Menu

ਕਾਂਗਰਸ ਵੱਲੋਂ ਦਲਿਤਾਂ ਨੂੰ ਬਦਨਾਮ ਅਤੇ ਗੁੰਮਰਾਹ ਕਰਨ ਦੀ ਸਾਜ਼ਿਸ਼ ਦਾ ਨਾਮ ਹੈ ਚੰਨੀ – ਗੜ੍ਹੀ

ਪੰਜਾਬ ਬਸਪਾ ਪ੍ਰਧਾਨ ਗੜ੍ਹੀ ਨੇ ਚੰਨੀ ਖ਼ਿਲਾਫ਼ ਬੋਲਿਆ ਹੱਲਾ
ਦਲਿਤ ਭਾਈਚਾਰੇ ਅਤੇ ਸਿੱਖਾਂ ਨੂੰ ਲੜਾਉਣ ਲਈ ਕੀਤੀ ਸਾਜ਼ਿਸ਼ ਤਹਿਤ ਲਗਾਇਆ ਦਲਿਤ ਡੀਜੀਪੀ
ਚੰਨੀ ਨੂੰ ਦੱਸਿਆ ਕਾਂਗਰਸ ਹਾਈਕਮਾਨ ਦਾ ਗੁਲਾਮ’, ਕਿਹਾ ਦਲਿਤਾਂ ਦੀ ਕਿਵੇਂ ਕਰਨਗੇ ਰੱਖਿਆ

ਚੰਡੀਗੜ, 25 ਜਨਵਰੀ –  ਪੰਜਾਬ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ  ਕਾਂਗਰਸ ਪਾਰਟੀ ਵੱਲੋਂ ਦਲਿਤਾਂ ਨੂੰ ਬਦਨਾਮ ਅਤੇ ਗੁੰਮਰਾਹ ਕਰਨ ਦਾ ਦੂਜਾ ਨਾਮ ਚਰਨਜੀਤ ਸਿੰਘ ਚੰਨੀ ਹੈ ਜੋ ਨਿੱਤ ਗ਼ਰੀਬ ਅਤੇ ਆਮ ਆਦਮੀ ਹੋਣ ਦਾ ਨਾਟਕ ਕਰਕੇ ਦਲਿਤ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ । ਉਨ੍ਹਾਂ ਕਿਹਾ ਕਿ ਕਰੋੜਾਂ ਦੀ ਸੰਪਤੀ ਦਾ ਮਾਲਕ ਇੱਕ ਗ਼ਰੀਬ ਅਤੇ ਆਮ ਆਦਮੀ ਕਿਵੇਂ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਸਮਝੌਤੇ ਤੋਂ ਬੁਖਲਾਹਟ ਵਿੱਚ ਆ ਕੇ ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਾ ਕੇ ਦਲਿਤ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ਦੀ ਅਸਫ਼ਲ ਕੋਸ਼ਿਸ਼ ਕੀਤੀ ਹੈ। ਪਰ ਇਹ ਭਾਈਚਾਰਾ ਸੂਝਵਾਨ ਹੈ ਜੋ ਕਾਂਗਰਸ ਦੀਆਂ ਸਾਰੀਆਂ ਚਾਲਾਂ ਨੂੰ ਸਮਝ ਰਿਹਾ ਹੈ । ਉਨ੍ਹਾਂ ਦੱਸਿਆ ਕਿ ਚੰਨੀ ਰੋਜ਼ ਆਪਣੇ ਆਪ ਨੂੰ ਆਮ ਆਦਮੀ ਦੱਸ ਕੇ ਕਦੇ ਟੈਂਟ ਲਾਉਣ ਵਾਲਾ ਕਦੇ ਗੁੜ ਕੱਢਣ ਵਾਲਾ ਕਦੇ ਰਿਕਸ਼ਾ ਚਲਾਉਣ ਵਾਲਾ ਦੱਸ ਰਹੇ ਹਨ ਪਰ ਉਹ ਜਵਾਬ ਦੇਣ ਕਿ ਇੰਨੇ ਸਾਲ ਸੱਤਾ ਭੋਗਣ ਵੇਲੇ ਅਤੇ ਮੰਤਰੀ ਰਹਿਣ ਵੇਲੇ ਉਨ੍ਹਾਂ ਨੂੰ ਇਸ ਦਲਿਤ ਭਾਈਚਾਰੇ ਦੀ ਯਾਦ ਕਿਉਂ ਨਹੀਂ ਆਈ । ਉਨ੍ਹਾਂ ਕਿਹਾ ਕਿ ਚੰਨੀ ਵੱਲੋਂ ਇਹ ਡਰਾਮੇ ਸਿਰਫ਼ ਦਲਿਤ ਵੋਟ ਬੈਂਕ ਨੂੰ ਹਾਸਲ ਕਰਨ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਨੇ ਆਪਣੇ ਇੱਕ ਸੌ ਗਿਆਰਾਂ ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ 36000 ਮੁਲਾਜ਼ਮਾਂ ਨੂੰ ਪੱਕਾ ਕਰਨ, ਗਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ , ਲਾਲ ਡੋਰੇ ਤੋਂ ਰਜਿਸਟ੍ਰੇਸ਼ਨ ਕਰਾਉਣ, ਕਈ ਯੂਨੀਵਰਸਿਟੀਆਂ ਵਿਚ ਚੇਅਰ ਸਥਾਪਿਤ ਕਰਨ,  ਅੰਬੇਡਕਰ ਨਾਮ ਤੇ ਅਜਾਇਬ ਘਰ ਸਥਾਪਿਤ ਕਰਨ, ਆਦਮਪੁਰ ਏਅਰਪੋਰਟ ਨੂੰ ਗੁਰੂ ਰਵਿਦਾਸ ਜੀ ਦੇ ਨਾਮ ਤੇ ਅਤੇ ਚਾਰ ਮਾਰਗੀ ਸੜਕ ਗੁਰੂ ਰਵਿਦਾਸ ਜੀ ਦੇ ਨਾਮ ਤੇ ਬਣਾਉਣ, ਧਾਰਮਿਕ ਸਥਾਨਾਂ ਲਈ ਕਰੋੜਾਂ ਰੁਪਏ ਦੇ ਐਲਾਨ ਕੀਤੇ ਜੋ ਸਿਰਫ਼ ਐਲਾਨ ਬਣ ਕੇ ਹੀ ਰਹਿ ਗਏ।  ਗੜ੍ਹੀ ਨੇ ਚਰਨਜੀਤ ਸਿੰਘ ਚੰਨੀ ਉੱਤੇ ਉਨ੍ਹਾਂ ਦੇ ਭਾਣਜੇ ਦੇ ਘਰ ਤੋਂ ਮਿਲੀ ਕਰੋੜਾਂ ਦੀ ਰਾਸ਼ੀ ਦਾ ਹਿਸਾਬ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਚੰਨੀ ਗ਼ਰੀਬ ਹਨ ਤਾਂ ਕਰੋੜਾਂ ਰੁਪਏ ਉਨ੍ਹਾਂ ਕੋਲ ਕਿੱਥੋਂ ਆਏ ਉਹ ਦੱਸਣ ਪੰਜਾਬ ਅੱਜ ਉਨ੍ਹਾਂ ਤੋਂ ਇਹ ਸਵਾਲ ਕਰ ਰਿਹਾ ਹੈ।
ਗੜ੍ਹੀ ਨੇ ਕਿਹਾ ਕਿ ਸਿੱਖ ਭਾਈਚਾਰੇ ਵਿੱਚ ਬਦਨਾਮ ਦਲਿਤ ਨੂੰ ਡੀਜੀਪੀ ਲਗਾਉਣਾ ਵੀ ਕਾਂਗਰਸ ਦਾ ਪੰਜਾਬ ਵਿਚ ਸਿੱਖ ਦਲਿਤ ਦਾ ਆਪਸੀ ਝਗੜਾ ਲਗਾਉਣ ਦੀ ਸਾਜਿਸ਼ ਸੀ, ਜਿਸ ਤਹਿਤ ਉੱਚ ਅਧਿਕਾਰੀ ਰਹਿੰਦੇ ਹੋਏ ਨਿਰਦੋਸ਼ ਅੰਮ੍ਰਿਤਧਾਰੀ ਸਿੰਘਾਂ ਨੂੰ ਬੇਅਦਬੀ ਦੇ ਕੇਸਾਂ ਵਿਚ ਥਰਡ ਡਿਗਰੀ ਅਤਿਆਚਾਰ ਕੀਤਾ ਅਤੇ ਜੋ ਕਿ ਬਾਦ ਵਿਚ ਕੋਰਟ ਤੋਂ ਬੇਦੋਸ਼ੇ ਸਿੱਧ ਹੋਏ।

