Menu

ਬਠਿੰਡੇ ਦਾ ਜੰਮਪਲ, ਨਾਭੇ ਸਕੂਲ ਦਾ ਵਿਦਿਆਰਥੀ ਕੈਨੇਡਾ ਦੀ ਘੋੜਸਵਾਰੀ ਟੀਮ ਦੀ ਪ੍ਰਤੀਨਿਧਤਾ ਕਰਦਾ ਓਮਾਨ ‘ਚ ਗੱਡ ਰਿਹਾ ਹੈ ਝੰਡੇ

ਬਠਿੰਡੇ ਜਿਲ੍ਹੇ ਦੇ ਪਿੰਡ ਘੁੰਮਣ ਕਲਾਂ (ਮੌੜ) ਦਾ ਵਤਨਦੀਪ ਸਿੰਘ ਭੁੱਲਰ ਜਿਸਨੇ 10 ਸਾਲ ਦੀ ਉਮਰ ਵਿੱਚ ਸਕੂਲ ਵਿੱਚ ਘੋੜਸਵਾਰੀ ਸ਼ੁਰੂ ਕੀਤੀ। ਪੰਜਾਬ ਪਬਲਿਕ ਸਕੂਲ ਨਾਭਾ ਵਿਚ 2003 ਵਿੱਚ ਦਾਖਲੇ ਦੇ ਪਹਿਲੇ ਸਾਲ ਵਿੱਚ, ਉਸਨੇ ਉਸ ਸਮੇਂ 12 ਸਾਲ ਤੋਂ ਘੱਟ ਉਮਰ ਦੇ ਵਰਗ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਘੋੜਸਵਾਰ ਦੇ ਤੌਰ ‘ਤੇ ਉਸਦਾ ਪ੍ਰਤੀਯੋਗੀ ਕੈਰੀਅਰ ਜਿੱਤ ਤੋਂ ਸ਼ੁਰੂ ਹੋਇਆ ਜੋ ਪੀਪੀਐਸ ਨਾਭਾ ਵਿਖੇ ਉਸਦੀ ਪੜਾਈ ਦੇ ਆਖਰੀ ਸਾਲ ਤੱਕ ਜਾਰੀ ਰਿਹਾ। ਉਸਨੇ ਰਾਸ਼ਟਰੀ ਚੈਂਪੀਅਨਸ਼ਿਪ ‘ਚ ਸਰਵੋਤਮ ਰਾਈਡਰ ਟਰਾਫੀਆਂ ਜਿੱਤੀਆਂ। ਕੁੱਲ ਮਿਲਾ ਕੇ ਵਤਨਦੀਪ ਨੇ ਲਗਭਗ 80 ਰਾਸ਼ਟਰੀ ਮੈਡਲ ਅਤੇ ਟਰਾਫੀਆਂ ਜਿੱਤੀਆਂ।

