ਮਲੇਰਕੋਟਲਾ 27 ਦਸੰਬਰ – ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ , ਜ਼ਿਲ੍ਹਾ ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਰਟੀਫੀਸ਼ਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਦਿਵਿਆਂਗਜਨਾਂ ,ਬਜ਼ੁਰਗਾਂ ਲਈ ਮੁਫ਼ਤ ਅਸੈਸਮੈਂਟ ਅਤੇ ਵੋਟ ਬਣਾਉਣ ਸਬੰਧੀ ਦੋ ਰੋਜ਼ਾ ਵਿਸ਼ੇਸ਼ ਕੈਂਪ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਲਗਾਇਆ ਗਿਆ ।
ਇਸ ਮੌਕੇ ਡਿਪਟੀ ਕਮਿਸ਼ਨ ਸ੍ਰੀਮਤੀ ਮਾਧਵੀ ਕਟਾਰੀਆ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਉਨ੍ਹਾਂ ਕਿਹਾ ਕਿ ਦਿਵਿਆਂਗਜਨਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਲਈ ਉਨ੍ਹਾਂ ਦੀ ਹਰ ਪੱਖੋਂ ਮਦਦ ਦਾ ਭਰੋਸਾ ਦਿੱਤਾ । ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਲਈ ਚਲਾਇਆ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਸ਼ਨਾਖ਼ਤ ਅਤੇ ਰਜਿਸਟਰੇਸ਼ਨ ਕਰਨ ਉਪਰੰਤ ਜਲਦ ਹੀ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਨੂੰ ਮੁਫ਼ਤ ਉਪਕਰਨ ਮੁਹੱਈਆ ਕਰਵਾ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਮਾਧਵੀ ਕਟਾਰੀਆ ਦੋ ਰੋਜ਼ਾ ਕੈਂਪ ਬਾਰੇ ਜ਼ਿਲ੍ਹੇ ਦੇ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ।
ਜ਼ਿਲ੍ਹਾ ਸਮਾਜਿਕ ਅਫ਼ਸਰ ਸ੍ਰੀਮਤੀ ਲਵਲੀਨ ਕੌਰ ਬੜਿੰਗ ਨੇ ਕਿਹਾ ਦੱਸਿਆ ਕਿ ਕੈਂਪ ਦੌਰਾਨ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਦੀ ਸਹੀ ਅਤੇ ਸੁਚੱਜੇ ਢੰਗ ਨਾਲ ਡਾਕਟਰਾਂ ਦੀ ਟੀਮ ਵੱਲੋਂ ਜਾਂਚ ਕਰਨ ਉਪਰੰਤ ਉਨ੍ਹਾਂ ਵੱਲੋਂ ਸੁਝਾਏ ਉਪਕਰਨ ਅਤੇ ਵਿਸ਼ੇਸ਼ ਯੰਤਰ ਜਿਵੇਂ ਨਕਲੀ ਅੰਗ,ਵੀਲ ਚੇਅਰ, ਟਰਾਈ ਸਾਈਕਲ, ਮੋਟਰਾਈਜਡ ਟਰਾਈਸਾਇਕਲ,ਕੰਨਾਂ ਦੀ ਮਸ਼ੀਨ, ਫੋਲਡੇਬਲ ਬਾਕਰ,ਨਕਲੀ ਦੰਦ, ਤੁਰਨ ਵਾਲੇ ਵਰਤੋ ਕਰਨ ਵਾਲੀ ਛੜੀ, ਨਿੱਗਾ ਵਾਲੀ ਐਨਕਾਂ, ਸਰਵਾਈਕਲ ਕਾਲਰ,ਨੇਤਰਹੀਣਾਂ ਲਈ ਬ੍ਰੇਲ ਕਿਟ, ਸਮਾਰਟ ਕੇਨ, ਸਮਾਰਟ ਫੋਨ, ਟੈਬਲੇਟ ,ਡੇਜ਼ੀ ਪਲੇਅਰ ਅਤੇ ਫੌੜ੍ਹੀਆਂ ਆਦਿ ਜਲਦ ਹੀ ਮੁਹੱਈਆ ਕਰਵਾ ਦਿੱਤੇ ਜਾਣਗੇ ।
ਇਸ ਮੌਕੇ ਦਿਵਿਆਂਗ ਵਿਅਕਤੀਆਂ ਦੀ ਵੋਟ ਬਣਾਉਣ ਲਈ ਵੀ ਵਿਸ਼ੇਸ਼ ਬੂਥ ਵੀ ਸਥਾਪਿਤ ਕੀਤਾ ਗਿਆ ਅਤੇ ਕੈਂਪ ਵਿੱਚ ਆਉਣ ਵਾਲੇ ਦਿਵਿਆਂਗਜਨਾਂ ,ਬਜ਼ੁਰਗਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਸਵੀਪ ਗਤੀਵਿਧੀ ਤਹਿਤ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਸਮੁੱਚੀ ਪ੍ਰਕ੍ਰਿਆ ਸਮਝਾਉਣ ਲਈ ਵੀ ਵੀ ਪੈਂਟ ਮਸ਼ੀਨ ਵੀ ਸਥਾਪਿਤ ਕੀਤੀ ਗਈ । ਇਸ ਮੌਕੇ ਸ੍ਰੀ ਮਨਪ੍ਰੀਤ ਸਿੰਘ ਚੋਣ ਇੰਚਾਰਜ ਵੱਲੋਂ ਦਿਵਿਆਂਗਜਨਾਂ ,ਬਜ਼ੁਰਗਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਈ ਵੀ ਐਮ/ ਵੀ ਵੀ ਪੈਂਟ ਮਸ਼ੀਨ ਅਤੇ ਭਾਰਤ ਚੋਣ ਕਮਿਸ਼ਨ ਦੀਆ ਆਈ.ਟੀ ਐਪਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ । ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਹੈਲਪਲਾਈਨ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਉਨ੍ਹਾਂ ਦੇ ਨਾਮ ਲੱਭਣ, ਔਨਲਾਈਨ ਫਾਰਮ ਜਮ੍ਹਾਂ ਕਰਨ, ਅਰਜ਼ੀ ਦੀ ਸਥਿਤੀ ਦੀ ਜਾਂਚ ਕਰਨ, ਸ਼ਿਕਾਇਤ ਦਰਜ ਕਰਨ, ਨਤੀਜੇ ਦੇਖਣ, ਹਲਫ਼ਨਾਮੇ, ਜਵਾਬੀ ਹਲਫ਼ਨਾਮੇ ਅਤੇ ਪ੍ਰਾਪਤ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ।
ਉਨ੍ਹਾਂ ਇਸ ਮੌਕੇ ਦੱਸਿਆ ਕਿ “ਵੋਟਰ ਹੈਲਪਲਾਈਨ ਐਪ” ਤੇ ਕੁਝ ਸਰਲ ਬਟਨ ਦੇ ਉਪਯੋਗ ਨਾਲ ਅਤੇ ਘੱਟ ਤੋਂ ਘੱਟ ਜਾਣਕਾਰੀ ਨਾਲ, ਉਪਭੋਗਤਾ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣਾ ਵੋਟਰ ਆਈ.ਡੀ ਕਾਰਡ ਲੱਭ ਸਕਦੇ ਹਨ।