Menu

ਸ਼ੁੱਧ ਵਾਤਾਵਰਣ ਦਾ ਮੁੱਦਾ ਮੈਨੀਫੈਸਟੋ ਦਾ ਹਿੱਸਾ ਬਣੇ-ਸੰਤ ਸੀਚੇਵਾਲ

ਬਠਿੰਡਾ, 22 ਜਨਵਰੀ (ਬਲਵਿੰਦਰ ਸ਼ਰਮਾ)-ਵਾਤਾਵਰਣ ਪ੍ਰਤੀ ਫਿਕਰਮੰਦ ਪੰਜਾਬ ਵਾਤਾਵਰਨ ਚੇਤਨਾ ਲਹਿਰ ਦੇ ਆਗੂ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਗੁਰਪ੍ਰੀਤ ਸਿੰਘ ਚੰਦਬਾਜਾ ਨੇ ਪ੍ਰੈਸ ਕਲੱਬ ਬਠਿੰਡਾ  ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਕੇਂਦਰੀ ਭੂਜਲ ਬੋਰਡ ਦੀ ਸਾਲ 2019 ‘ਚ ਆਈ ਰਿਪੋਰਟ ਦੱਸ ਰਹੀ ਹੈ ਕਿ ਪੰਜਾਬ ਦੀ ਧਰਤੀ ਹੇਠਲੇ ਤਿੰਨ ਪੱਤਣਾਂ ‘ਚ 17 ਸਾਲ ਦਾ ਪਾਣੀ ਬਚਿਆ ਹੈ । ਸਾਡੀ ਹਵਾ, ਮਿੱਟੀ, ਪਾਣੀ ਹੀ ਨਹੀਂ ਪਲੀਤ ਹੋਏ ਬਲਕਿ ਸਾਡੀ ਖਾਦ ਖੁਰਾਕ ਵੀ ਜਹਿਰਲੀ ਹੋ ਗਈ ਹੈ। ਉਹਨਾਂ ਕਿਹਾ ਕਿ ਧਰਤੀ ਉਪਰਲੇ ਪਾਣੀ ਚੋਂ ਲੁਧਿਆਣੇ ਦੇ ਬੁੱਢੇ ਦਰਿਆ (ਨਾਲੇ) ਦਾ ਸਭ ਤੋਂ ਮਾੜਾ ਹਾਲ ਹੈ । ਇਸ ਵਿੱਚ 750 ਮਿਲੀਅਨ (75 ਕਰੋੜ) ਲੀਟਰ ਪਾਣੀ ਚੱਲਦਾ ਹੈ, ਜੋ ਸਤਲੁਜ ਦਰਿਆ ਵਿੱਚ ਪੈਂਦਾ ਹੈ ਜੋ ਅੱਗੇ ਪੰਜਾਬ ਦੇ ਮਾਲਵਾ ਖੇਤਰ ਅਤੇ ਰਾਜਸਥਾਨ ਵਿੱਚ ਪੀਣ ਲਈ ਵੀ ਵਰਤਿਆ ਜਾਂਦਾ ਹੈ। ਇਸ ਦਰਿਆ ਵਿਚ ਚੱਲਦੇ ਪਾਣੀ ਦੀ ਗੁਣਵੱਤਾ ਦਾ ਪੈਮਾਨਾ ਬਹੁਤ ਹੀ ਖਤਰਨਾਕ ਪੱਧਰ ਤੱਕ ਮਾੜਾ ਹੈ।  