Menu

ਪੰਜਾਬ ’ਚ ਚੋਣਾਂ ਵੈਲੇਨਟਾਈਨ ਡੇ ’ਤੇ 14 ਫਰਵਰੀ ਨੂੰ, ਨਤੀਜੇ 10 ਮਾਰਚ ਨੂੰ – ਹੋਰ ਕੀ ਕੀ ਹੋਵੇਗਾ ?

ਬਠਿੰਡਾ, 8 ਜਨਵਰੀ (ਬਲਵਿੰਦਰ ਸ਼ਰਮਾ) – ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋ ਰਹੀਆਂ ਹਨ, ਜਿਸਦੇ ਨਤੀਜੇ 10 ਮਾਰਚ ਨੂੰ ਆ ਜਾਣਗੇ। ਚੋਣ ਅਧਿਕਾਰੀਆਂ ਨੇ ਸਖ਼ਤੀ ਨਾਲ ਐਲਾਨ ਕੀਤਾ ਹੈ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਲਈ ਜਰ਼ੂਰੀ ਹੋਵੇਗਾ, ਇਸ  ਵਿਚ ਕਿਸੇ ਨੂੰ ਵੀ ਕੋਈ ਛੂਟ ਨਹੀਂ ਮਿਲ ਸਕੇਗੀ।
ਇਹ ਐਲਾਨ ਅੱਜ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ. ਉਨ੍ਹਾਂ ਦੱਸਿਆ ਕਿ ਦੇਸ਼ ਅੰਦਰ ਕੁੱਲ੍ਹ 5 ਰਾਜਾਂ ਵਿਚ ਚੋਣਾਂ ਹੋ ਰਹੀਆਂ ਹਨ, ਜਿਨ੍ਹਾਂ ’ਚੋਂ ਪੰਜਾਬ ਇੱਕ ਹੈ। ਇਸ ਦੌਰਾਨ ਪੰਜਾਬ ਅੰਦਰ 14 ਫਰਵਰੀ ਨੂੰ ਚੋਣਾਂ ਹੋਣਗੀਆਂ, ਜਿਨ੍ਹਾਂ ਦੇ ਨਤੀਜ਼ੇ 10 ਮਾਰਚ ਨੂੰ ਐਲਾਨੇ ਜਾਣਗੇ। ਚੋਣ ਕਮਿਸ਼ਨ ਅਧਿਕਾਰੀ ਨੇ ਸਿਆਸੀ ਧਿਰਾਂ ਨੂੰ ਡਿਜੀਟਲ ਪ੍ਰਚਾਰ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਦੱਸਣਯੋਗ ਹੈ ਕਿ ਮੌਜ਼ੂਦਾ ਸਰਕਾਰ ਦਾ ਸਮਾਂ ਮਿਤੀ 26 ਮਾਰਚ ਨੂੰ 2022 ਨੂੰ ਪੂਰਾ ਹੋਵੇਗਾ। ਉਸ ਤੋਂ ਬਾਅਦ ਹੀ ਨਵੀਂ ਸਰਕਾਰ ਚਾਰਜ ਸੰਭਾਲੇਗੀ। ਜਿਵੇਂ ਕਿ 10 ਮਾਰਚ ਨੂੰ ਨਤੀਜ਼ੇ ਆਉਣ ਤੋਂ ਬਾਅਦ ਅਗਲੇ ਦਿਨਾਂ ਅੰਦਰ ਲੋੜੀਂਦੀਆਂ ਕਾਰਵਾਈਆਂ ਉਪਰੰਤ ਸਰਕਾਰ ਚਾਰਜ ਸੰਭਾਲ ਸਕੇਗੀ।

