385, 417, 420, 447, 448, 506 ਤੇ 120 ਤਹਿਤ ਕੇਸ ਦਰਜ ਕੀਤਾ ਗਿਆ। ਮਿਸ਼ਰਾ ਨੂੰ ਜਲਦ ਹੀ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਏਗੀ।

ਮਿਸ਼ਰਾ ਦੇ ਸਾਥੀ ਬਸਤੀ ਸ਼ੇਖ ਦੇ ਚਾਯਆਮ ਮੁਹੱਲਾ ਦੇ ਰਹਿਣ ਵਾਲੇ ਹਰਮੀਤ ਸਿੰਘ ਉਰਫ ਬਾਵਾ ਦੀ ਤਲਾਸ਼ ਚ ਰੇਡ ਜਾਰੀ ਹੈ। ਸ਼ਿਕਾਇਤਕਰਤਾ ਨੇ ਪਹਿਲਾਂ 3 ਅਕਤੂਬਰ 2022 ਨੂੰ ਪੁਲਿਸ ਵਿਚ ਸ਼ਿਕਾਇਤ ਦਿੱਤੀ ਸੀ, ਪਰ ਸੁਣਵਾਈ ਨਹੀਂ ਹੋਈ। ਦੂਜੀ ਵਾਰ 28 ਫਰਵਰੀ ਨੂੰ ਡੀਜੀਪੀ ਨੂੰ ਸ਼ਿਕਾਇਤ ਭੇਜੀ ਗਈ ਸੀ, ਜਿਸ ‘ਤੇ ਜਾਂਚ ਸ਼ੁਰੂ ਕੀਤੀ ਗਈ ਸੀ।ਜਲੰਧਰ ਹਾਈਟਸ ਸਥਿਤ ਫਲੈਟ ਨੰਬਰ 701-ਜੇ ਦੀ ਰਹਿਣ ਵਾਲੀ 71 ਸਾਲ ਦੀ ਸੀਮਾ ਘਈ ਨੇ ਕਿਹਾ ਕਿ ਉਸ ਦਾ ਇਕ ਹੋਰ ਫਲੈਟ ਹੈ। ਫਲੈਟ ਨੂੰ ਕਿਰਾਏ ‘ਤੇ ਦੇਣਲਈ ਉਸ ਨੇ ਪ੍ਰਾਪਰਟੀ ਡੀਲਰ ਜੈ ਮਨੋਜਾ ਨਾਲ ਗੱਲ ਕੀਤੀ। ਉਨ੍ਹਾਂ ਅੱਗੇ ਇਕ ਹੋਰ ਪ੍ਰਾਪਰਟੀ ਡੀਲਰ ਸਚਿਨ ਮਦਾਨ ਜ਼ਰੀਏ ਹਰਮੀਤ ਸਿੰਘ ਬਾਵਾ ਨੂੰ ਦਿਵਾਇਆ। 7 ਸਤੰਬਰ 2020 ਨੂੰ ਹਰਮੀਤ ਨਾਲ ਐਗਰੀਮੈਂਟ ਹੋ ਗਿਆ। ਐਡਵਾਂਸ ਵਿਚ 10,000 ਰੁਪਏ ਦਿੱਤੇ ਗਏ।

ਤਿੰਨ ਮਹੀਨੇ ਬਾਅਦ ਜਦੋਂ ਉਨ੍ਹਾਂ ਦੇ ਪਤੀ ਸੁਰੇਸ਼ ਘਈ ਹਰਮੀਤ ਨੂੰ ਮਿਲਣ ਗਏ। ਹਰਮੀਤ ਨੇ ਕਿਰਾਇਆ ਨਹੀਂ ਦਿੱਤਾ। ਫਲੈਟ ਅੰਦਰ ਹਰਮੀਤ ਦੀ ਬਜਾਏ ਅਰਵਿੰਦ ਮਿਲਿਆ। ਜਦੋਂ ਉਸ ਤੋਂ ਪੁੱਛਿਆ ਕਿ ਇਹ ਫਲੈਟ ਤਾਂ ਉਨ੍ਹਾਂ ਨੇ ਹਰਮੀਤ ਨੂੰ ਕਿਰਾਏ ‘ਤੇ ਦਿੱਤਾ ਸੀ ਜੋ ਅਰਵਿੰਦ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਮੈਂ ਫਲੈਟ ‘ਤੇ ਕਬਜ਼ਾ ਕਰ ਲਿਆ ਹੈ। ਜੋ ਕਰਨਾ ਹੈ ਕਰ ਲਓ। ਅਰਵਿੰਦ ਨੇ 27 ਨਵੰਬਰ 2020 ਨੂੰ ਕੋਰਟ ਵਿਚ ਕੇਸ ਕਰ ਦਿੱਤਾ ਪਰ ਕੋਰਟ ਨੇ 8 ਜਨਵਰੀ 2021 ਨੂੰ ਉਨ੍ਹਾਂ ਖਿਲਾਫ ਫੈਸਲਾ ਸੁਣਾਇਆ, ਪਰ ਇਸ ਦੇ ਬਾਵਜੂਦ ਅਰਵਿੰਦ ਨੇ ਫਲੈਟ ਖਾਲੀ ਨਹੀਂ ਕੀਤਾ। ਅਰਵਿੰਦ ਨੇ ਉਨ੍ਹਾਂ ਖਿਲਾਫ ਫਿਰ ਕੋਰਟ ਚ ਕੇਸ ਕਰ ਦਿੱਤਾ। ਦੂਜੇ ਪਾਸੇ ਭਾਰਤੀ ਜਨਤਾ ਪਾਰੀਟ ਨੇ ਕਿਹਾ ਕਿ ਅਰਵਿੰਦ ਸ਼ਰਮਾ ਉਸ ਦਾ ਮੈਂਬਰ ਨਹੀਂ ਹੈ। ਅਰਵਿੰਦ ਨੇ ਵਿਧਾਨ ਸਭਾ ਚੋਣਾਂ ਚ ਭਾਜਪਾ ਜੁਆਇਨ ਕੀਤੀ ਸੀ ਪਰ ਮੈਂਬਰਸ਼ਿਪ ਨਹੀਂ ਲਈ ਸੀ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans