ਮਲੇਰਕੋਟਲਾ 14 ਜਨਵਰੀ – ਜ਼ਿਲ੍ਹਾ ਪ੍ਰਸਾਸਨ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਲੇਰਕੋਟਲਾ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਬੀਬੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ ਨਾਲ ਅਗਾਮੀ ਵਿਧਾਨ ਸਭਾ ਚੋਣਾਂ 2022 ਵਿੱਚ ਬੀਬੀਆਂ ਦੀ ਸਮੂਲੀਅਤ ਨੂੰ ਵਧਾਉਣਾ ਅਤੇ ਆਪਣੇ ਲੋਕਤੰਤਰੀ ਹੱਕ ਪ੍ਰਤੀ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ । ਇਸ ਸਬੰਧੀ ਪਿਛਲੇ ਦਿਨੀਂ ਬੀਬੀਆਂ ਲਈ ਆਨ ਲਾਈਨ ਸਵੈ-ਰੋਜ਼ਗਾਰ ਕੈਂਪ ਦਾ ਆਯੋਜਿਨ ਕੀਤਾ ਗਿਆ । ਪੰਜ ਆਨ ਲਾਈਨ ਸੈਸ਼ਨਾਂ ਦੌਰਾਨ ਜ਼ਿਲ੍ਹੇ ਦੀਆਂ ਕਰੀਬ 400 ਲੜਕੀਆਂ ਨੇ ਸਮੂਲੀਅਤ ਕੀਤੀ ਸੀ ।
ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜੇਕਰ ਜ਼ਿਲ੍ਹੇ ਦਾ ਕੋਈ ਵੀ ਨੋਜਵਾਨ ਪ੍ਰਾਰਥੀ ਜੋ ਸਵੈ ਰੋਜ਼ਗਾਰ ਸ਼ੁਰੂ ਕਰਨ ਦਾ ਚਾਹਵਾਨ ਹੈ ਤਾਂ ਉਹ ਵੱਖ ਵੱਖ ਵਿਭਾਗਾਂ ਅਤੇ ਬੈਂਕਾਂ ਦੀਆਂ ਸਵੈ ਰੋਜ਼ਗਾਰ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਉਤਪੱਤੀ ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਬੈਂਕ ਟਾਈਅੱਪ ਸਕੀਮ, ਡੇਅਰੀ ਡਿਵੈਲਪਮੈਂਟ ਸਕੀਮ ਅਤੇ ਕੇ.ਸੀ.ਸੀ. ਆਦਿ ਦੇ ਅਧੀਨ ਲੋਨ ਲਈ ਇਸ ਆਨਲਾਈਨ ਲਿੰਕ https://tinyurl.com/8nxebm5d ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪ੍ਰਾਰਥੀ ਵਧੇਰੇ ਜਾਣਕਾਰੀ/ਸੂਚਨਾ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਲੇਰਕੋਟਲਾ ਦੇ ਹੈਲਪਲਾਈਨ ਨੰਬਰ 98559-55959 ਤੇ ਵੀ ਸੰਪਰਕ ਕਰ ਸਕਦੇ ਹਨ।