Menu

ਬਠਿੰਡਾ ਦਿਹਾਤੀ ਹਲਕੇ ‘ਚ ਆਪ ਦੇ ਅਮਿਤ ਰਤਨ ਲੋਕਾਂ ਦੇ ਦਿਲਾਂ ਤੱਕ ਪਹੁੰਚੇ

ਬਠਿੰਡਾ, 19 ਜਨਵਰੀ (ਬਲਵਿੰਦਰ ਸ਼ਰਮਾ)-ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਰਤਨ ਲੋਕਾਂ ਦੇ ਦਿਲਾਂ ਤੱਕ ਪਹੁੰਚ ਰਹੇ ਹਨ, ਜਿਸ ਤੋਂ ਉਹ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਕਿਉਂਕਿ ਹਲਕੇ ‘ਚ ਵਿਧਾਇਕ ਰੁਪਿੰਦਰ ਰੂਬੀ ਦੀ ਵਿਰੋਧਤਾ ਵੀ ਅਮਿਤ ਰਤਨ ਦੇ ਹੱਕ ‘ਚ ਕੰਮ ਕਰ ਰਹੀ ਹੈ ।
ਹਲਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਕੁਝ ਹੋਰ ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਇਥੋਂ ਦੇ ਵੋਟਰਾਂ ਨੇ ਆਪ ਉਮਦੀਵਾਰ ਰੁਪਿੰਦਰ ਰੂਬੀ ਨੂੰ ਵਿਧਾਇਕ ਬਣਾ ਕੇ ਵਿਧਾਨ ਸਭਾ ਵਿਚ ਭੇਜਿਆ ਸੀ, ਪਰ ਉਹ ਪੰਜ ਸਾਲ ਹਲਕੇ ‘ਚੋਂ ਗਾਇਬ ਹੀ ਰਹੇ । ਸੁਣਿਆ ਉਨ੍ਹਾਂ ਦੀ ਕੋਈ ਘਰੇਲੂ ਸਮੱਸਿਆ ਸੀ । ਸੁਭਾਵਿਕ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਨਾਪਸੰਦ ਕਰ ਦਿੱਤਾ । ਕੁਝ ਮਹੀਨੇ ਪਹਿਲਾਂ ਤਾਂ ਇਹ ਵੀ ਵਾਪਰਿਆ ਕਿ ਆਪ ਦੇ ਵਰਕਰਾਂ ਨੇ ਪਿੰਡਾਂ ਵਿਚ ਪੋਸਟਰ ਲਗਾਉਣੇ ਚਾਹੇ ਤਾਂ ਪਿੰਡਾਂ ਦੇ ਲੋਕਾਂ ਨੇ ਪੋਸਟਰ ਲੱਗਣ ਹੀ ਨਹੀਂ ਦਿੱਤੇ ਜਾਂ ਫਿਰ ਜੋ ਲੱਗੇ, ਉਹ ਪਾੜ ਦਿੱਤੇ ਗਏ । ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਜਾਂ ਇਸਦੇ ਆਗੂਆਂ ਨਾਲ ਉੱਕਾ ਹੀ ਗੁੱਸਾ ਨਹੀਂ, ਸਗੋਂ ਉਹ ਖੁਦ ਪਾਰਟੀ ਦੇ ਨਾਲ ਖੜ੍ਹੇ ਹਨ, ਪ੍ਰੰਤੂ ਉਹ ਇਸ ਵਾਰ ਰੂਬੀ ਨੂੰ ਉਮੀਦਵਾਰ ਤਾਂ ਕੀ, ਹਲਕੇ ‘ਚ ਉਸਦਾ ਕੋਈ ਪੋਸਟਰ ਵੀ ਬਰਦਾਸ਼ਤ ਨਹੀਂ ਕਰਨਗੇ ।


ਦੂਜੇ ਪਾਸੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ, ਜੋ ਪਿਛਲੀ ਵਾਰ ਹਾਰ ਗਏ ਸਨ, ਉਹ ਵਿਧਾਇਕ ਦੀ ਗੈਰਹਾਜ਼ਰੀ ‘ਚ 5 ਸਾਲ ਕਾਫੀ ਹਾਵੀ ਰਹੇ, ਕਿਉਂਕਿ ਕਾਂਗਰਸ ਸੱਤਾ ਵਿਚ ਸੀ । ਇਸ ਵਾਰ ਵੀ ਟਿਕਟ ਲਾਡੀ ਨੂੰ ਹੀ ਮਿਲਿਆ ਹੈ । ਉਹ ਆਪਣੇ ਪੱਧਰ ‘ਤੇ ਪ੍ਰਚਾਰ ਵਿਚ ਰੁੱਝੇ ਹੋਏ ਹਨ ਤੇ ਕਿਧਰੇ ਵੀ ਘੱਟ ਨਜ਼ਰ ਨਹੀਂ ਆ ਰਹੇ, ਪਰ ਅੰਦਰੂਨੀ ਜਾਂ ਬਾਹਰੀ ਕਾਂਗਰਸੀ ਆਗੂਆਂ ਵਲੋਂ ਹੀ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਲਾਡੀ ਅਤੇ ਸਮਰਥਕਾਂ ਦਾ ਕਹਿਣਾ ਹੈ ਕਿ ਇਸ ਵਾਰ ਜਿੱਤ ਇਕ ਨੰਬਰ ‘ਤੇ ਪਈ ਹੈ ।


ਇਸੇ ਤਰ੍ਹਾਂ ਸ਼ੋ੍ਮਣੀ ਅਕਾਲੀ ਦਲ ਦੇ ਉਮਦੀਵਾਰ ਪ੍ਰਕਾਸ਼ ਸਿੰਘ ਭੱਟੀ ਹਨ, ਜੋ ਕਿਸੇ ਬਾਹਰੀ ਹਲਕੇ ‘ਚੋਂ ਇਥੇ ਲਿਆਂਦੇ ਗਏ ਹਨ। ਇਹ ਵੀ ਧੜੱੱਲੇ ਨਾਲ ਪ੍ਰਚਾਰ ਕਰ ਰਹੇ ਹਨ । ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਜਿੱਤ ਪੱਕੀ ਹੈ ।
ਹੁਣ ਗੱਲ ਕਰਦੇ ਹਾਂ ਕਿ ਅਮਿਤ ਰਤਨ ਉਮੀਦਵਾਰ ਆਮ ਆਦਮੀ ਪਾਰਟੀ, ਜੋ ਪਹਿਲਾਂ ਅਕਾਲੀ ਦਲ ਵਿਚ ਸਨ । ਅਮਿਤ ਰਤਨ ਨੇ ਥੋੜ੍ਹੇ ਸਮੇਂ ਵਿਚ ਹੀ ਹਲਕੇ ਦੇ ਦੋ ਗੇੜੇ ਕੱਢ ਦਿੱਤੇ ਹਨ, ਜਿਨ੍ਹਾਂ ਨੂੰ ਲੋਕਾਂ ਦਾ ਹੰੁਗਾਰਾ ਵੀ ਚੰਗਾ ਮਿਲ ਰਿਹਾ ਹੈ । ਭਾਵੇਂ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਨਾਲ ਹੈ, ਪਰ ਲੋਕਾਂ ਦਾ ਮਿਲ ਰਿਹਾ ਸਾਥ ਉਨ੍ਹਾਂ ਨੂੰ ਕਾਫੀ ਤਕੜਾ ਸਿੱਧ ਕਰ ਰਿਹਾ ਹੈ । ਅਮਿਤ ਰਤਨ ਨੇ ਦੱਸਿਆ ਕਿ ਇਕ ਬੁੱਧੀਜੀਵੀ ਟੀਮ ਦੀ ਅਗਵਾਈ ਹੇਠ ਜਿਸ ਤਰ੍ਹਾਂ ਉਹ ਪ੍ਰਚਾਰ ਕਰ ਰਹੇ ਹਨ ਤੇ ਜਿਸ ਤਰ੍ਹਾਂ ਪਿੰਡਾਂ ਵਿਚ ਕਿਸਾਨ ਤੇ ਨੌਜ਼ਵਾਨ ਵਰਗ ਉਨ੍ਹਾਂ ਦਾ ਡਟ ਕੇ ਸਾਥ ਦੇ ਰਿਹਾ ਹੈ, ਉਸ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਵਿਰੋਧੀਆਂ ਦੇ ਮੂੰਹ ‘ਤੇ ਤਾਲੇ ਜੜੇ ਜਾਣਗੇ ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39852 posts
  • 0 comments
  • 0 fans