ਕੀ ਕੀ ਹੋਵੇਗਾ ਜ਼ਰੂਰੀ –
*21 ਜਨਵਰੀ ਨੂੰ ਨਾਮਜਦਗੀਆਂ ਸ਼ੁਰੂ ਹੋ ਜਾਣਗੀਆਂ, ਜਿਨ੍ਹਾਂ ਦੀ ਅੰਤਿਮ ਮਿਤੀ 28 ਜਨਵਰੀ ਹੋਵੇਗੀ, ਜਦਕਿ 31 ਜਨਵਰੀ ਤੱਕ ਨਾਮਜਦਗੀ ਕਾਗਜ਼ ਵਾਪਸ ਲਏ ਜਾ ਸਕਣਗੇ। ਨਾਮਜਦਗੀ ਕਾਗਜ਼ਾ ਆਨਲਾਈਨ ਵੀ ਭਰੇ ਜਾ ਸਕਣਗੇ।
*ਚੋਣ ਅਧਿਕਾਰੀਆਂ ਤੇ ਹੋਰ ਅਮਲੇ ਲਈ ਕੋਰੋਨਾ ਵੈਕਸੀਨੇਸ਼ਨ ਜ਼ਰੂਰੀ ਕੀਤੀ ਗਈ ਹੈ।
*ਵੋਟਿੰਗ ਕਰਨ ਦਾ ਸਮਾਂ ਪੰਜਾਬ ਵਿਚ  ਇੱਕ ਘੰਟਾ ਵਧਾਇਆ ਗਿਆ ਹੈ।
*ਕੋਰੋਨਾ ਦੇ ਚਲਦਿਆਂ 15 ਜਨਵਰੀ ਤੱਕ ਕੋਈ ਵੀ ਸਿਆਸੀ ਧਿਰ ਰੋੜ ਸ਼ੋਅ ਜਾਂ ਰੈਲੀ ਨਹੀਂ ਕਰ ਸਕੇਗੀ, ਉਸ ਤੋਂ ਬਾਅਦ ਵੀ ਸਿਆਸੀ ਧਿਰਾਂ ਨੂੰ ਰੈਲੀਆਂ ਕਰਨ ਖਾਤਰ ਚੋਣ ਕਮਿਸ਼ਨ ਅਗਲੇ ਐਲਾਨ ਕਰੇਗਾ। ਸੰਭਵ ਹੈ ਕਿ ਇਹ ਪਾਬੰਦੀ ਹੋਰ ਵਧ ਜਾਵੇ ਜਾਂ ਫਿਰ ਕੁਝ ਰਾਹਤ ਮਿਲ ਸਕੇ।
*ਰਾਤ 8 ਵਜੋਂ ਤੋਂ ਸਵੇੇਰੇ 8 ਵਜੇ ਤੱਕ ਕੰਪੇਨ ਕਰਿਫਊ ਰਹੇਗਾ, ਮਤਲਬ ਰਾਤ ਸਮੇਂ ਕਿਸੇ ਵੀ ਤਰ੍ਹਾਂ ਦੀ ਕੰਪੇਨ ਕਰਨ ’ਤੇ ਪਾਬੰਦੀ ਹੋਵੇਗੀ. ਡੋਰ ਟੂ ਡੋਰ ਕਰਨ ਲਈ ਵੀ ਉਮੀਦਵਾਰ ਸਣੇ ਸਿਰਫ 5 ਵਿਅਕਤੀ ਹੀ ਜਾ ਸਕਦੇ ਹਨ ।
*ਸਭ ਤੋਂ ਵੱਡਾ ਫੈਸਲਾ ਇਸ ਵਾਰ ਇਹ ਰਿਹਾ ਹੈ ਕਿ ਜੇਕਰ ਕੋਈ ਵੀ ਪਾਰਟੀ ਕਿਸੇ ਦਾਗੀ ਸਿਆਸੀ ਲੀਡਰ ਨੂੰ ਟਿਕਟ ਦਿੰਦੀ ਹੈ ਤਾਂ ਉਸਦਾ ਬਕਾਿੲਦਾ ਕਾਰਨ ਦੱਸਣਾ ਹੋਵੇਗਾ ਕਿ ਉਹ ਉਕਤ ਟਿਕਟ ਕਿਉਂ ਦੇ ਰਹੀ ਹੈ। ਇਥੇ ਹੀ ਬੱਸ ਨਹੀਂ ਦਾਗੀ ਸਿਆਸੀ ਲੀਡਰ ਬਾਰੇ ਉਸ ਵਿਰੁੱਧ ਦਰਜ ਮੁਕੱਦਮੇ ਜਾਂ ਹੋਰ ਕਾਨੂੰਨੀ ਨੁਕਤਿਆਂ ਦੀ ਜਾਣਕਾਰੀ ਸੰਬੰਧਤ ਪਾਰਟੀ ਲਈ ਆਪਣੀ ਵੈਬਸਾਈਟ ਜਾਂ ਹੋਰ ਢੰਗਾਂ ਰਾਹੀਂ ਜਨਤਕ ਕਰਨਾ ਲਾਜਮੀ ਹੋਵੇਗਾ ।
*ਇਕ ਉਮੀਦਵਾਰ ਵਲੋਂ ਆਪਣੇ ਚੋਣ ਪ੍ਰਚਾਰ ਖਾਤਰ ਪਹਿਲਾਂ 28 ਲੱਖ ਰੁਪਏ ਖਰਚੇ ਜਾ ਸਕਦੇ। ਪਰ ਇਸ ਵਾਰ ਚੋਣ ਕਮਿਸ਼ਨ ਨੇ ਇਹ ਖਰਚਾ ਵਧਾ ਕੇ 40 ਲੱਖ ਰੁਪਏ ਕਰ ਦਿੱਤੇ ਹਨ।

ਚੌਥੇ ਪੜਾਅ ਤਹਿਤ 9 ਸੂਬਿਆਂ ਅਤੇ ਇਕ…

ਨਵੀਂ ਦਿੱਲੀ, 13 ਮਈ : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ‘ਚ 9 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਭਾਜਪਾ ਸੱਤਾ ‘ਚ ਵਾਪਸ ਨਹੀਂ…

ਨਵੀਂ ਦਿੱਲੀ, 11 ਮਈ 2024 – ਦਿੱਲੀ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40294 posts
  • 0 comments
  • 0 fans