ਮਲੇਰਕੋਟਲਾ 13 ਜਨਵਰੀ – ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ,ਮਲੇਰਕੋਟਲਾ ਨਵਨੀਤ ਕੌਰ ਤੂਰ ਨੇ ਦੱਸਿਆ ਕਿ 8 ਜਨਵਰੀ 2022 ਨੂੰ ਪਿੰਡ ਰਾਮਪੁਰ ਭਿੰਡਰਾਂ ਤਹਿਸੀਲ ਅਮਰਗੜ੍ਹ,ਜ਼ਿਲ੍ਹਾ ਮਲੇਰਕੋਟਲਾ ਦੇ ਬੱਸ ਸਟੈਂਡ ਤੋ ਲਾਵਾਰਸ ਹਾਲਤ ਵਿੱਚ ਲਗਭਗ ਅੱਠ ਮਹੀਨੇ ਦਾ ਬੱਚਾ (ਲੜਕਾ) ਟੋਕਰੀ ਵਿੱਚ ਪਿਆ ਪਾਇਆ ਗਿਆ । ਬੱਚੇ ਦਾ ਹੁਲੀਆ ਦਿੰਦਿਆ ਕਿਹਾ ਕਿ ਬੱਚਾ ਕਰੀਬ 08 ਮਹੀਨੇ ਦੀ ਉਮਰ ਦਾ ਸਾਂਵਲੇ ਰੰਗ ਦਾ , ਕੱਟੇ ਹੋਏ ਕਾਲੇ ਵਾਲਾਂ ਵਾਲਾ ਹੈ । ਬੱਚੇ ਨੇ ਸਫ਼ੈਦ ਅਤੇ ਨੀਲੇ ਰੰਗ ਦੇ ਕੱਪੜੇ ਅਤੇ ਨੀਲੇ ਰੰਗ ਦੀ ਟੋਪੀ ਪਾਈ ਹੋਈ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮਲੇਰਕੋਟਲਾ ਨਵਨੀਤ ਕੌਰ ਤੂਰ ਨੇ ਦੱਸਿਆ ਕਿ ਬੱਚੇ ਨੂੰ ਸਾਂਭ-ਸੰਭਾਲ ਅਤੇ ਸੁਰੱਖਿਆ ਲਈ ਚਾਈਲਡ ਕੇਅਰ ਇੰਸਟੀਚਿਊਟ ਵਿੱਚ ਰੱਖਿਆ ਗਿਆ ਹੈ । ਜੇਕਰ ਕਿਸੇ ਨੂੰ ਇਸ ਬੱਚੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਮਲੇਰਕੋਟਲਾ ਮੋਬਾਇਲ ਨੰਬਰ 92566-16132 ਅਤੇ ਬਾਲ ਭਲਾਈ ਕਮੇਟੀ 96461-18135 ਨਾਲ ਸੰਪਰਕ ਕਰ ਸਕਦਾ ਹੈ ।