ਭਾਰਤ ਦੀ ਇੱਕ ਵੱਕਾਰੀ ਸਿੱਖਿਆ ਸੰਸਥਾ ਤੋਂ ਆਪਣੀ 12ਵੀਂ ਜਮਾਤ ਪੂਰਾ ਕਰਨ ਤੋਂ ਬਾਅਦ ਵਤਨਦੀਪ ਉਚੇਰੀ ਪੜ੍ਹਾਈ ਕਰਨ ਲਈ ਵੈਨਕੂਵਰ, ਕੈਨੇਡਾ ਆ ਗਿਆ । ਇੱਥੇ ਉਸਨੇ ਸਾਧਾਰਨ ਕੰਮ ਕਰਨਾ ਸ਼ੁਰੂ ਕੀਤਾ ਪਰ ਅੰਤਰਰਾਸ਼ਟਰੀ ਪੱਧਰ ‘ਤੇ ਸਵਾਰੀ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਹਮੇਸ਼ਾਂ ਘੋੜਸਵਾਰ ਬਣਨ ਦਾ ਸੁਪਨਾ ਦੇਖਣਾ ਜਾਰੀ ਰੱਖਿਆ। ਉਸਨੇ ਆਪਣਾ ਸੁਪਨਾ ਪੂਰਾ ਕਰਨ ਲਈ ਸਥਾਨਕ ਰਾਈਡਿੰਗ ਕਲੱਬਾਂ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਹਫ਼ਤੇ ਵਿੱਚ ਇੱਕ ਵਾਰ ਛੁੱਟੀ ਵਾਲੇ ਦਿਨ ਉੱਥੇ ਸਵਾਰੀ ਵੀ ਕਰਨ ਲੱਗਾ। ਪਰ ਇਹ ਉਸਦੇ ਘੋੜਸਵਾਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਕਾਫ਼ੀ ਨਹੀਂ ਸੀ. ਜਿਵੇਂ ਕਿ ਉਸਨੇ ਘੋੜਸਵਾਰਾਂ ਦੇ ਭਾਈਚਾਰੇ ਵਿੱਚ ਸਥਾਨ ਪ੍ਰਾਪਤ ਕੀਤਾ ਤਾਂ ਉਸ ਨੂੰ ਘੋੜਸਵਾਰੀ ਦੇ ਨਾਲ ਨਾਲ ਘੋੜਿਆਂ ਨੂੰ ਸਿੱਖਿਅਤ ਕਰਨ ਦੀ (ਟਰੇਨਿੰਗ) ਵੀ ਪੇਸ਼ਕਸ਼ ਮਿਲੀ। ਜਿਸ ਨਾਲ ਉਸਨੂੰ ਅਕਸਰ ਸਵਾਰੀ ਕਰਨ ਅਤੇ ਅੰਗਰੇਜ਼ੀ ਕੋਚਾਂ ਨਾਲ ਗਿਆਨ, ਤਕਨੀਕ ਅਤੇ ਸਿਖਲਾਈ ਹਾਸਲ ਕਰਨ ਦਾ ਮੌਕਾ ਵੀ ਮਿਲਦਾ ਰਿਹਾ । ਹੌਲੀ-ਹੌਲੀ, ਉਸਨੇ ਉੱਥੇ ਮੁਕਾਬਲਿਆਂ ਵਿੱਚ ਕਦਮ ਰੱਖਿਆ ਅਤੇ ਘੋੜੇ ਪਾਲਣ ਦਾ ਸੁਪਨਾ ਲੈਣਾ ਸ਼ੁਰੂ ਕਰ ਦਿੱਤਾ।

