Menu

ਪ੍ਰਮੁੱਖ ਆਗੂਆਂ ਦੇ ਕਾਂਗਰਸ ‘ਚ ਆਉਣ ਨਾਲ ਲੰਬੀ ਤੋਂ ਕਾਂਗਰਸੀ ਉਮੀਦਵਾਰ ਹੋਰ ਤਕੜਾ ਹੋਇਆ

ਐਂਤਵਾਰ ਨੂੰ ਰਾਜਾ ਵੜਿੰਗ ਕਰਨਗੇ ਦਫ਼ਤਰ ਦਾ ਉਦਘਾਟਨ

ਲੰਬੀ, 22 ਜਨਵਰੀ (ਬਲਵਿੰਦਰ ਸ਼ਰਮਾ )-ਵਿਧਾਨ ਸਭਾ ਹਲਕਾ ਲੰਬੀ ਤੋਂ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਉਦੋਂ ਹੋਰ ਤਕੜਾ ਨਜ਼ਰ ਆਉਣ ਲੱਗਿਆ ਜਦੋਂ ਕਈ ਸਰਪੰਚ ਤੇ ਹੋਰ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਕਾਂਗਰਸ ਦੀ ਹਮਾਇਤ ਵਿਚ ਜੁਟ ਗਏ ਹਨ। ਜਦਕਿ ਇਕ ਗੁਆਂਢੀ ਵਿਧਾਇਕ ਵੀ ਕਾਂਗਰਸ ਦਾ ਝੰਡਾ ਚੁੱਕ ਕੇ ਪ੍ਰਚਾਰ ਵਿਚ ਜੁਟ ਗਿਆ ਹੈ।

ਇਹ ਦਾਅਵਾ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਦੇ ਦਫ਼ਤਰ ਵਲੋਂ ਜਾਰੀ ਇਕ ਪ੍ਰੈੱਸਨੋਟ ਰਾਹੀਂ ਕੀਤਾ ਗਿਆ। ਉਨ੍ਹਾਂ ਦੇ ਇਕ ਬੁਲਾਰੇ ਨੇ ਦੱਸਿਆ ਕਿ ਗੋਲੂ ਜੈਲਦਾਰ ਸਰਾਵਾਂ ਬੋਦਲਾ ਸਾਥੀਆਂ ਸਮੇਤ ਕਾਂਗਰਸ ਵਿਚ ਸਾ਼ਮਲ ਹੋ ਗਿਆ ਹੈ। ਉਨ੍ਹਾਂ ਵਲੋਂ ਪਿੰਡ ਵਿਚ ਵੱਡੇ ਪੱਧਰ ‘ਤੇ ਕਾਂਗਰਸ ਦੇ ਹੱਕ ‘ਚ ਪ੍ਰਚਾਰ ਕੀਤਾ ਜਾ ਰਿਹਾ ਹੈ। ਸਰਾਂਵਾਂ ਜੈਲ ਖੇਤਰ ਵਿਚ ਕਾਂਗਰਸ ਦੇ ਪ੍ਰਚਾਰ ਨੂੰ ਉਦੋਂ ਵੀ ਵੱਡਾ ਹੁਲਾਰਾ ਮਿਲਿਆ ਜਦੋਂ ਸਰਪੰਚ ਰਣਜੀਤ ਸਿੰਘ ਬੁਰਜ ਸਿਧਵਾਂ ਵੀ ਸਾਥੀਆਂ ਸਣੇ ਕਾਂਗਰਸ ਵਿਚ ਪਰਤ ਆਏ ਤੇ ਪ੍ਰਚਾਰ ਆਰੰਭ ਦਿੱਤਾ।

ਇਸੇ ਤਰ੍ਹਾਂ ਹਰਿਆਣਾ ਦੇ ਡੱਬਵਾਲੀ ਦੇ ਵਿਧਾਇਕ ਅਮਿਤ ਸਿਹਾਗ ਵੀ ਅੱਜਕੱਲ੍ਹ ਮੰਡੀ ਕਿਲਿਆਂਵਾਲੀ ਵਿਖੇ ਕਾਂਗਰਸ ਦਾ ਝੰਡਾ ਚੁੱਕ ਕੇ ਜਗਪਾਲ ਸਿੰਘ ਅਬੁਲਖੁਰਾਣਾ ਖਾਤਰ ਵੋਟਾਂ ਮੰਗ ਰਹੇ ਸਨ। ਜਿਨ੍ਹਾਂ ਨਾਲ ਵੱਡੀ ਗਿਣਤੀ ਸਮਰਥਕ ਵੀ ਨਜ਼ਰ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਅਬੁਲਖੁਰਾਣਾ ਪਰਿਵਾਰ ਵਲੋਂ ਇਲਾਕੇ ਦੀ ਕੀਤੀ ਸੇਵਾ ਦਾ ਹੀ ਨਤੀਜ਼ਾ ਹੈ ਕਿ ਲੋਕ ਕਾਂਗਰਸ ਦੀ ਹਮਾਇਤ ਆਪ ਮੁਹਾਰੇ ਹੀ ਕਰ ਰਹੇ ਹਨ।

ਦੱਸਣਯੋਗ ਹੈ ਕਿ ਅਬੁਲਪੁਰਾਣਾ ਦੀ ਹਰਮਨਪਿਆਰਤਾ ਐਨੀ ਕੁ ਵਧ ਚੁੱਕੀ ਹੈ ਕਿ ਵੱਡੀ ਗਿਣਤੀ ਵਰਕਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਇਹ ਸਿਲਸਿਲਾ ਅੱਜ ਵੀ ਕਈ ਪਿੰਡਾਂ ਅੰਦਰ ਜਾਰੀ ਰਿਹਾ।

ਕੱਲ੍ਹ ਐਂਤਵਾਰ ਨੂੰ ਲੰਬੀ ਵਿਚ ਕਾਂਗਰਸ ਵਲੋਂ ਇਕ ਹੋਰ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ, ਜਿਥੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਆਗੂ ਪਹੁੰਚ ਰਹੇ ਹਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans