Menu

ਸੁਖਬੀਰ ਬਾਦਲ ਪਹੁੰਚੇ ਮੋਹਿਤ ਗੁਪਤਾ ਦੇ ਗ੍ਰਹਿ ਵਿਖੇ, ਜਾਣਿਆ ਹਾਲ ਚਾਲ, ਹੋਈਆਂ ਸਿਆਸੀ ਵਿਚਾਰਾਂ

ਪੰਜਾਬ ਦੇ ਵਿਕਾਸ ਅਤੇ ਵਪਾਰੀਆਂ ਦੀ ਤਰੱਕੀ ਲਈ ਕਰਾਂਗੇ ਹਰ ਯਤਨ :ਸੁਖਬੀਰ ਬਾਦਲ

ਬਠਿੰਡਾ 8 ਦਸੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਤੀ ਸ਼ਾਮ ਪਾਰਟੀ ਦੇ ਮੈਂਬਰ ਪੀ ਏ ਸੀ, ਜਨਰਲ ਸਕੱਤਰ ਅਤੇ ਸਪੋਕਸਮੈਨ ਮੋਹਿਤ ਗੁਪਤਾ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਦਾ ਹਾਲ ਚਾਲ ਜਾਣਿਆ। ਜ਼ਿਕਰਯੋਗ ਹੈ ਕਿ ਮੋਹਿਤ ਗੁਪਤਾ ਪਿਛਲੇ ਦਿਨੀਂ ਅਚਨਚੇਤ ਬੀਮਾਰ ਹੋ ਗਏ ਸਨ ਜੋ ਸਥਾਨਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਰਹੇ ਤੇ ਹੁਣ ਤੰਦਰੁਸਤ ਹੋ ਕੇ ਦੁਬਾਰਾ ਪਾਰਟੀ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗੇ ਹਨ। ਇਸ ਮੌਕੇ ਪਾਰਟੀ ਪ੍ਰਧਾਨ ਵੱਲੋਂ ਮੋਹਿਤ ਗੁਪਤਾ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਉਨ੍ਹਾਂ ਦੇ ਨਾਲ ਪੰਜਾਬ ਦੀ ਤਰੱਕੀ ਖੁਸ਼ਹਾਲੀ, ਸਿਆਸੀ ਹਾਲਾਤ ਅਤੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਦੇ ਮੌਜੂਦਾ ਹਾਲਾਤਾਂ ਬਾਰੇ ਲੰਬੀਆਂ ਵਿਚਾਰਾਂ ਹੋਈਆਂ। ਮੋਹਿਤ ਗੁਪਤਾ ਪਰਿਵਾਰ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਨਾਲ ਹੀ ਲੀਡਰਸ਼ਿਪ ਦਾ ਗ੍ਰਹਿ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ । ਮੋਹਿਤ ਗੁਪਤਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਪੰਜਾਬ ਦੀ ਤਰੱਕੀ ਅਤੇ ਹਰ ਵਰਗ ਦੀ ਖੁਸ਼ਹਾਲੀ ਲਈ ਕੰਮ ਕਰਨਾ ਹੈ ‘ਇਸੇ ਲੜੀ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ, ਸੁਖਬੀਰ ਬਾਦਲ ਵੱਲੋਂ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਦੀ ਤਰੱਕੀ ਅਤੇ ਵਪਾਰੀਆਂ ਦੀ ਖੁਸ਼ਹਾਲੀ, ਮਜ਼ਬੂਤੀ ਲਈ ਯਤਨ ਕੀਤੇ ਜਾਣਗੇ ਤੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦਾ ਵਿਕਾਸ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਨ ਤੇ ਸ਼ੁਰੂ ਕਰਵਾਇਆ ਜਾਵੇਗਾ ਤੇ ਹਰ ਵਰਗ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾਵੇਗਾ । ਮੋਹਿਤ ਗੁਪਤਾ ਨੇ ਕਿਹਾ ਕਿ ਅੱਜ ਲੋੜ ਹੈ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਵਰਕਰਾਂ ਨੂੰ ਜਾਣੂ ਕਰਵਾਉਣ ਅਤੇ ਪੰਜਾਬ ਵਾਸੀਆਂ ਨੂੰ ਲਾਮਬੰਦ ਕਰਨ ਦੀ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਪੰਜਾਬ ਨੂੰ ਆਰਥਿਕਤਾ ਦੀ ਲੀਹ ਤੋਂ ਬਹੁਤ ਪਿੱਛੇ ਕਰ ਦਿੱਤਾ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮਜ਼ਬੂਤੀ ਦੀ ਰਾਹ ਤੇ ਤੋਰਿਆ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਵਿਕਰਮ ਲੱਕੀ ਜੁਆਇੰਟ ਸਕੱਤਰ ਪੰਜਾਬ, ਨਰਾਇਣ ਗਰਗ, ਮੁਨੀਸ਼ ਕਾਂਸਲ, ਮਨੋਜ ਗਰਗ, ਰਮੇਸ਼ ਗੁਪਤਾ, ਡਾ ਵਿਨੈ ਮਿੱਤਲ, ਜਤਿਨ ਗਰਗ, ਰਾਕੇਸ਼ ਕਿੱਟੀ, ਵਿਨੋਦ ਸਿੰਗਲਾ , ਸੁਰਿੰਦਰ ਗਰਗ,ਸੁਮਿਤ ਬਾਂਸਲ ਪੰਕਜ ਗੋਇਲ, ਸੁਸ਼ੀਲ ਗਰਗ ਵਕੀਲ , ਕੁਸ਼ਲਦੀਪ ਗਰਗ ਵਕੀਲ , ਸਤੀਸ਼ ਸਿੰਗਲਾ, ਰਾਜੇਸ਼ ਗਰਗ ਸਮੇਤ ਸ਼ਹਿਰ ਦੇ ਵਪਾਰੀ ਉਦਯੋਗਪਤੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ।

ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਆਰਪੀਐਨ…

ਨਵੀਂ ਦਿੱਲੀ , 25 ਜਨਵਰੀ – ਉੱਤਰ ਪ੍ਰਦੇਸ਼ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕ ਆਰਪੀਐੱਨ ਸਿੰਘ ਜੋ ਕਾਂਗਰਸ ਦੀ ਮਨਮੋਹਨ…

ਮੁਫਤ ਐਲਾਨਾਂ ਵਾਲੀਆਂ ਪਾਰਟੀਆਂ ਤੇ…

ਨਵੀਂ ਦਿੱਲੀ, 25 ਜਨਵਰੀ – ਸੁਪਰੀਮ ਕੋਰਟ…

ਮੁੰਬਈ ‘ਚ 20 ਮੰਜ਼ਿਲਾ ਇਮਾਰਤ…

ਮੁੰਬਈ, 22 ਜਨਵਰੀ – ਮੁੰਬਈ ਦੇ ਤਾਰਦੇਓ …

 ਮੰਡਪ ਦੀ ਥਾਂ ਪੁੱਜਾ ਜੇਲ੍ਹ,…

ਨਵੀਂ ਦਿੱਲੀ, 20 ਜਨਵਰੀ –  ਵੈਲੇਨਟਾਈਨ ਡੇ …

Listen Live

Subscription Radio Punjab Today

Our Facebook

Social Counter

  • 23115 posts
  • 0 comments
  • 0 fans

ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਬੰਬ…

ਲਾਹੌਰ, 20 ਜਨਵਰੀ – ਪਾਕਿਸਤਾਨ  ਦੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਵੀਰਵਾਰ ਨੂੰ ਹੋਏ ਬੰਬ ਧਮਾਕੇ ‘ਚ 3 ਲੋਕਾਂ…

ਪੱਪੀ ਭਦੌੜ ਦੇ ਗੀਤ ‘ਖ਼ਤਰਾ…

ਪੱਪੀ ਭਦੌੜ ਦੀ ਸੰਗੀਤ ਪ੍ਰਤੀ ਵੱਡਮੁਲੀ ਦੇਣ…

ਐਨ. ਕੇ. ਆਰ. ਐਸ. ਟਰੱਕਿੰਗ…

ਫਰਿਜਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)…

‘ਕੈਂਡੀਕ੍ਰਸ਼’ ਵੀਡੀਓ ਗੇਮ ਬਣਾਉਣ ਵਾਲੀ…

ਮਾਈਕ੍ਰੋਸਾਫਟ ਨੇ ‘ਕੈਂਡੀਕ੍ਰਸ਼’ ਵੀਡੀਓ ਗੇਮ ਨਿਰਮਾਤਾ ਐਕਟੀਵਿਜ਼ਨ…