ਬਠਿੰਡਾ, 22 ਜਨਵਰੀ (ਬਲਵਿੰਦਰ ਸ਼ਰਮਾ)-ਮੁੱਖ ਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ‘ਤੇ ਈਡੀ ਦੇ ਛਾਪੇ ਪੈਣ ਤੋਂ ਬਾਅਦ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਨੀ ਸਰਕਾਰ ਨੂੰ ਘੇਰਿਆ, ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਗੱਲ ਸਿਰੇ ‘ਲਾ ਦਿੱਤੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ‘ਨਵਜੋਤ ਸਿਆਂ, ਹੁਣ ਚੁੱਪ ਕਿਉਂ, ਚੰਨੀ ਵੀ ਦੋਸ਼ੀ ਹੈ ਮਾਈਨਿੰਗ ਦਾ, ਬੋਲ ਕੁਝ’।
ਹਨੀ ਦੀਆਂ ਮੁੱਖ ਮੰਤਰੀ ਨਾਲ ਤਸਵੀਰਾਂ ਨਸ਼ਰ ਕਰਦਿਆਂ ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਹਨੀ ਆਪਣੇ ਆਪ ਵਿਚ ਕੁਝ ਵੀ ਨਹੀਂ ਸੀ, ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ੳੁਸਨੂੰ ਨਾ ਸਿਰਫ ਸਕਿਊਰਿਟੀ ਤੇ ਵਿਧਾਇਕ ਦੇ ਸਟਿੱਕਰ ਵਾਲੀ ਗੱਡੀ ਦੇ ਰੱਖੀ ਸੀ, ਪਰ ਮੁੱਖ ਮੰਤਰੀ ਵਾਲੀਆਂ ਸ਼ਕਤੀਆਂ ਵੀ ਦਿੱਤੀਆਂ ਸਨ। ਮੁੱਖ ਮੰਤਰੀ ਦੇ ਸਾਰੇ ਪ੍ਰੋਗਰਾਮਾਂ ‘ਚ ਹਨੀ ਸਭ ਤੋਂ ਮੂਹਰੇ ਨਜ਼ਰ ਆਉਂਦਾ ਸੀ। ਹੁਣ ੲੀਂਡੀ ਦਾ ਛਾਪਾ ਪਿਆ ਤਾਂ ਮਾਈਨਿੰਗ ‘ਚ ਕਰੀਬ 100 ਕਰੋੜ ਰੁਪਏ ਦੀ ਘਪਲੇਬਾਜੀ ਅਤੇ ਹੋਰ ਕਈ ਮਾਮਲੇ ਉਜਾਗਰ ਹੋਏ ਹਨ। ਪ੍ਰੰਤੂ ਚੰਨੀ ਜਾਂ ਹੋਰ ਮੰਤਰੀ ਕਹਿ ਰਹੇ ਹਨ ਕਿ ਜੇਕਰ ਕੋਈ ਰਿਸ਼ਤੇਦਾਰ ਮਾੜਾ ਨਿਕਲ ਜਾਵੇ ਤਾਂ ਉਸ ਵਾਸਤੇ ਉਹੀ ਦੋਸ਼ੀ ਹਨ, ਹੋਰ ਕੋਈ ਨਹੀਂ। ਮਜੀਠੀਆ ਨੇ ਕਿਹਾ ਕਿ ਬਿਲਕੁੱਲ ਠੀਕ ਹੈ ਕਿ ਜੋ ਦੋਸ਼ੀ ਹੈ, ਸਜ਼ਾ ਵੀ ਉਸਨੂੰ ਹੀ ਮਿਲੇ, ਪਰ ਉਸ ਦੀ ਮੱਦਦ ਕਰਨ ਵਾਲਿਆਂ ਜਾਂ ਹਿੱਸੇਦਾਰਾਂ ਨੂੰ ਕਿਵੇਂ ਬਖਸ਼ਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਇਮਾਨਦਾਰੀ ਦੇ ਢੋਲ ਕੁੱਟਿਆ ਕਰਦਾ ਸੀ ਕਿ ਉਹ ਗਲ਼ਤ ਬਰਦਾਸ਼ਤ ਨਹੀ. ਕਰ ਸਕਦਾ। ਹੁਣ ਕੀ ਹੋ ਗਿਆ, ਕੀ ਉਸਨੂੰ ਚੰਨੀ ਦਾ ਦੋਸ਼ ਨਜ਼ਰ ਨਹੀਂ ਆ ਰਿਹਾ।