Menu

BSF ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਵਾਲ-ਵਾਲ ਬਚੇ CRPF ਦੇ 9 ਅਧਿਕਾਰੀ

ਬਿਹਾਰ— ਬਿਹਾਰ ਦੇ ਔਰੰਗਾਬਾਦ ਜ਼ਿਲੇ ‘ਚ ਬੀ.ਐੱਸ.ਐੱਫ ਦੇ ਹੈਲੀਕਾਪਟਰ ਦੀ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਘਟਨਾ ਜ਼ਿਲੇ ਦੇ ਸਹਿਰਸਾ ਪਿੰਡ ਦੀ ਹੈ।
ਮਿਲੀ ਜਾਣਕਾਰੀ ਮੁਤਾਬਕ ਜਿਸ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਉਸ ਨੂੰ ਸੀ.ਆਰ.ਪੀ.ਐੱਫ ਨੇ ਵਰਤੋਂ ਲਈ ਲੈ ਰੱਖਿਆ ਸੀ। ਇਸ ਹੈਲੀਕਾਪਟਰ ‘ਚ ਸੀ.ਆਰ.ਪੀ.ਐੱਫ ਦੇ ਏ.ਡੀ.ਜੀ ਅਤੇ ਆਈ.ਜੀ ਸਮੇਤ 9 ਲੋਕ ਸਵਾਰ ਸਨ ਜੋ ਕਿ ਲੈਂਡਿੰਗ ਦੇ ਬਾਅਦ ਸੁਰੱਖਿਅਤ ਹਨ। ਐਮਰਜੈਂਸੀ ਲੈਂਡਿੰਗ ਦੌਰਾਨ ਇਲਾਕੇ ਦੇ ਲੋਕ ਵੀ ਡਰ ਗਏ। ਸੂਚਨਾ ਮੁਤਾਬਕ ਹੈਲੀਕਾਪਟਰ ‘ਤੇ ਸਵਾਰ ਹੋ ਕੇ ਸੀ.ਆਰ.ਪੀ.ਐੱਫ ਦੇ ਅਧਿਕਾਰੀ ਇਲਾਕੇ ਦੇ ਭਲੁਆਹੀ ਕੈਂਪ ਜਾ ਰਹੇ ਸਨ, ਇਸੀ ਦੌਰਾਨ ਇਹ ਘਟਨਾ ਵਾਪਰ ਗਈ।

Listen Live

Subscription Radio Punjab Today

Our Facebook

Social Counter

  • 8836 posts
  • 0 comments
  • 0 fans

Log In