Menu

ASI ‘ਤੇ ਲੱਗੇ ਕੁੜੀ ਨਾਲ ਛੇੜਛਾੜ ਦੇ ਇਲਜ਼ਾਮ, ਮੰਗੀ ਮੁਆਫੀ

ਰੂਪਨਗਰ ‘ਚ ਇੱਕ ASI ‘ਤੇ ਕੁੜੀ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਹਨ ।ਇਕ ASI ਨੇ ਇਕ ਕੁੜੀ ਨਾਲ ਛੇੜਖਾਨੀ ਕਰ ਦਿਤੀ, ਜਿਸ ਤੋਂ ਬਾਅਦ ਗੁੱਸੇ ਵਿਚ ਭੜਕੇ ਲੋਕਾਂ ਨੇ ਏਐਸਆਈ ਦੀ ਕੁੱਟਮਾਰ ਕੀਤੀ ਤੇ ਇਕ ਨੌਜਵਾਨ ਨੇ ਗੁੱਸੇ ਵਿਚ ਏਐਸਆਈ ਦੇ ਥੱਪੜ ਵੀ ਮਾਰ ਦਿਤਾ

ਜਾਣਕਾਰੀ ਅਨੁਸਾਰ ਨਰਸਿੰਗ ਦੀ ਪੜ੍ਹਾਈ ਕਰਨ ਵਾਲੀ ਰੂਪਨਗਰ ਵਾਸੀ ਵਿਦਿਆਰਥਣ ਚੰਡੀਗੜ੍ਹ ਤੋਂ ਰੂਪਨਗਰ ਜਾਣ ਲਈ ਪੰਜਾਬ ਰੋਡਵੇਜ਼ ਦੀ ਬੱਸ ਵਿਚ ਸਵਾਰ ਸੀ ਤਾਂ ਸਿਵਲ ਵਰਦੀ ਵਿਚ ਏਐਸਆਈ ਉਸ ਦੇ ਨਾਲ ਵਾਲੀ ਸੀਟ ’ਤੇ ਆ ਕੇ ਬੈਠ ਗਿਆ ਤੇ ਲੜਕੀ ਨਾਲ ਛੇੜਖਾਨੀ ਕਰਨ ਲੱਗਾ। ਲੜਕੀ ਨੇ ਏਐਸਆਈ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਪਰ ਉਹ ਨਾ ਹਟਿਆ। ਜਿਸ ਤੋਂ ਬਾਅਦ ਲੜਕੀ ਨੇ ਅਪਣੇ ਭਰਾ ਨੂੰ ਮੈਸੇਜ ਕਰ ਦਿਤਾ।

ਇਸ ਤੋਂ ਬਾਅਦ ਲੜਕੀ ਦੇ ਰਿਸ਼ਤੇਦਾਰਾਂ ਨੇ ਉਸ ਏਐਸਆਈ ਨੂੰ ਬੱਸ ਸਟੈਂਡ ’ਤੇ ਫੜ੍ਹ ਲਿਆ ਅਤੇ ਇਸ ਬਾਰੇ ਪੁਲਿਸ ਨੂੰ ਸੂਚਨਾ ਦੇ ਦਿਤੀ। ਇਸ ਦੌਰਾਨ ਗੁੱਸੇ ਵਿਚ ਆਏ ਲੋਕਾਂ ਨੇ ਏਐਸਆਈ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਪਰ ਬਾਅਦ ਵਿਚ ASI ਵਲੋਂ ਮਾਫ਼ੀ ਮੰਗਣ ‘ਤੇ ਕੁੜੀ ਵਾਲਿਆਂ ਨੇ ਸ਼ਿਕਾਇਤ ਵਾਪਿਸ ਲੈ ਲਈ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In