ਜਦੋਂ ਵਤਨਦੀਪ ਨੇ 2020 ਵਿੱਚ ਟੀਮ ਕੈਨੇਡਾ ਲਈ ਰਾਸ਼ਟਰੀ ਟਰਾਇਲ ਬਾਰੇ ਸੁਣਿਆ ਤਾਂ ਉਸਨੇ ਆਪਣੀ ਕਿਸਮਤ ਅਜਮਾਈ ਤਾਂ ਘੋੜੇ ਦੀ ਕਾਠੀ ਤੇ ਕੀਤੀ ਸਖਤ ਮਿਹਨਤ ਨੇ ਰੰਗ ਦਿਖਾਇਆ ਅਤੇ ਉਹ ਟੀਮ ਵਿਚ ਚੁਣਿਆ ਗਿਆ। ਮੌਜੂਦਾ ਸਮੇਂ ਵਿੱਚ, ਉਹ ਅੰਤਰਰਾਸ਼ਟਰੀ ਟੈਂਟ ਪੈਗਿੰਗ ਚੈਂਪੀਅਨਸ਼ਿਪ 2021 ਵਿੱਚ ਟੀਮ ਕੈਨੇਡਾ ਦੀ ਨੁਮਾਇੰਦਗੀ ਕਰਨ ਲਈ ਓਮਾਨ ਵਿੱਚ ਖੇਡ ਰਿਹਾ ਹੈ, ਇੱਥੇ ਪ੍ਰਾਪਤ ਹੋਈ ਜਿੱਤ ਟੀਮ ਕੈਨੇਡਾ ਲਈ ਵਿਸ਼ਵ ਕੱਪ ਵਿੱਚ ਸਥਾਨ ਦਿਵਾਏਗੀ। ਵਤਨਦੀਪ ਆਪਣੀ ਇਸ ਕਾਮਯਾਬੀ ਦਾ ਸਾਰਾ ਸਿਹਰਾ ਆਪਣੇ ਸਕੂਲ ਅਤੇ ਮੁੱਢਲੇ ਕੋਚ ਦੇ ਨਾਲ ਨਾਲ ਮਾਤਾ-ਪਿਤਾ, ਉਸਤਾਦ, ਸ਼ੁਭਚਿੰਤਕਾਂ ਨੂੰ ਦਿੰਦਾ ਹੈ । ਉਹ ਆਪਣੇ ਉਹਨਾਂ ਘੋੜਿਆਂ ਦਾ ਜ਼ਿਕਰ ਕਰਨਾ ਵੀ ਨਹੀ ਭੁੱਲਦਾ ਜਿਨ੍ਹਾਂ ਤੇ ਸਵਾਰੀ ਕਰ ਉਹ ਇਸ ਮੁਕਾਮ ਤੇ ਪੁੱਜਾ ਹੈ।

ਪੁੱਤ ਨੇ ਵੱਟਿਆ ਪਾਸਾ, ਬੁੱਢੇ ਮਾਂ ਪਿਓ…

ਚੰਡੀਗੜ੍ਹ, 24 ਮਈ – ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੇ ਇਕਲੌਤੇ ਪੁੱਤਰ ਦੀ ਉਦਾਸੀਨਤਾ…

ਹਰਿਆਣਾ: ਯੂਟਿਊਬਰ ਸੰਗੀਤਾ ਦੀ ਜ਼ਮੀਨ…

ਰੋਹਤਕ, 23 ਮਈ – ਹਰਿਆਣਾ ਦੇ ਰੋਹਤਕ…

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ…

ਨਵੀਂ ਦਿੱਲੀ, 21 ਮਈ – ਹਰਿਆਣਾ ਦੇ…

ਰਾਜਸਥਾਨ ‘ਚ ਭਿਆਨਕ ਸੜਕ ਹਾਦਸਾ,…

ਭਰਤਪੁਰ, 19 ਮਈ – ਭਰਤਪੁਰ ਜ਼ਿਲ੍ਹੇ ਵਿੱਚ…

Listen Live

Subscription Radio Punjab Today

Our Facebook

Social Counter

  • 23978 posts
  • 0 comments
  • 0 fans

ਟੈਕਸਾਸ ਸਟੇਟ ਵਿੱਚ ਸਕੂਲ ਸ਼ੂਟਿੰਗ ਦੌਰਾਨ 15…

ਫਰਿਜਨੋ, 25 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਗੋਲੀ-ਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ…

UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ…

ਨਵੀਂ ਦਿੱਲੀ, 13 ਮਈ – ਸੰਯੁਕਤ ਅਰਬ…

ਗਾਇਕ ਕਰਨ ਔਜਲਾ ਦੇ ਸ਼ੋਅ…

ਫਰਿਜ਼ਨੋ, ਕੈਲੀਫੋਰਨੀਆਂ, 11 ਮਈ (ਕੁਲਵੰਤ ਧਾਲੀਆਂ /…

“20ਵਾਂ ਮੇਲਾ ਗ਼ਦਰੀ ਬਾਬਿਆਂ ਦਾ”…

ਫਰਿਜ਼ਨੋ, 11 ਮਈ ( ਕੁਲਵੰਤ ਧਾਲੀਆਂ /…