Menu

‘ਲੋਕਾਂ ਦੇ ਮਿਲ ਰਹੇ ਪਿਆਰ ਨਾਲ ਮੇਰੀਆਂ ਅੱਖਾਂ ਭਿੱਜ ਜਾਂਦੀਆਂ ਹਨ’-ਜਗਰੂਪ ਸਿੰਘ ਗਿੱਲ

ਦੋ ਦਰਜਨ ਨੌਜ਼ਵਾਨਾਂ ਨੇ ਆਪ ਦੇ ਹੱਕ ‘ਚ ਵੱਖਰੀ ਮੁਹਿੰਮ ਵਿੱਢੀ

ਬਠਿੰਡਾ, 21 ਜਨਵਰੀ (ਬਲਵਿੰਦਰ ਸ਼ਰਮਾ)-‘ਮੈਂ ਨਗਰ ਕੌਂਸਲ ਦਾ ਪ੍ਰਧਾਨ ਜਾਂ ਨਗਰ ਨਿਗਮ ਦਾ ਮੈਂਬਰ ਰਹਿੰਦਿਆਂ ਹਮੇਸ਼ਾਂ ਇਹੀ ਸੋਚਿਆ ਕਿ ਬਠਿੰਡਾ ਸ਼ਹਿਰ ਵਿਚ ਉਹ ਸਭ ਕੁਝ ਹੋਵੇ, ਜੋ ਇਕ ਵੱਡੇ ਸ਼ਹਿਰ ਵਿਚ ਹੋਣਾ ਚਾਹੀਦਾ ਹੈ। ਹਰੇਕ ਵਿਅਕਤੀ ਨੂੰ ਉਹ ਸਹੂਲਤ ਜ਼ਰੂਰ ਮਿਲ ਸਕੇ, ਜਿਸਦਾ ਉਹ ਹੱਕਦਾਰ ਹੈ। ਜਿਨ੍ਹਾਂ ਵੀ ਸੰਭਵ ਹੋ ਸਕਿਆ, ਇਸ ‘ਤੇ ਅਮਲ ਵੀ ਕੀਤਾ। ਕਿਉਂਕਿ ਐਸਾ ਕਰਨ ਨਾਲ ਮੈਨੂੰ ਆਤਮਿਕ ਤੌਰ ‘ਤੇ ਬਹੁਤ ਆਨੰਦ ਆਉਂਦਾ ਹੈ। ਇਸ ਲਈ ਐਨੇ ਸਾਲਾਂ ਦੀ ਸੇਵਾ ਦਾ ਸਿੱਟਾ ਇਹ ਮਿਲ ਰਿਹਾ ਹੈ ਕਿ ਪ੍ਰਚਾਰ ਦੌਰਾਨ ਲੋਕ ਮੈਨੂੰ ਹੱਥਾਂ ‘ਤੇ ਚੁੱਕ ਲੈਂਦੇ ਹਨ। ਲੋਕਾਂ ਦੇ ਮਿਲ ਰਹੇ ਪਿਆਰ ਸਦਕਾ ਕਈ ਵਾਰ ਮੇਰੀ ਅੱਖਾਂ ਭਿੱਜ ਜਾਂਦੀਆਂ ਹਨ।’ ਇਹ ਪ੍ਰਗਟਾਵਾ ਅੱਜ ਇਥੇ ਬਠਿੰਡਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਕੀਤਾ। ਉਹ ਪਾਵਰ ਹਾਉਸ ਰੋਡ ‘ਤੇ ਇਕ ਘਰ ਵਿਚ ਰੱਖੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜਿਥੇ ਡੇਢ ਦਰਜਨ ਪਰਿਵਾਰਾਂ ਨੇ ਆਪ ‘ਚ ਸ਼ਾਮਲ ਹੋ ਕੇ ਡਟਵੀਂ ਹਮਾਇਤ ਦਾ ਭਰੋਸਾ ਦਿੱਤਾ।

ਇਸ ਮੌਕੇ ਸ. ਗਿੱਲ ਨੇ ਸਮੂਹ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਸਭ ਦੀਆਂ ਉਮੀਦਾਂ ‘ਤੇ ਖਰੇ ਉਤਰਣ ਦਾ ਪ੍ਰਣ ਲਿਆ। ਉਨ੍ਹਾਂ ਕਿਹਾ ਵਿੱਤ ਮੰਤਰੀ ਨੇ ਨਾ ਸਿਰਫ ਬਠਿੰਡਾ, ਬਲਕਿ ਪੰਜਾਬ ਦਾ ਹੀ ਬੁਰਾ ਹਾਲ ਕਰ ਦਿੱਤਾ ਹੈ। ਬਠਿੰਡਾ ਦਾ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਬਣਿਆ ਤਾਂ ਉਮੀਦ ਜਾਗੀ ਸੀ ਕਿ ਹੁਣ ਸਾਰੇ ਕੰਮ ਹੋਣਗੇ ਤੇ ਬਠਿੰਡਾ ਨੂੰ ਵੀ.ਆਈ.ਪੀ. ਤੌਰ ‘ਤੇ ਜਾਣਿਆ ਜਾਵੇਗਾ, ਪਰ ੳੁਹ ਕਿਸੇ ਵੀ ਉਮੀਦ ‘ਤੇ ਖਰੇ ਨਹੀਂ ੳੁੱਤਰੇ। ਹੁਣ ਲੋਕਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਜਾ ਰਹੀ ਹੈ। ਕੋੲੀ ਸ਼ੱਕ ਨਹੀਂ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਤਰੱਕੀ ਦੀਆਂ ਨਵੀਂਆਂ ਬੁਲੰਦੀਆਂ ਛੂਹੇਗਾ। ਇਸ ਲਈ ਆਓ ਸਾਰੇ ਅਸੀਂ ਪੰਜਾਬ ਦੀ ਨਵੀਂ ਤਕਦੀਰ ਦਾ ਹਿੱਸਾ ਬਣੀੲੇ।

ਇਸ ਮੌਕੇ ਇਲਾਕੇ ਦੇ ਹਰਮਨਪਿਆਰੇ ਸਮਾਜ ਸੇਵੀ ਨੌਜ਼ਵਾਨ ਖੁਸ਼ਵਿੰਦਰ ਖੁਸ਼ੀ ਦੀ ਅਗਵਾਈ ਹੇਠ ਕਰੀਬ ਦੋ ਦਰਜਨ ਨੌਜ਼ਵਾਨ ਪੂਰੇ ਜਾਹੋ ਜਲਾਲ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਸ. ਗਿੱਲ ਨੂੰ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਦੇ ਯੂਥ ਨੂੰ ਆਪਣੇ ਨਾਲ ਤੋਰਨ ਖਾਤਰ ਵੱਖਰੀ ਮੁਹਿੰਮ ਵਿੱਢ ਰਹੇ ਹਨ, ਜਿਸ ਨਾਲ ਚੋਣ ਪ੍ਰਚਾਰ ਵੀ ਸਿਖਰਾਂ ‘ਤੇ ਪਹੁੰਚ ਜਾਵੇਗਾ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39943 posts
  • 0 comments
  • 0 fans