ਪੁੱਤ ਨੇ ਵੱਟਿਆ ਪਾਸਾ, ਬੁੱਢੇ ਮਾਂ ਪਿਓ…

ਚੰਡੀਗੜ੍ਹ, 24 ਮਈ – ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੇ ਇਕਲੌਤੇ ਪੁੱਤਰ ਦੀ ਉਦਾਸੀਨਤਾ…

ਹਰਿਆਣਾ: ਯੂਟਿਊਬਰ ਸੰਗੀਤਾ ਦੀ ਜ਼ਮੀਨ…

ਰੋਹਤਕ, 23 ਮਈ – ਹਰਿਆਣਾ ਦੇ ਰੋਹਤਕ…

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ…

ਨਵੀਂ ਦਿੱਲੀ, 21 ਮਈ – ਹਰਿਆਣਾ ਦੇ…

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ,…

ਭਰਤਪੁਰ, 19 ਮਈ – ਭਰਤਪੁਰ ਜ਼ਿਲ੍ਹੇ ਵਿੱਚ…

Listen Live

Subscription Radio Punjab Today

Our Facebook

Social Counter

  • 23978 posts
  • 0 comments
  • 0 fans

ਟੈਕਸਾਸ ਸਟੇਟ ਵਿੱਚ ਸਕੂਲ ਸ਼ੂਟਿੰਗ ਦੌਰਾਨ 15…

ਫਰਿਜਨੋ, 25 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਗੋਲੀ-ਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ…

UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ…

ਨਵੀਂ ਦਿੱਲੀ, 13 ਮਈ – ਸੰਯੁਕਤ ਅਰਬ…

ਗਾਇਕ ਕਰਨ ਔਜਲਾ ਦੇ ਸ਼ੋਅ…

ਫਰਿਜ਼ਨੋ, ਕੈਲੀਫੋਰਨੀਆਂ, 11 ਮਈ (ਕੁਲਵੰਤ ਧਾਲੀਆਂ /…

“20ਵਾਂ ਮੇਲਾ ਗ਼ਦਰੀ ਬਾਬਿਆਂ ਦਾ”…

ਫਰਿਜ਼ਨੋ, 11 ਮਈ ( ਕੁਲਵੰਤ ਧਾਲੀਆਂ /…