Menu

ਜਾਇਦਾਦ ਖਾਤਰ ਮਾਂ ਤੇ ਭਰਾ ਹੀ ਮਰਵਾ ਦਿੱਤੇ

– ਪੁਲਸ ਵਲੋਂ ਮੁਲਜ਼ਮ ਸਾਥੀਆਂ ਸਣੇ ਕਾਬੂ


ਬਠਿੰਡਾ, 14 ਜਨਵਰੀ (ਬਲਵਿੰਦਰ ਸ਼ਰਮਾ) – ਜਾਇਦਾਦ ਖਾਤਰ ਸੁਪਾਰੀ ਦੇ ਕੇ ਆਪਣੀ ਹੀ ਮਾਂ ਤੇ ਸਕੇ ਭਰਾ ਦਾ ਕਤਲ ਕਰਵਾਉਣ ਵਾਲੇ ਇਕ ਮੁਲਜ਼ਮ ਨੇ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨਾਲ ਚਾਰ ਵਿਅਕਤੀ ਹੋਰ ਵੀ ਹਨ।
ਐੱਸ.ਐੱਸ.ਪੀ. ਮਾਨਸਾ ਦੀਪਕ ਪਾਰੀਕ ਅਨੁਸਾਰ ਮਾਨਸਾ ਪੁਲਿਸ ਵੱਲੋਂ 6 ਜਨਵਰੀ 222 ਨੂੰ ਥਾਣਾ ਸਦਰ ਮਾਨਸਾ ਦੇ ਪਿੰਡ ਮੂਸਾ ਵਿਖੇ ਮਾਂ-ਪੁੱਤ ਦੇ ਹੋੋਏ ਕਤਲ ਦਾ ਮਾਮਲਾ ਨਾਮਾਲੂਮ ਵਿਅਕਤੀਆਂ ਵਿਰੁੱਧ ਦਰਜ ਕੀਤਾ ਸੀ, ਜਿਸਨੂੰ ਹੱਲ ਕਰਨ ਖਾਤਰ ਇਕ ਯੋਗ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਵਿੱਚ ਕਪਤਾਨ ਪੁਲਿਸ (ਡੀ.) ਮਾਨਸਾ, ਸਹਾਇਕ ਕਪਤਾਨ ਪੁਲਿਸ (ਸ:ਡ:) ਬੁਢਲਾਡਾ, ਡੀ.ਐਸ.ਪੀ. ਮਾਨਸਾ, ਡੀ.ਐਸ.ਪੀ. (ਡੀ.) ਮਾਨਸਾ, ਮੁੱਖ ਅਫਸਰ ਥਾਣਾ ਸਦਰ ਮਾਨਸਾ, ਇੰਚਾਰਜ ਸੀ.ਆਈ.ਏ.-1 ਮਾਨਸਾ ਅਤੇ ਇੰਚਾਰਜ ਸਾਈਬਰ ਸੈਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਵਿੱਚ ਸੀ.ਆਈ.ਏ.-1 ਮਾਨਸਾ ਦੇ ਇਚਾਰਜ ਐਸ.ਆਈ. ਪ੍ਰਿਤਪਾਲ ਸਿੰਘ ਦਾ ਬਹੁਤ ਵੱਡਾ ਯੋੋਗਦਾਨ ਰਿਹਾ ਹੈ। ਮੁਕੱਦਮੇ ਵਿੱਚ 5 ਮੁਲਜ਼ਮ ਕੁਲਵਿੰਦਰ ਸਿੰਘ ਉਰਫ ਕਾਕਾ, ਜਰਨੈਲ ਸਿੰਘ, ਅਕਬਰ ਖਾਨ ਉਰਫ ਆਕੂ ਵਾਸੀਆਨ ਮਾਨਸਾ, ਜਗਸੀਰ ਸਿੰਘ ਉਰਫ ਜੱਗਾ ਵਾਸੀ ਹੀਰੇਵਾਲਾ, ਜਸਕਰਨ ਉਰਫ ਜੱਸੀ ਅਤੇ ਰਸਨਦੀਪ ਸਿੰਘ ਵਾਸੀਅਨ ਮਾਨਸਾ ਨੂੰ ਨਾਮਜਦ ਕਰਕੇ ਗਿ੍ਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋੋਂ ਮੌੌਕੇ ‘ਤੇ ਇੱਕ ਸਵਿਫਟ ਕਾਰ ਨੰ: ਪੀ.ਬੀ.03ਬੀ.