ਬਠਿੰਡਾ, 17 ਜਨਵਰੀ (ਬਲਵਿੰਦਰ ਸ਼ਰਮਾ)-ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੁਣ 14 ਫਰਵਰੀ ਨੂੰ ਨਹੀਂ, ਸਗੋਂ 20 ਫਰਵਰੀ ਨੂੰ ਹੋ ਰਹੀਆਂ ਹਨ. ਕਿਉਂਕਿ ਸਾਰੀਆਂ ਸਿਆਸੀ ਧਿਰਾਂ ਨੇ ਚੋਣਾਂ ਅੱਗੇ ਪਾਉਣ ਦੀ ਮੰਗ ਕੀਤੀ ਸੀ.
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਗੁਰੂ ਰਵਿਦਾਸ ਜੈਯੰਤੀ ਮੌਕੇ ਵਿਧਾਨ ਸਭਾ ਚੋਣਾਂ 6 ਦਿਨਾਂ ਲਈ ਮੁਲਤਵੀ ਕਰਨ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਸੂਬਾ ਭਾਜਪਾ ਇਕਾਈ ਅਤੇ ਪੰਜਾਬ ਲੋਕ ਕਾਂਗਰਸ ਨੇ ਵੀ ਇਹੀ ਮੰਗ ਕੀਤੀ ਹੈ। ਪਹਿਲਾਂ ਚੋਣ ਕਮਿਸ਼ਨ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੀ ਮਿਤੀ 14 ਫਰਵਰੀ ਤੈਅ ਕੀਤੀ ਸੀ, ਪ੍ਰੰਤੂ 16 ਫਰਵਰੀ ਨੰੂ ਗੁਰੂ ਰਵਿਦਾਸ ਜੈਯੰਤੀ ਹੈ. ਇਸ ਮੌਕੇ ਪੰਜਾਬ ਦੀ ਲੱਖਾਂ ਸ਼ਰਧਾਲੂ ਵਾਰਾਣਸੀ ਜਾਣਗੇ, ਜੋ 12 ਜਾਂ 13 ਨੂੰ ਹੀ ਚਲੇ ਜਾਂਦੇ ਹਨ ਅਤੇ 16 ਜਾਂ 17 ਫਰਵਰੀ ਤੱਕ ਹੀ ਵਾਪਸ ਆਉਂਦੇ ਹਨ. ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਮਾਨ ਰੱਖਦਿਆਂ ਚੋਣ ਕਮਿਸ਼ਨ ਨੇ ਸਿਆਸੀ ਧਿਰਾਂ ਦੀ ਮੰਗ ਮੰਨ ਲਈ ਹੈ. ਨਵੇਂ ਆਦੇਸ਼ਾਂ ਅਨੁਸਾਰ ਹੁਣ ਪੰਜਾਬ ‘ਚ ਚੋਣਾਂ 20 ਫਰਵਰੀ ਨੂੰ ਹੋਣਗੀਆਂ.