ਪੰਜਾਬ ਵਿੱਚ ਲੱਗਭਗ 4000 ਉਦਯੋਗ ਪਾਣੀ ਦੀ ਵਰਤੋਂ ਕਰਦੇ ਹਨ । ਅਨੇਕਾਂ ਡਰੇਨਾਂ ਵਿੱਚ ਵੱਡੀ ਪੱਧਰ ਤੇ ਕਈ  ਉਦਯੋਗਾਂ ਦਾ ਅਣਸੋਧਿਆ ਪਾਣੀ ਵੀ ਛੱਡਿਆ ਜਾਂਦਾ ਹੈ। ਇਸ ਵਿੱਚ ਭਾਰੀਆਂ ਧਾਤਾਂ ਅਤੇ ਖ਼ਤਰਨਾਕ ਜ਼ਹਿਰਾਂ ਵੀ ਹੁੰਦੀਆਂ ਹਨ ਜਿਸ ਕਾਰਨ ਡਰੇਨਾਂ ਅਤੇ ਦਰਿਆਵਾਂ ਕੰਢੇ ਵੱਸਦੇ ਲੋਕਾਂ ਵਿੱਚ ਖ਼ਤਰਨਾਕ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਹਨ। ਧਰਤੀ ਹੇਠਲਾ ਪਾਣੀ ਪਲੀਤ ਹੋ ਰਿਹਾ ਹੈ। ਡੇਅਰੀਆਂ ਦਾ ਮਲ ਮੂਤਰ ਵੀ ਸਿੱਧਾ ਇਹਨਾਂ ਡਰੇਨਾਂ ਵਿੱਚ ਸੁੱਟਿਆ ਜਾ ਰਿਹਾ ਹੈ ਜੋ ਅੱਗੇ ਦਰਿਆਵਾਂ ਵਿੱਚ ਜਾ ਕੇ ਲਗਾਤਾਰ ਪੀਣ ਦੇ ਪਾਣੀ ਦੇ ਜਲ ਸਰੋਤਾਂ ਨੂੰ ਗੰਦਾ ਕਰਦਾ ਹੈ ।

ਉਹਨਾਂ ਦੱਸਿਆ ਕਿ ਖੇਤੀ ਵਿੱਚ ਵਰਤੇ ਜਾਂਦੇ ਕੀਟਨਾਸ਼ਕ ਸਾਡੀ ਥਾਲੀ ਵਿੱਚ ਆ ਪਹੁੰਚੇ ਹਨ। ਇਹਨਾਂ ਨੇ ਸਾਡੀ ਖੁਰਾਕ ਰਾਹੀਂ ਸਾਡੇ ਸਰੀਰ ਵਿੱਚ ਘਰ ਬਣਾ ਲਿਆ ਹੈ। ਅੱਜ ਕੀਟਨਾਸ਼ਕ ਜ਼ਹਿਰਾਂ ਸਾਡੇ ਖੂਨ ਵਿੱਚ ਅਤੇ ਮਾਂ ਦੇ ਦੁੱਧ ਤੱਕ ਪਹੁੰਚ ਗਈਆਂ ਹਨ। ਇਹ ਜ਼ਹਿਰਾਂ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਮ ਕਰ ਦੇਣਗੀਆਂ। ਪਿਛਲੇ 70 ਸਾਲਾਂ ਦੀ ਭੌਤਿਕ ਤਰੱਕੀ ਨੇ ਜਿੱਥੇ ਪੰਜਾਬੀਆਂ ਨੂੰ ਸੁੱਖ ਸਹੂਲਤਾਂ ਨਾਲ ਲੈਸ ਕੀਤਾ ਹੈ, ਉੱਥੇ ਹੀ ਇਸ ਦੀ ਸਾਫ ਸੁਥਰੀ ਪੌਣ ਨੂੰ ਜ਼ਹਿਰੀਲਾ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਹਵਾ ਦੀ ਗੁਣਵੱਤਾ ਦਾ ਪੈਮਾਨਾ 50 ਤੱਕ ਹੀ ਰਹਿਣਾ ਚਾਹੀਦਾ ਹੈ, ਪੰਜਾਬ ਵਿੱਚ ਬਰਸਾਤਾਂ ਦੇ ਦਿਨਾਂ ਨੂੰ ਛੱਡਕੇ ਇਹ ਕਦੀ ਵੀ 100 ਤੋਂ ਹੇਠਾਂ ਨਹੀਂ ਰਹਿੰਦਾ ਅਤੇ ਨਵੰਬਰ ਦੇ ਮਹੀਨੇ ਦਿਵਾਲੀ ਦੇ ਨੇੜੇ ਇਹ 