ਈ-5858 ਸਮੇਤ ਮਾਰੂ ਹਥਿਆਰ 1 ਗੰਡਾਸਾ ਅਤੇ 1 ਛੁਰੀ ਦੀ ਬਰਾਮਦਗੀ ਵੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁਦਈ ਬੂਟਾ ਸਿੰਘ ਵਾਸੀ ਮੂਸਾ ਨੇ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਸ ਆਪਣਾ ਬਿਆਨ ਲਿਖਵਾਇਆ ਕਿ ਮੁਦੱਈ ਦੇ ਘਰਵਾਲੀ ਦੀ ਮਾਸੀ ਜਸਵਿੰਦਰ ਕੌੌਰ (65 ਸਾਲ) ਪਤਨੀ ਜਰਨੈਲ ਸਿੰਘ ਵਾਸੀ ਮੂਸਾ, ਜਿਸਦੇ ਤਿੰਨ ਲੜਕੇ ਜਗਸੀਰ ਸਿੰਘ ਉਰਫ ਬੂਟਾ, ਗੁਰਦਰਸ਼ਨ ਸਿੰਘ ਉਰਫ ਦਰਸ਼ੀ ਅਤੇ ਕੁਲਵਿੰਦਰ ਸਿੰਘ ਉਰਫ ਕਾਕਾ ਸਨ। ਜਸਵਿੰਦਰ ਕੌੌਰ ਦੇ ਘਰਵਾਲੇ ਜਰਨੈਲ ਸਿੰਘ ਅਤੇ ਇੱਕ ਲੜਕੇ ਗੁਰਦਰਸ਼ਨ ਸਿੰਘ ਉਰਫ ਦਰਸ਼ੀ ਦੀ ਪਹਿਲਾਂ ਹੀ ਮੌੌਤ ਹੋੋ ਚੁੱਕੀ ਹੈ। ਇੱਕ ਲੜਕਾ ਕੁਲਵਿੰਦਰ ਸਿੰਘ ਉਰਫ ਕਾਕਾ ਕਰੀਬ 7/8 ਸਾਲ ਤੋਂ ਮਾਨਸਾ ਵਿਖੇ ਆਪਣਾ ਮਕਾਨ ਬਣਾ ਕੇ ਰਹਿ ਰਿਹਾ ਹੈ। ਜਗਸੀਰ ਸਿੰਘ ਉਰਫ ਬੂਟਾ (ਉਮਰ 40 ਸਾਲ) ਜੋੋ ਵਿਆਹਿਆ ਨਹੀ ਸੀ ਤੇ ਆਪਣੀ ਮਾਤਾ ਜਸਵਿੰਦਰ ਕੌੌਰ ਸਮੇਤ ਪਿੰਡ ਮੂਸਾ ਵਿਖੇ ਖੇਤਾਂ ਵਿੱਚ ਬਣੇ ਆਪਣੇ ਰਿਹਾਇਸ਼ੀ ਮਕਾਨ ਵਿੱਚ ਰਹਿੰਦੇ ਸਨ। ਜਿਨ੍ਹਾਂ ਦਾ ਘਰ ਦਾ ਗੇਟ ਬੰਦ ਹੋੋਣ, ਮੋੋਬਾਇਲ ਫੋੋਨ ਕਾਲਾਂ ਨਾ ਚੁੱਕਣ, ਅਵਾਜਾਂ ਮਾਰਨ ਅਤੇ ਗੇਟ ਖੜਕਾਉਣ ‘ਤੇ ਨਾ ਖੋੋਲ੍ਹਣ ਕਰਕੇ 6 ਜਨਵਰੀ ਨੂੰ ਕੰਧ ਟੱਪ ਕੇ ਅੰਦਰ ਦੇਖਿਆ ਤਾਂ ਦੋਵੇਂ ਮਾਂ-ਪੁੱਤ ਜਸਵਿੰਦਰ ਕੌੌਰ ਅਤੇ ਜਗਸੀਰ ਸਿੰਘ ਘਰ ਦੇ ਵਰਾਂਡੇ ਵਿੱਚ ਆਪਣੇ ਮੰਜਿਆਂ ‘ਤੇ ਖੂਨ ਨਾਲ ਲੱਥਪੱਥ ਮਰੇ ਪਏ ਸਨ, ਜਿਨ੍ਹਾਂ ਦਾ ਨਾਮਲੂਮ ਵਿਅਕਤੀਆਂ ਵੱਲੋੋਂ ਬਹੁਤ ਹੀ ਬੇ-ਰਹਿਮੀ ਨਾਲ ਵੱਢ-ਟੁੱਕ ਕਰਕੇ ਕਤਲ ਕੀਤਾ ਗਿਆ ਸੀ। ਮੁਦਈ ਦੇ ਬਿਆਨ ‘ਤੇ ਥਾਣਾ ਸਦਰ ਮਾਨਸਾ ਵੱਲੋੋਂ ਮੁਕੱਦਮਾਂ ਨੰ:3 ਮਿਤੀ 06-01-2022 ਅ/ਧ 302, 34 ਹਿੰ:ਦੰ: ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਨੇ ਜਾਂਚ ਉਪਰੰਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਗਲੀ ਕਾਰਵਾਈ ਜਾਰੀ ਹੈ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39840 posts
  • 0 comments
  • 0 fans