ਵਿਧਾਇਕ ਜਮੀਲ ਉਰ ਰਹਿਮਾਨ ਨੇ ਪਵਿੱਤਰ ਹੱਜ ਯਾਤਰਾ ‘ਤੇ ਜਾਣ ਵਾਲੇ ਯਾਤਰੀਆਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ ਮਾਲੇਰਕੋਟਲਾ, 16 ਮਈ :– ਪੰਜਾਬ ਹੱਜ ਕਮੇਟੀ ਵੱਲੋਂ ਸਾਊਦੀ ਅਰਬ ਲਈ ਹੱਜ ‘ਤੇ ਜਾਣ ਵਾਲੇ ਪੰਜਾਬ ਭਰ ਦੇ 294 ਹਾਜੀਆਂ ਦਾ ਟੀਕਾਕਰਨ ਕੈਂਪ ਸਥਾਨਕ ਮਿਲਨ ਪੈਲੇਸ ਵਿਖੇ ਲਗਾਇਆ ਗਿਆ। ਕੈਂਪ ਵਿੱਚ ਹੱਜ ‘ਤੇ ਜਾਣ ਵਾਲੇ ਹਾਜੀਆਂ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਗਜੀਤ ਸਿੰਘ ਦੀ ਅਗਵਾਈ ‘ਚ ਹਸਪਤਾਲ ਦੀ ਮੈਡੀਕਲ ਸਪੈਸ਼ਲਿਸਟ ਡਾਕਟਰ ਸਬੀਨਾ ਬੇਗ਼ਮ ਨੇ ਆਪਣੀ ਟੀਮ ਸਮੇਤ ਸਮੂਹ ਯਾਤਰੀਆਂ ਨੂੰ ਲੋੜੀਂਦੇ ਟੀਕੇ ਲਾਏ ਅਤੇ ਪੋਲੀਓ ਬੂੰਦਾਂ ਪਿਲਾਈਆਂ । ਕੈਂਪ ‘ਚ ਹਲਕਾ ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।…