ਫਰਿਜ਼ਨੋ (ਕੈਲੀਫੋਰਨੀਆਂ) 30 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ “ਸਹਾਇਤਾ” ਸੰਸਥਾ ਵੱਲੋਂ ਦੀਨ ਦੁਖੀਆਂ ਦੀ ਮੱਦਦ ਲਈ ਪੰਜਾਬ ਭਰ ਵਿੱਚ ਉਪਰਾਲੇ ਵਿੱਢੇ ਗਏ ਹਨ, ਅਤੇ ਆਪਣੇਂ ਨਿਸ਼ਾਨੇ ਦੀ ਪੂਰਤੀ ਲਈ ਇਸ ਸੰਸਥਾ ਦੇ ਕਾਰਕੁਨ ਦਾਨੀਂ ਸੱਜਣਾ ਤੇ ਨਿਰਭਰ ਕਰਦੇ ਹਨ।ਪਿਛਲੇ ਤਿੰਨ ਸਾਲ ਤੋ ਲਗਤਾਰ ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਫਰਿਜ਼ਨੋ ਏਰੀਏ ਵਿੇਚ ਸਹਾਇਤਾ ਸੰਸਥਾ ਲਈ ਸਲਾਨਾਂ ਫੰਡ ਰੇਜ਼ ਕਰਦੀ ਆ ਰਹੀ ਹੈ।ਇਸ ਸਾਲ ਕੋਵਿੱਡ 19 ਦੇ ਚੱਲਦਿਆਂ ਪੀਸੀਏ ਫਰਿਜ਼ਨੋ ਨੇ ਸਹਾਇਤਾ ਸੰਸਥਾ ਲਈ ਚੌਥੇ ਔਨ ਲਾਈਨ ਫੰਡ ਰੇਜ਼ ਦਾ ਅਯੋਜਨ ਕੀਤਾ, ‘ਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਫਰਿਜ਼ਨੋ ਏਰੀਏ ਦੇਦਾਨੀ ਸੱਜਣਾਂ ਨੇ ਵੱਧ ਚੜਕੇ ਆਪਣਾ ਯੋਗਦਾਨ ਪਾਇਆ। ਇਸ ਫੰਡ ਰੇਜ਼ ਦੌਰਾਨ ਤਕਰੀਬਨ 21000 ਡਾਲਰ ਸਹਾਇਤਾ ਸੰਸਥਾ ਲਈ ਇਕੱਠਾ ਹੋਇਆ, ਅਤੇ ਇਸ ਵਿੱਚੋਂ ਗਿਆਰਾਂ ਹਜ਼ਾਰ ਡਾਲਰ ਪੀਸੀਏ ਮੈਂਬਰਾਂ ਨੇ ਦਾਨ ਵਜੋਂ ਦਿੱਤਾ। ਇਸ ਮੌਕੇ ਪੀਸੀਏ ਮੈਂਬਰ ਅਤੇ ਸਹਾਇਤਾ ਵਲੰਟੀਅਰ ਸੁਖਬੀਰ ਸਿੰਘ ਭੰਡਾਲ ਅਤੇ ਅੰਮ੍ਰਿਤ ਧਾਲੀਵਾਲ ਨੇ ਦੱਸਿਆ ਕਿ ਇਹ ਫੰਡ ਰੇਜ਼ ਭਾਰਤ ਦੀ ਰਾਜਧਾਨੀ ਦਿੱਲੀ ਅੰਦਰ ਕਿਰਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇਕਿਸਾਨਾਂ / ਮਜ਼ਦੂਰਾਂ ਦੇ ਬੇਸਹਾਰਾ ਬੱਚਿਆਂ ਦੀ ਪੜਾਈ ਵਿੱਚ ਮੱਦਦ ਕਰਨ ਲਈ ਇਕੱਤਰ ਕੀਤਾ ਗਿਆ ਹੈ, ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਤੁਹਾਡੀ ਦਿੱਤੀਇੱਕ ਇੱਕ ਪੈਨੀ-ਪੈਨੀਂ ਸਹੀ ਥਾਂ ਤੇ ਲੱਗੇ। ਇਸ ਮੌਕੇ ਸਹਾਇਤਾ ਦੇ ਮੋਢੀ ਮੈਂਬਰਾਂ ਵਿੱਚੋਂ ਸਰੂਪ ਸਿੰਘ ਝੱਜ ਨੇ ਫਰਿਜ਼ਨੋ ਏਰੀਏ ਦੇ ਸਮੂਹ ਦਾਨੀ ਸੱਜਣਾਂ ਅਤੇ ਪੀਸੀਏਮੈਂਬਰਾਂ ਦਾ ਸੁੱਭ ਕਾਰਜ਼ ਲਈ ਦਸਵੰਧ ਕੱਢਣ ਲਈ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਗਿਆ। ਇਸ ਮੌਕੇ ਡਾਕਟਰ ਹਰਕੇਸ਼ ਸੰਧੂ ਨੇ ਕਿਹਾ ਕਿ 2005 ਤੋ ਸਹਾਇਤਾ ਲੋੜਵੰਦ ਲੋਕਾਂ ਅਤੇ ਬੇਸਬਰਾ ਬੱਚਿਆ ਦੀ ਮੱਦਦ ਕਰਦੀ ਆ ਰਹੀ ਅਤੇ ਦਾਨੀ ਸੱਜਣਾਂ ਦੀ ਮੱਦਦ ਨਾਲ ਸਾਡਾ ਇਹ ਉਪਰਾਲਾ ਅੱਗੇ ਵੀ ਜਾਰੀ ਰਹੇਗਾ।