Menu

ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ, ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਵੀ ਦਿੱਤੀ ਸ਼ਰਧਾਂਜਲੀ


ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ) – ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਫਰਿਜਨੋ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨਾਂ ਦੇ ਸਾਥੀ ਸ਼ਹੀਦਾਂ; ਬਖਸ਼ੀਸ਼ ਸਿੰਘ, ਸਰੈਣ ਸਿੰਘ ਵੱਡਾ, ਸਰੈਣ ਸਿੰਘ ਛੋਟਾ, ਹਰਨਾਮ ਸਿੰਘ, ਜਗਤ ਸਿੰਘ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਸਮਰਪਤ ਇਕ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਵਿਚ ਕਰਵਾਇਆ। ਇਸ ਸਮੇਂ ਗਦਰੀ ਯੋਧਿਆਂ ਦੇ ਅਤੇ ਕਿਸਾਨ ਅੰਦੋਲਨ ਦੇ ਦੌਰਾਨ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਸਮੂਹ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਪ੍ਰੋਗਰਾਮ ਦੀ ਸੁਰੂਆਤ ਦੌਰਾਨ ਫੋਰਮ ਦੇ ਸਕੱਤਰ ਸੁਰਿੰਦਰ ਮੰਢਾਲੀ ਨੇ ਸ਼ਹੀਦਾ ਨੂੰ ਸ਼ਰਧਾਂਜਲੀ ਪੇਸ਼ ਕੀਤੀ ਅਤੇ ਭਾਰਤ ਸਰਕਾਰ ਵਲੋਂ ਪਿਛਲੇ ਸਾਲ ਪਾਸ ਕੀਤੇ ਤਿੰਨ ਖੇਤੀ ਸਬੰਧੀ ਬਿਲਾਂ ਨੂੰ ਵਾਪਸ ਕਰਵਾਉਣ ਲਈ ਚੱਲ ਰਹੇ ਅੰਦੋਲਨ ਵਿਚ ਕੁਰਬਾਨ ਹੋਣ ਵਾਲੇ ਅੰਦੋਲਨਕਾਰੀਆਂ ਨੂੰ ਯਾਦ ਕੀਤਾ। ਉਨਾਂ ਨੇ ਇਸ ਅੰਦੋਲਨ ਨੂੰ ਸਫਲ ਬਣਾਉਣ ਲਈ ਐਨ ਆਰ ਆਈ ਭਾਈਚਾਰੇ ਵਲੋਂ ਪਾਏ ਯੋਗਦਾਨ ਦੀ ਗੱਲ ਕਰਦਿਆਂ ਡਾ ਸਵੈਮਾਨ ਸਿੰਘ ਅਤੇ ਅਮੋਲਕ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਸਥਾਨਿਕ ਆਗੂ ਅਮੋਲਕ ਸਿੰਘ ਨੇ ਸਰਕਾਰੀ ਤੰਤਰ ਵਲੋਂ ਮੋਰਚੇ ਨੂੰ ਫੇਲ ਕਰਨ ਲਈ ਕੀਤੇ ਰਹੇ ਭੰਡੀ ਪਰਚਾਰ ਦਾ ਜਵਾਬ ਵੀ ਪੂਰੇ ਤਰਕ ਨਾਲ ਦਿਤਾ ਹੈ ਅਤੇ ਪੰਜਾਬੀ ਭਾਈਚਾਰੇ ਦੀ ਮੋਰਚੇ ਪ੍ਰਤੀ ਸਮਝ ਨੂੰ ਸਾਫ ਕਰਨ ਲਈ ਆਪਣਾ ਯੋਗਦਾਨ ਪਾਇਆ ਹੈ। ਬਜ਼ੁਰਗ ਆਗੂ ਸ. ਗੁਰਦੀਪ ਸਿੰਘ ਅਣਖੀ ਨੇ ਗਦਰੀ ਸ਼ਹੀਦਾ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਲਈ ਉਨਾਂ ਨੂੰ ਸਲਾਮ ਕਰਦਿਆਂ ਕਿਸਾਨ ਮੋਰਚੇ ਵਿਚ ਲੋਕਾਂ ਵਲੋਂ ਵਿਖਾਏ ਸਿਰੜ, ਸਿਦਕ, ਏਕਤਾ ਅਤੇ ਸਮਝਦਾਰੀ ਦੀ ਗੱਲ ਕੀਤੀ। ਹੋਰ ਬੁਲਾਰਿਆਂ ਵਿਚ ਸ੍ਰ ਮਲਕੀਤ ਸਿੰਘ ਕਿੰਗਰਾ, ਪ੍ਰਿਸੀਪਲ ਬਲਵਿੰਦਰ ਸਿੰਘ ਬੁਟਰ, ਮਾਸਟਰ ਸੁਰਜੀਤ ਸਿੰਘ, ਸ੍ਰ ਕੁੰਦਨ ਸਿੰਘ ਧਾਮੀ, ਸਾਧੂ ਸਿੰਘ ਸੰਘਾ, ਡਾ ਅਰਜਨ ਸਿੰਘ ਜੋਸ਼ਨ, ਇੰਦਰਜੀਤ ਸਿੰਘ ਚੋਗਾਵਾਂ, ਪਰਗਟ ਸਿੰਘ, ਹਰਜਿੰਦਰ ਢੇਸੀ, ਸ਼ਰਨਜੀਤ ਕੌਰ ਧਾਲੀਵਾਲ, ਅਤੇ ਹੈਰੀ ਮਾਨ ਸ਼ਾਮਲ ਸਨ। ਗੀਤ ਕਵਿਤਾਵਾਂ ਪੇਸ਼ ਕਰਨ ਵਾਲਿਆ ਵਿਚ ਰਾਜ ਬਰਾੜ, ਹਰਜੀਤ ਸ਼ੇਰਗਿਲ, ਸ਼ਰਨਜੀਤ ਧਾਲੀਵਾਲ ਅਤੇ ਸ਼ਿੰਦਰ ਸਿੰਘ ਰਾਠੌਰ ਸ਼ਾਮਲ ਸਨ।
ਡਾ ਗੁਰਮੇਲ ਸਿੰਘ ਸਿੱਧੂ ਦੀ ਲਿਖੀ ਕਿਤਾਬ ‘ਭਾਰਤ ਦੇ ਅਜਾਦੀ ਸੰਗਰਮ ਵਿਚ ਗਦਰੀ ਲਹਿਰਾਂ ਦੀ ਹਿੱਸੇਦਾਰੀ‘ ਵੀ ਲੋਕ ਅਰਪਨ ਕੀਤੀ ਗਈ। ਸਟੇਜ਼ ਸੰਚਾਲਨ ਲੇਖਕ ਅਤੇ ਕਵੀ ਦਲਜੀਤ ਸਿੰਘ ਰਿਆੜ ਨੇ ਬਾਖੂਬੀ ਆਪਣੇ ਸ਼ੇਅਰਾ ਅਤੇ ਕਵਿਤਾਵਾ ਨਾਲ ਕੀਤਾ। ਫਰਿਜਨੋ ਇਲਾਕੇ ਚੋਂ ਪਿਛਲੇ ਦਿਨੀ ਵਿਛੋੜਾ ਦੇ ਗਏ ਸ੍ਰ ਜਗਜੀਤ ਸਿੰਘ ਥਿੰਦ ਅਤੇ ਮਾਸਟਰ ਲਛਮਣ ਸਿੰਘ ਰਾਠੌਰ ਹੋਣਾ ਨੂੰ ੳਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਯਾਦ ਕੀਤਾ ਗਿਆ। ਅੰਤ ਪ੍ਰੋਗਰਾਮ ਦੇਸ਼ ਪ੍ਰੇਮ ਦੀਆਂ ਬਾਤਾਂ ਪਾਉਂਦਾ ਯਾਦਗਾਰੀ ਹੋ ਨਿਬੜਿਆ।

ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਆਰਪੀਐਨ…

ਨਵੀਂ ਦਿੱਲੀ , 25 ਜਨਵਰੀ – ਉੱਤਰ ਪ੍ਰਦੇਸ਼ ‘ਚ ਕਾਂਗਰਸ ਦੇ ਸਟਾਰ ਪ੍ਰਚਾਰਕ ਆਰਪੀਐੱਨ ਸਿੰਘ ਜੋ ਕਾਂਗਰਸ ਦੀ ਮਨਮੋਹਨ…

ਮੁਫਤ ਐਲਾਨਾਂ ਵਾਲੀਆਂ ਪਾਰਟੀਆਂ ਤੇ…

ਨਵੀਂ ਦਿੱਲੀ, 25 ਜਨਵਰੀ – ਸੁਪਰੀਮ ਕੋਰਟ…

ਮੁੰਬਈ ‘ਚ 20 ਮੰਜ਼ਿਲਾ ਇਮਾਰਤ…

ਮੁੰਬਈ, 22 ਜਨਵਰੀ – ਮੁੰਬਈ ਦੇ ਤਾਰਦੇਓ …

 ਮੰਡਪ ਦੀ ਥਾਂ ਪੁੱਜਾ ਜੇਲ੍ਹ,…

ਨਵੀਂ ਦਿੱਲੀ, 20 ਜਨਵਰੀ –  ਵੈਲੇਨਟਾਈਨ ਡੇ …

Listen Live

Subscription Radio Punjab Today

Our Facebook

Social Counter

  • 23115 posts
  • 0 comments
  • 0 fans

ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਬੰਬ…

ਲਾਹੌਰ, 20 ਜਨਵਰੀ – ਪਾਕਿਸਤਾਨ  ਦੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ‘ਚ ਵੀਰਵਾਰ ਨੂੰ ਹੋਏ ਬੰਬ ਧਮਾਕੇ ‘ਚ 3 ਲੋਕਾਂ…

ਪੱਪੀ ਭਦੌੜ ਦੇ ਗੀਤ ‘ਖ਼ਤਰਾ…

ਪੱਪੀ ਭਦੌੜ ਦੀ ਸੰਗੀਤ ਪ੍ਰਤੀ ਵੱਡਮੁਲੀ ਦੇਣ…

ਐਨ. ਕੇ. ਆਰ. ਐਸ. ਟਰੱਕਿੰਗ…

ਫਰਿਜਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)…

‘ਕੈਂਡੀਕ੍ਰਸ਼’ ਵੀਡੀਓ ਗੇਮ ਬਣਾਉਣ ਵਾਲੀ…

ਮਾਈਕ੍ਰੋਸਾਫਟ ਨੇ ‘ਕੈਂਡੀਕ੍ਰਸ਼’ ਵੀਡੀਓ ਗੇਮ ਨਿਰਮਾਤਾ ਐਕਟੀਵਿਜ਼ਨ…