Menu

ਪਿਛਲੇ 200 ਸਾਲਾਂ ’ਚ ਧਰਤੀ ਦੇ ਸਭ ਤੋਂ ਨੇੜੇ ਤੋਂ ਲੰਘੇਗਾ ਖਤਰਨਾਕ ਐਸਟਰਾਇਡ

ਬ੍ਰਹਿਮੰਡ ਨੂੰ ਦੇਖਣ ਵਾਲਿਆਂਂ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅੱਜ ਮੰਗਲਵਾਰ, 18 ਜਨਵਰੀ 2022 ਧਰਤੀ ਦੇ ਨੇੜਿਓਂਂ ਇਕ ਵੱਡਾ ਚਟਾਨੀ ਗ੍ਰਹਿ Asteroid ਲੰਘਣ ਵਾਲਾ ਹੈ। ਹਾਲਾਂਕਿ ਵਿਗਿਆਨੀਆ ਦਾ ਕਹਿਣਾ ਹੈ ਕਿ ਇਹ ਗ੍ਰਹਿ ਧਰਤੀ ਨੂੰ ਨੁਕਸਾਨ ਪਹੁੰਚਾਏ ਬਿਨਾਂ ਸੁਰੱਖਿਅਤ ਢੰਗ ਨਾਲ ਲੰਘੇਗਾ। ਇਸ ਲਈ ਇਸ ਤੋਂ ਧਰਤੀ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਦੇ ਬਾਵਜੂਦ ਵਿਗਿਆਨੀਆਂਂਨੇ ਇਸ ਨੂੰ ਖ਼ਤਰਨਾਕ Asteroid ਦੀ ਸ਼੍ਰੇਣੀ ਵਿਚ ਰੱਖਿਆ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਧਰਤੀ ਦੇ ਬਹੁਤ ਨੇੜੇ ਤੋਂ ਲੰਘੇਗਾ।

ਜ਼ਿਕਰਯੋਗ ਹੈ ਕਿ ਧਰਤੀ ਦੇ ਨੇੜੇ ਤੋਂ ਗੁਜ਼ਰ ਰਿਹਾ ਇਹ Asteroid ਅਮਰੀਕਾ ਦੀ ਐਂਪਾਇਰ ਸਟੇਟ ਬਿਲਡਿੰਗ ਤੋਂਂ ਲਗਭਗ 21 ਗੁਣਾਂ ਵੱਡਾ ਹੈ। ਵਿਗਿਆਨੀਆਂਂ ਨੇ ਇਸ ਗ੍ਰਹਿ ਨੂੰ Asteroid 7482 1994 PC1 ਦਾ ਨਾਂ ਦਿੱਤਾ ਹੈ। ਇਸ ਨੂੰ ਪਹਿਲੀ ਵਾਰ 1994 ਵਿਚ ਲੱਭਿਆ ਗਿਆ ਸੀ। ਇਸ ਨੂੰ ਇਸ ਦੇ ਆਕਾਰ ਤੇ ਸਾਡੇ ਗ੍ਰਹਿ ਦੇ ਮੁਕਾਬਲਤਨ ਨਜ਼ਦੀਕੀ ਉਡਾਣ ਦੇ ਕਾਰਨ ਇਕ ਸੰਭਾਵੀ ਤੌਰ ’ਤੇ ਖ਼ਤਰਨਾਕ ਗ੍ਰਹਿ ਦੇ ਰੂਪ ਵਿਚ ਸ਼੍ਰੇਣੀਬੱਧ ਕੀਤਾ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ ਕਿ ਇਸ ਐਸਟੇਰਾਇਡ ਦਾ ਆਕਾਰ, ਉਹ ਆਕਾਰ ਦਾ Asteroid ਹਰ 600,000 ਸਾਲਾਂ ਬਾਅਦ ਧਰਤੀ ਨਾਲ ਟਕਰਾਉਂਦਾ ਹੈ।ਨਾਸਾ ਦੇ ਮੁਤਾਬਕ ਇਹ ਗ੍ਰਹਿ ਅੱਜ ਸ਼ਾਮ ਕਰੀਬ 4:51 ਵਜੇ ਧਰਤੀ ਦੇ ਬਹੁਤ ਨੇੜੇ ਤੋਂ ਲੰਘੇਗਾ। ਪਿਛਲੇ 200 ਸਾਲਾਂ ਵਿਚ ਇਸ Asteroid ਦੀ ਇਹ ਸਭ ਤੋਂ ਘੱਟ ਦੂਰੀ ਹੋਵੇਗੀ। ਇਹ ਬਹੁਤ ਤੇਜ਼ ਰਫ਼ਤਾਰ ਨਾਲ ਧਰਤੀ ਦੇ ਨੇੜੇ ਤੋਂ ਲੰਘੇਗਾ। ਵਿਗਿਆਨੀਆਂ ਦੇ ਅਨੁਸਾਰ ਇਹ ਗ੍ਰਹਿ ਧਰਤੀ ਤੋਂ ਲਗਪਗ 1.2 ਮਿਲੀਅਨ ਮੀਲ (1.93 ਮਿਲੀਅਨ ਕਿਲੋਮੀਟਰ) ਜਾਂ ਧਰਤੀ-ਚੰਦਰਮਾ ਦੀ ਦੂਰੀ ਤੋਂਂ ਲਗਪਗ 5.15 ਗੁਣਾ ਲੰਘੇਗਾ।ਇਹ ਧਿਆਨ ਦੇਣ ਯੋਗ ਹੈ ਕਿ ਇਸ Asteroid ਦੀ ਖੋਜ ਪਹਿਲੀ ਵਾਰ 9 ਅਗਸਤ 1994 ਨੂੰ ਰਾਬਰਟ ਮੈਕਨਾਟ ਦੁਆਰਾ ਆਸਟ੍ਰੇਲੀਆ ਵਿਚ ਸਾਈਡਿੰਗ ਸਪਰਿੰਗ ਆਬਜ਼ਰਵੇਟਰੀ ਵਿਖੇ ਕੀਤੀ ਗਈ ਸੀ। ਇਹ ਵਿਸ਼ਾਲ ਗ੍ਰਹਿ ਲਗਭਗ 43,754 ਮੀਲ ਪ੍ਰਤੀ ਘੰਟਾ (19.56 ਕਿਲੋਮੀਟਰ ਪ੍ਰਤੀ ਸਕਿੰਟ) ਦੀ ਰਫ਼ਤਾਰ ਨਾਲ ਧਰਤੀ ਦੇ ਕੋਲੋਂਂ ਲੰਘੇਗਾ। ਇੰਨੀ ਦੂਰੋਂ ਇਹ ਲੰਘਦੇ ਤਾਰੇ ਵਾਂਗ ਦਿਖਾਈ ਦੇਵੇਗਾ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans