Menu

ਅਮਰੀਕਾ ਦੇ ਪਰਵਾਸੀ ਪੰਜਾਬੀਆਂ ਵਲੋ ਪੰਜਾਬ ਦੀਆਂ ਜੁਝਾਰੂ ਕਿਸਾਨ ਜਥੇਬੰਦੀਆਂ ਨੂੰ ਚੋਣ ਨਾ ਲੜਨ ਦੀ ਬੇਨਤੀ

ਫਰਿਜ਼ਨੋ, 5 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – “ ਲਮਹੋਂ ਨੇ ਖਤਾਹ ਕੀ, ਸਦੀਓਂ ਨੇ ਸਜ਼ਾ ਪਾਈ ..! ਇਹ ਬੋਲ ਸਨ ਕੈਲੀਫੋਰਨੀਆਂ ਦੇ ਕੁਝ ਕੁ ਬੁੱਧੀਜੀਵੀ ਸੱਜਣਾਂ ਦੇ। ਪਿਛਲੇ ਦਿਨੀਂ ਸੈਂਟਰਲਵੈਲੀ ਕੈਲੀਫੋਰਨੀਆਂ ਦੇ ਕੁਝ ਕੁ ਬੁੱਧੀਜੀਵੀ ਸੱਜਣਾਂ ਦੀ ਇੱਕ ਅਹਿੰਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਡਾ. ਇਕਵਿੰਦਦਰ ਸਿੰਘ ਗਿੱਲ ( ਸਾਨ ਫਰਾਂਸਿਸਕੋ), ਡਾ.ਹਰਬਿੰਦਰ ਸਿੰਘ ਗਰੇਵਾਲ਼ ( ਸਾਨ ਹੋਜ਼ੇ), ਅਮਰਜੀਤ ਸਿੰਘ ( ਸੈਕਰਾਮੈਂਟੋ), ਗੁਲਿੰਦਰ ਸਿੰਘ ਗਿੱਲ (ਸੈਕਰਾਮੈਂਟੋ), ਅਜੀਤ ਸਿੰਘ ਭੱਠਲ਼ ( ਬੇਕਰਸਫੀਲਡ ), ਰਣਜੀਤ ਸਿੰਘ ਗਿੱਲ ( ਫਰਿਜਨੋ ), ਬਲਬਹਾਦੁਰ ਸਿੰਘ ( ਲੋਡ੍ਹਾਈ ), ਡਾ. ਬਲਜੀਤ ਸਿੰਘ ਗਰੇਵਾਲ਼ ( ਲਾਸ ਏਂਜਲਸ) ਆਦਿ ਸ਼ਾਮਲ ਹੋਏ । ਇਹਨਾਂ ਸਾਰੇ ਸੱਜਣਾਂ  ਨੇ ਮੀਟਿੰਗ ਤੋ ਬਾਅਦ ਇੱਕ ਪ੍ਰੈਸ ਨੋਟ ਜਾਰੀ ਕਰਕੇ ਪੰਜਾਬ ਦੀਆ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਵਿੱਚ ਚੋਣਾਂ ਨਾ ਲੜਨ ਦੀ ਅਪੀਲ ਕੀਤੀ ‘ਤੇ ਕਿਹਾ , ਵੀਰੋ ਪੰਜਾਬ ਦੀ ਅਸਮਤ ਦਾ,ਇਜ਼ਤ ਦਾ, ਭਵਿੱਖ ਦਾ ਫੈਸਲਾ ਵੀ , ਤੇ ਮੌਕਾ ਵੀ , ਅੱਜ “ ਤੁਹਾਡੇ ਹੱਥ ਹੈ “ । ਤੁਹਾਡੇ “ਏਕੇ “ ਨੇ ਇਕ ਮਹਾਂ-ਯੁੱਧ ਜਿੱਤਕੇ , ਜਿੱਥੇ ਕਾਰਪੋਰੇਟ ਘਰਾਣਿਆਂ ਦੇ ਹੌਂਸਲੇ ਪਸਤ ਕਰਕੇ , ਸੰਸਾਰ ਦੇ ਮਜ਼ਦੂਰ ਅਤੇ ਕਿਸਾਨਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਪੰਜਾਬ ਦੀਆਂ ਅਗਾਊਂ ਚੋਣਾਂ ਇਕੱਲਿਆਂ ਲੜਨ ਦਾ ਤੁਹਾਡਾ ਫੈਸਲਾ ਕਿਤੇ, ਪੁਰਾਣੀਆਂ ਜਮਹੂਰੀ ਤਾਕਤਾਂ ਲਈ , ਮੁੜ ਸਤ੍ਹਾ ‘ਤੇ ਕਾਬਜ਼ ਹੋਣ ਦਾ ਰਾਹ ਪੱਧਰਾ ਨਾ ਕਰ ਦੇਵੇ।  ਅੱਜ ਮੌਕਾ ਹੈ ਵੀਰੋ, ਜਿਸ ਤਰਾਂ ਤੁਸੀਂ “ਖਾੜੀ-ਬੰਗਾਲ” ਵਿੱਚ ਜਾ ਕੇ, ਧੂੰਆਂ -ਧਾਰ ਪ੍ਰਚਾਰ ਕਰਕੇ “ ਜਾਗਰੂਕਤਾ” ਦਾ ਹੋਕਾ ਦਿੱਤਾ ਸੀ, ਅੱਜ ਓਸੇ ਤਰਾਂ ਦਾ  “ਕਰਮ- ਯੁੱਧ ਮੋਰਚਾ” ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ, ਤੁਹਾਡੇ ਮੂਹਰੇ ਹੱਥ ਜੋੜੀ ਖੜ੍ਹਾ ਹੈ। ਤੁਹਾਡੇ ਏਕੇ ਦੀ ਸ਼ਕਤੀ ਨੇ ਬਹੁਤ “ਸੂਝ-ਬੂਝ” ਅਤੇ ਉੱਚੇ “ਇਖ਼ਲਾਕ “ ਦਾ ਸਬੂਤ ਦਿੱਤਾ ਹੈ। ਪੰਜਾਬ ਵਿੱਚ ਸਾਰੀਆਂ ਭਰਿਸ਼ਟ ਤਾਕਤਾਂ , ਪੰਜਾਬ ਦੇ ਲੋਕਾਂ ਨੂੰ ਧਰਮਾਂ , ਜਾਤਾਂ-ਪਾਤਾਂ, ਮਜ਼ਦੂਰਾਂ , ਕਿਸਾਨਾਂ , ਦਲਿਤਾਂ -ਸ਼ੂਦਰਾਂ ‘ਚ ਵੰਡਕੇ , ਝੂਠੇ ਲਾਰੇ, ਵਾਹਦੇ ਤੇ ਐਲਾਨਾਂ ਦੀਆਂ ਝੜੀਆਂ ਲਾ-ਲਾਅ ਕੇ, ਤੁਹਾਡੇ ਮੋਰਚੇ ਦਾ ਸਾਥ ਦੇਣ ਵਾਲ਼ੇ ਗਰੀਬ ਵਰਗ ਨੂੰ ਵਰਗਲ਼ਾਅ ਰਹੀਆਂ ਨੇ।
ਅੱਜ ਬੰਗਾਲ ਵਾਲ਼ੇ ਹੋਕੇ ਦੀ ਫੇਰ ਲੋੜ ਐ ਵੀਰੋ। ਆਓ ਇਕੱਠੇ ਹੋ ਕੇ ਪਹਿਲਾਂ ਇਹਨਾਂ ਨੂੰ “ਰੋਕੋ”। ਇਹਨਾਂ ਦਾ ਪਾਇਆ ਗੰਦ “ਵੀਹ ਸੌ ਬਾਈ “ ਵਿੱਚ ਸਾਫ ਕਰ ਲਵਾਂਗੇ।
ਤੁਹਾਡੀ ਸੁਚੱਜੀ ਰਹਿਨੁਮਾਈ ਨੇ, ਪੰਜਾਬ ਦੀ ਮਿੱਟੀ ਦੀ “ਮਾਲਕੀ” ਦਾ ਯੁੱਧ ਜਿੱਤਿਆ ਹੈ। ਵੇਖਿਓ ਕਿਤੇ ਤਹਾਡੇ ਸਿਰਾਂ ਉੱਪਰ ਸਜਿਆ ਇਹ “ਜਿੱਤ ਦਾ ਤਾਜ” ਜਮਹੂਰੀ ਤਾਕਤਾਂ ਦੇ ਪੈਰਾਂ ਹੇਠ ਨਾ ਦਰੜਿਆ ਜਾਵੇ।

ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਆਰਪੀਐਨ…

ਨਵੀਂ ਦਿੱਲੀ , 25 ਜਨਵਰੀ – ਉੱਤਰ ਪ੍ਰਦੇਸ਼ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕ ਆਰਪੀਐੱਨ ਸਿੰਘ ਜੋ ਕਾਂਗਰਸ ਦੀ ਮਨਮੋਹਨ…

ਮੁਫਤ ਐਲਾਨਾਂ ਵਾਲੀਆਂ ਪਾਰਟੀਆਂ ਤੇ…

ਨਵੀਂ ਦਿੱਲੀ, 25 ਜਨਵਰੀ – ਸੁਪਰੀਮ ਕੋਰਟ…

ਮੁੰਬਈ ‘ਚ 20 ਮੰਜ਼ਿਲਾ ਇਮਾਰਤ…

ਮੁੰਬਈ, 22 ਜਨਵਰੀ – ਮੁੰਬਈ ਦੇ ਤਾਰਦੇਓ …

 ਮੰਡਪ ਦੀ ਥਾਂ ਪੁੱਜਾ ਜੇਲ੍ਹ,…

ਨਵੀਂ ਦਿੱਲੀ, 20 ਜਨਵਰੀ –  ਵੈਲੇਨਟਾਈਨ ਡੇ …

Listen Live

Subscription Radio Punjab Today

Our Facebook

Social Counter

  • 23115 posts
  • 0 comments
  • 0 fans

ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਬੰਬ…

ਲਾਹੌਰ, 20 ਜਨਵਰੀ – ਪਾਕਿਸਤਾਨ  ਦੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਵੀਰਵਾਰ ਨੂੰ ਹੋਏ ਬੰਬ ਧਮਾਕੇ ‘ਚ 3 ਲੋਕਾਂ…

ਪੱਪੀ ਭਦੌੜ ਦੇ ਗੀਤ ‘ਖ਼ਤਰਾ…

ਪੱਪੀ ਭਦੌੜ ਦੀ ਸੰਗੀਤ ਪ੍ਰਤੀ ਵੱਡਮੁਲੀ ਦੇਣ…

ਐਨ. ਕੇ. ਆਰ. ਐਸ. ਟਰੱਕਿੰਗ…

ਫਰਿਜਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)…

‘ਕੈਂਡੀਕ੍ਰਸ਼’ ਵੀਡੀਓ ਗੇਮ ਬਣਾਉਣ ਵਾਲੀ…

ਮਾਈਕ੍ਰੋਸਾਫਟ ਨੇ ‘ਕੈਂਡੀਕ੍ਰਸ਼’ ਵੀਡੀਓ ਗੇਮ ਨਿਰਮਾਤਾ ਐਕਟੀਵਿਜ਼ਨ…