– ਆਪ ਵਰਕਰਾਂ ਨੇ ਪਾਏ ਭੰਗੜੇ, ਪਰ ਮਾਨ ਨੂੰ ਹਾਲੇ ਟਿਕਟ ਵੀ ਨਹੀਂ ਮਿਲੀ
ਬਠਿੰਡਾ, 18 ਜਨਵਰੀ (ਬਲਵਿੰਦਰ ਸ਼ਰਮਾ) – ਅੱਜ ਆਮ ਆਦਮੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਜਿਉਂ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਿਆ, ਤਿਉਂ ਬਠਿੰਡਾ ਦੇ ਆਪ ਵਰਕਰਾਂ ਨੇ ਬਾਜ਼ਾਰਾਂ ‘ਚ ਨਿਕਲ ਕੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਪ੍ਰੰਤੂ ਇਹ ਵੀ ਦੱਸਣਯੋਗ ਹੈ ਕਿ ਭਗਵੰਤ ਮਾਨ ਨੂੰ ਹਾਲੇ ਤੱਕ ਵਿਧਾਇਕ ਵਾਲੀ ਟਿਕਟ ਵੀ ਨਹੀਂ ਮਿਲੀ ਹੈ।
ਇਸ ਮੌਕੇ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਜੇ ਕੇਜਰੀਵਾਲ ਚਾਹੁੰਦੇ ਤਾਂ ਆਪਣੇ ਆਪ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਸਕਦੇ ਸਨ, ਪਰ ਮਾਨ ਦਾ ਕਹਿਣਾ ਸੀ ਕਿ ਇਹ ਸਵਾਲ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਰਨਾ ਚਾਹੀਦਾ ਕਿ ਉਨ੍ਹਾਂ ਦੀ ਕੀ ਰਾਏ ਹੈ। ਜਗ ਜ਼ਾਹਰ ਹੈ ਕਿ ਆਪ ਵਲੋਂ ਚਲਾਈ ਮੁਹਿੰਮ ਮੁਤਾਬਕ ਇਹ ਲੋਕਾਂ ਨੇ ਹੀ ਫੈਸਲਾ ਕੀਤੀ ਹੈ, ਜਿਸਦਾ ਐਲਾਨ ਅੱਜ ਕੇਜਰੀਵਾਲ ਵਲੋਂ ਕੀਤਾ ਗਿਆ ਹੈ। ਹੁਣ ਸਪੱਸ਼ਟ ਹੋ ਚੁੱਕਾ ਹੈ ਕਿ ਪੰਜਾਬ ਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣ ਰਹੀ ਹੈ।