Menu

ਯੂਪੀ, ਉੱਤਰਾਖੰਡ ਅਤੇ ਪੰਜਾਬ ਵਿੱਚ SSC ਚੋਣ ਪੋਸਟ ਫੇਜ਼ 9 ਪ੍ਰੀਖਿਆਵਾਂ ਹੋਈਆਂ ਮੁਲਤਵੀ

ਮੈਟ੍ਰਿਕ, 10+2, ਗ੍ਰੈਜੂਏਟ ਤੇ ਉੱਚ-ਪੱਧਰ ਦੇ ਅਹੁਦਿਆਂ ‘ਤੇ ਭਰਤੀ ਲਈ ਸਟਾਫ ਚੋਣ ਕਮਿਸ਼ਨ ਵਲੋਂ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕਮਿਸ਼ਨ ਵੱਲੋਂ ਸੋਮਵਾਰ, 17 ਜਨਵਰੀ 2022 ਨੂੰ ਜਾਰੀ ਨੋਟਿਸ ਦੇ ਮੁਤਾਬਕ 5 ਸੂਬਿਆਂ ਦੀਆਂ ਵਿਧਾਨਸਾਭਾ ਚੋਣਾਂ ਦੇ ਐਲਾਨ ਕਾਰਨ ਸਿਲੈਕਸ਼ਨ ਪੋਸਟ ਭਰਤੀ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਐਸਐਸਸੀ ਨੇ 10ਵੀਂ, 12ਵੀਂ, ਗ੍ਰੈਜੂਏਟ ਤੇ ਉੱਚ-ਪੱਧਰ ਲਈ ਹੋਣ ਵਾਲੀ ਸਿਲੈਕਸ਼ਨ ਕਮਿਸ਼ਨ ਪੋਸਟ ਫੇਜ਼ 9 ਪ੍ਰੀਖਿਆਵਾਂ 10 ਫਰਵਰੀ 2022 ਨੂੰ ਕਰਵਾਉਣ ਦਾ ਐਲਾਨ ਕੀਤਾ ਸੀ।

ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਪੰਜਾਬ ‘ਚ ਹੀ ਮੁਲਤਵੀ ਹੋਣਗੀਆਂ ਪ੍ਰੀਖਿਆਵਾਂ
ਹਾਲਾਂਕਿ, ਸਟਾਫ ਸਿਲੈਕਸ਼ਨ ਕਮਿਸ਼ਨ ਨੇ ਆਪਣੇ ਨੋਟਿਸ ‘ਚ ਕਿਹਾ ਹੈ ਕਿ ਐਸਐਸਸੀ ਚੋਣ ਪੋਸਟ ਫੇਜ਼ 9 ਪ੍ਰੀਖਿਆ 2021 ਨੂੰ ਸਿਰਫ਼ ਉਨ੍ਹਾਂ ਉਮੀਦਵਾਰਾਂ ਲਈ ਮੁਲਤਵੀ ਕੀਤਾ ਗਿਆ ਹੈ ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲਈ ਸੂਬਿਆ ‘ਚ ਪ੍ਰੀਖਿਆ ਕੇਂਦਰ ਅਲਾਟ ਕੀਤੇ ਗਏ ਹਨ। ਕਮਿਸ਼ਨ ਦੇ ਨੋਟਿਸ ਅਨੁਸਾਰ ਸਾਰੇ ਲੈਵਲ ਦੀਆਂ ਫੇਜ਼ 9 ਦੀਆਂ ਪ੍ਰੀਖਿਆਵਾਂ ਸਿਰਫ਼ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੰਜਾਬ ਰਾਜ ਦੇ ਕੇਂਦਰਾਂ ‘ਚ ਹੀ ਮੁਲਤਵੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ SSC ਨੇ ਕਿਹਾ ਹੈ ਕਿ ਇਨ੍ਹਾਂ ਉਮੀਦਵਾਰਾਂ ਲਈ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਸਮੇਂ ਸਿਰ ਕਰ ਦਿੱਤਾ ਜਾਵੇਗਾ।
ਦੂਜੇ ਸੂਬਿਆ ਵਿਚ, ਪ੍ਰੀਖਿਆ ਤੈਅਸ਼ੁਦਾ ਸਮੇਂ ‘ਚ ਹੀ ਲਈਆਂ ਜਾਣਗੀਆਂ। SSC ਦੇ ਨੋਟਿਸ ਅਨੁਸਾਰ, ਦੂਜੇ ਸੂਬਿਆਂ ‘ਚ ਸਾਰੇ ਪੱਧਰਾਂ ਲਈ ਫੇਜ਼ 9 ਦੀਆਂ ਪ੍ਰੀਖਿਆਵਾਂ 2 ਫਰਵਰੀ ਤੋਂ 10 ਫਰਵਰੀ ਤਕ ਹੋਣਗੀਆਂ।

ਮਜਬੂਰ ਮਾਪੇ ਨਾ ਚੁਕਾ ਸਕੇ ਛੇ ਹਜ਼ਾਰ…

25 ਅਪ੍ਰੈਲ 2024: ਉੱਤਰ ਪ੍ਰਦੇਸ਼  ਦੇ ਫ਼ਿਰੋਜ਼ਾਬਾਦ  ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਾਪਿਆਂ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਦਿੱਲੀ ‘ਚ ਐਨਕਾਊਂਟਰ, ਮੁਕਾਬਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024: ਦਿੱਲੀ ਦੇ…

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ…

Listen Live

Subscription Radio Punjab Today

ਭੈਣ ਦੇ ਵਿਆਹ ਲਈ ਕੈਨੇਡਾ ਤੋਂ ਆਏ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ‘ਤੇ ਆਏ ਨੌਜਵਾਨ ਦਾ ਕਤਲ ਕਰ ਦਿਤਾ ਗਿਆ।…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

Our Facebook

Social Counter

  • 39916 posts
  • 0 comments
  • 0 fans