500 ਦੇ ਸਿਖ਼ਰਲੇ ਡੰਡੇ ਤੇ ਪਹੁੰਚ ਜਾਂਦਾ ਹੈ। ਇਹ ਪੈਮਾਨਾ 300 ਤੋਂ ਵੱਧ ਜਾਵੇ ਤਾਂ ਸਾਇੰਸ ਦੀ ਭਾਸ਼ਾ ਵਿੱਚ ਇਹ ਮਨੁੱਖ, ਜੀਵ ਜੰਤੂਆਂ ਅਤੇ ਬਨਸਪਤੀ ਲਈ ਖਤਰਨਾਕ ਮੰਨਿਆ ਜਾਂਦਾ ਹੈ। ਫੈਕਟਰੀਆਂ ਦੀਆਂ ਚਿਮਨੀਆਂ ਅਤੇ ਭੱਠਿਆਂ ਚੋਂ ਨਿਕਲਦਾ ਕਾਲਾ ਧੂੰਆਂ, ਪੁਰਾਣੇ ਵਾਹਨਾਂ, ਕੂੜੇ ਦੇ ਢੇਰਾਂ, ਸ਼ੜਕਾਂ ਤੇ ਉੱਡਦੀ ਧੂੜ ਅਤੇ ਪਰਾਲੀ ਨੂੰ ਲੱਗੀ ਅੱਗ ਹਵਾ ਨੂੰ ਜ਼ਹਿਰੀਲਾ ਕਰ ਰਹੀ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਪੰਜਾਬ ਦੇ ਸ਼ਹਿਰਾਂ ਵਿੱਚ ਰੋਜ਼ਾਨਾ 4300 ਟਨ ਕੂੜਾ ਕਰਕਟ ਨਿਕਲਦਾ ਹੈ। ਸ਼ਹਿਰਾਂ ਵਿੱਚ ਸੜੇਹਾਂਦ ਮਾਰਦੇ ਕੂੜੇ ਦੇ ਢੇਰ ਜਿੱਥੇ ਨਿਰਾ ਪ੍ਰਦੂਸ਼ਨ ਦਾ ਕਾਰਨ ਬਣਦੇ ਹਨ ਉੱਥੇ ਇਹਨਾਂ ਢੇਰਾਂ ਤੇ ਪੈਦਾ ਹੁੰਦੀਆਂ ਮੱਖੀਆਂ ਮੱਛਰ ਅਤੇ ਹੋਰ ਜੀਵ ਜੰਤੂਆਂ ਦੇ ਕਾਰਨ ਅਨੇਕਾਂ ਬਿਮਾਰੀਆਂ ਫੈਲਦੀਆਂ ਹਨ। ਇਸੇ ਤਰ੍ਹਾਂ ਪਲਾਸਟਿਕ ਦੇ ਲਿਫਾਫੇ ਜੋ ਕੂੜੇ ਕਰਕਟ ਦਾ ਮੁੱਖ ਸਰੋਤ ਹਨ ਅਤੇ ਹਵਾ ਅਤੇ ਪਾਣੀ ਨੂੰ ਜ਼ਹਿਰਾਂ ਨਾਲ ਪ੍ਰਦੂਸ਼ਿਤ ਕਰਦੇ ਹਨ, ਜੋ ਪੰਜਾਬ ਵਿੱਚ ਪੂਰੀ ਤਰ੍ਹਾਂ ਬੈਨ ਹਨ, ਪਰ ਧੜੱਲੇ ਨਾਲ ਵਿਕ ਰਹੇ ਹਨ ਲਈ ਆਖਰ ਕੋਣ ਜਿੰਮੇਵਾਰ ਹੈ। ਮਾਹਰਾਂ ਅਨੁਸਾਰ ਕਿਸੇ ਵੀ ਸਟੇਟ ਦਾ 33% ਰਕਬਾ ਜੰਗਲਾਂ ਅਧੀਨ ਚਾਹੀਦਾ ਹੈ ਤਾਂ ਜੋ ਚੌਗਿਰਦੇ ਦਾ ਸੰਤੁਲਨ ਸਾਵਾਂ ਰੱਖਿਆ ਜਾ ਸਕੇ। ਪੰਜਾਬ ਵਿੱਚ 1947 ਵਿੱਚ ਲੱਗਭਗ 40% ਸੀ ਜੋ ਪੰਜਾਬ ਸਰਕਾਰ ਅਨੁਸਾਰ ਅੱਜ ਘੱਟ ਕੇ 6%(3084 ਸਕੇਅਰ ਕਿਲੋਮੀਟਰ) ਤੋਂ ਵੀ ਘੱਟ  ਰਹਿ ਗਿਆ ਹੈ। ਆਵਾਜ਼ ਦਾ ਸ਼ੋਰ ਵੀ ਪੰਜਾਬ ਵਿੱਚ ਲਗਾਤਾਰ ਵੱਧ ਰਿਹਾ ਹੈ ਜਿਸ ਨੂੰ ਰੋਕਣਾ ਪੰਜਾਬੀਆਂ ਦੀ ਮਾਨਸਿਕ ਸਿਹਤ ਲਈ ਜ਼ਰੂਰੀ ਹੈ। ਪੰਜਾਬੀਓ ਆਓ ਰਲਮਿਲ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰੀਏ ਕਿ ਉਹ ਵਾਤਾਵਰਣ ਦੇ ਮੁੱਦੇ ਨੂੰ ਚੋਣ ਮਨੋਰਥ ਪੱਤਰ ਵਿੱਚ ਪਹਿਲੇ ਨੰਬਰ ਤੇ ਸ਼ਾਮਲ ਕਰਨ, ਤਾਂ ਜੋ ਪੰਜਾਬ ਦੇ ਜ਼ਹਿਰੀਲੇ ਹੋ ਚੁੱਕੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਜੇਕਰ ਅਸੀਂ ਹੁਣ ਨਾ ਜਾਗੇ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਸ ਮੌਕੇ ਡਾਕਟਰ ਮਨਜੀਤ ਜੌੜਾ, ਗੁਰਵਿੰਦਰ ਸ਼ਰਮਾ ਬਠਿੰਡਾ, ਗੁਰਪ੍ਰੀਤ ਸਿੰਘ ਸਿੱਧੂ ਲਹਿਰਾਂ ਧੂੜਕੋਟ, ਪ੍ਰੋ ਅੰਗਰੇਜ਼ ਸਿੰਘ, ਮਨਵਿੰਦਰ ਸਿੰਘ ਬਰਾੜ, ਬਘੇਲ ਸਿੰਘ, ਸੁਰਜੀਤ ਸਿੰਘ ਸੀਚੇਵਾਲ  ਦਇਆ ਸਿੰਘ ਸੀਚੇਵਾਲ ਆਦਿ ਹਾਜ਼ਰ ਸਨ।

ਚੌਥੇ ਪੜਾਅ ਤਹਿਤ 9 ਸੂਬਿਆਂ ਅਤੇ ਇਕ…

ਨਵੀਂ ਦਿੱਲੀ, 13 ਮਈ : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ‘ਚ 9 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਭਾਜਪਾ ਸੱਤਾ ‘ਚ ਵਾਪਸ ਨਹੀਂ…

ਨਵੀਂ ਦਿੱਲੀ, 11 ਮਈ 2024 – ਦਿੱਲੀ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40295 posts
  • 0 comments
  • 0 fans